ਮੁੱਦਿਆਂ ‘ਤੇ ਕਮਜ਼ੋਰ, ਉਮੀਦਵਾਰਾਂ ‘ਤੇ ਜ਼ੋਰ 

Issues, Emphasis, Candidates

ਲੋਕ ਸਭਾ ਚੋਣਾਂ ਲਈ ਕਾਂਗਰਸ ਤੇ ਭਾਜਪਾ ਅਤੇ ਇਹਨਾਂ ਦੀਆਂ ਸਹਿਯੋਗੀ ਪਾਰਟੀਆਂ ਦਰਮਿਆਨ ਜੰਗ ਚੱਲ ਰਹੀ ਹੈ ਜਿਸ ਤਰ੍ਹਾਂ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ‘ਚ ਦੇਰੀ ਤੇ  ਸ਼ਸ਼ੋਪੰਜ ਹੈ ਉਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਸਾਰੀਆਂ ਪਾਰਟੀਆਂ ਮੁੱਦਿਆਂ ‘ਤੇ ਕਮਜ਼ੋਰ ਤੇ ਗੈਰ-ਜਿੰਮੇਵਾਰ ਨਜ਼ਰ ਆ ਰਹੀਆਂ ਹਨ ਨੀਤੀ ਸ਼ਬਦ ਅਲੋਪ ਹੁੰਦਾ ਜਾ ਰਿਹਾ ਤੇ ਰਣਨੀਤੀ (ਅਸਲ ‘ਚ ਪੈਂਤਰਾ) ਸ਼ਬਦ ਆਮ ਹੋ ਗਿਆ ਕਿਸੇ ਵੀ ਪਾਰਟੀ ਕੋਲ ਮੁੱਦਿਆਂ ‘ਤੇ ਮਜ਼ਬੁਤ ਨੀਤੀ ਜਾਂ ਰੁਖ਼ ਨਹੀਂ ਕਿ ਉਹ ਜਿਸ ਵੀ ਮਰਜ਼ੀ ਉਮੀਦਵਾਰ ਨੂੰ ਟਿਕਟ ਫੜ੍ਹਾ ਦੇਵੇ ਅਤੇ ਉਹ ਉਮੀਦਵਾਰ ਚੋਣ ਜਿੱਤ ਜਾਵੇ ਜਿੱਥੋਂ ਤੱਕ ਪੰਜਾਬ ਦੀ ਗੱਲ, ਕਾਂਗਰਸ ਨੇ ਆਪਣੇ ਦੋ ਹਲਕਿਆਂ (ਬਠਿੰਡਾ ਤੇ ਫਿਰੋਜ਼ਪੁਰ) ਲਈ ਉਮੀਦਵਾਰਾਂ ਦਾ ਐਲਾਨ ਨਾਮਜ਼ਦਗੀ ਪੱਤਰ ਭਰਨ ਤੋਂ ਸਿਰਫ਼ ਦੋ ਦਿਨ ਪਹਿਲਾਂ ਕੀਤਾ ਅਕਾਲੀ ਦਲ ਨੇ ਨਾਮਜ਼ਦਗੀ ਦਾ ਇੱਕ ਦਿਨ ਗੁਜ਼ਰ ਜਾਣ ‘ਤੇ ਵੀ ਇਹਨਾਂ ਦੋ ਸੀਟਾਂ ‘ਤੇ ਉਮੀਦਵਾਰ ਤੈਅ ਨਹੀਂ ਕੀਤੇ ਉੱਧਰ ਭਾਜਪਾ ਵੀ ਨਾਮਜ਼ਦਗੀ (22 ਅਪਰੈਲ) ਵਾਲੇ ਦਿਨ ਤੋਂ ਸਿਰਫ਼ ਇੱਕ ਦਿਨ ਪਹਿਲਾਂ ਹੀ ਪੰਜਾਬ ਵਿਚਲੀਆਂ ਤਿੰਨ ਸੀਟਾਂ ‘ਚੋਂ ਸਿਰਫ਼ ਇੱਕ (ਅੰਮ੍ਰਿਤਸਰ) ਤੋਂ ਹਰਦੀਪ ਪੁਰੀ ਦਾ ਐਲਾਨ ਕਰ ਸਕੀ ਹੈ ਦੋ ਸੀਟਾਂ ਹੁਸ਼ਿਆਰਪੁਰ ਤੇ ਗੁਰਦਾਸਪੁਰ ‘ਚ ਅਜੇ ਭਾਜਪਾ ਦੁਵਿਧਾ ‘ਚ ਚੱਲ ਰਹੀ ਹੈ ਦਿੱਲੀ ਅੰਦਰ ਵੀ ਕਾਂਗਰਸ ਤੇ ਭਾਜਪਾ ਦਾ ਇਹੋ ਹਾਲ ਹੈ ਕਾਂਗਰਸ ਨੇ ਦਿੱਲੀ ‘ਚ ਨਾਮਜ਼ਦਗੀ (16 ਅਪਰੈਲ) ਦੇ ਸੱਤ ਦਿਨ ਗੁਜ਼ਰ ਜਾਣ ਤੋਂ ਬਾਦ ਸ਼ੀਲਾ ਦੀਕਸ਼ਿਤ ਸਮੇਤ ਪੰਜ ਉਮੀਦਵਾਰ ਐਲਾਨੇ ਹਨ ਦੂਜੇ ਪਾਸੇ ਭਾਜਪਾ ਨੇ ਵੀ ਦਿੱਲੀ ਤੋਂ ਚਾਰ ਉਮੀਦਵਾਰ 6 ਦਿਨਾਂ ਬਾਦ ਐਲਾਨੇ ਹਨ ਦਰਅਸਲ ਦੋਵੇਂ ਪਾਰਟੀਆਂ ਇੱਕ-ਦੂਜੇ ਦੇ ਉਮੀਦਵਾਰ ਦਾ ਚਿਹਰਾ ਵੇਖਦੀਆਂ ਹਨ ਰਾਜਨੀਤੀ ‘ਚ ਬਰਾਬਰ ਦੀ ਟੱਕਰ ਦਾ ਆਗੂ ਲੱਭਣਾ ਚੁਣਾਵੀ ਰਾਜਨੀਤੀ ਦਾ ਹਿੱਸਾ ਰਿਹਾ ਹੈ, ਪਰ ਤਾਜ਼ਾ ਹਾਲਾਤ ਇਹ ਹਨ ਕਿ ਪਾਰਟੀਆਂ ਕੋਲ ਦਮਦਾਰ ਨੀਤੀਆਂ ਤੇ ਏਜੰਡਾ ਨਹੀਂ ਹੈ ਸਿਆਸੀ ਪਾਰਟੀਆਂ ਲਈ ਚੋਣਾਂ ਲਈ ਵੋਟਰ ਨੂੰ ਪ੍ਰਭਾਵਿਤ ਕਰਨ ਨਾਲੋਂ ਜ਼ਿਆਦਾ ਉਸ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੱਖ-ਵੱਖ ਪਾਰਟੀਆਂ ਕੋਲ ਇੱਕ-ਦੂਜੇ ਦੀਆਂ ਕਮੀਆਂ ਖਿਲਾਫ਼ ਵਾਧੂ ਮਸਾਲਾ ਹੈ ਬੱਸ ਫਰਕ ਚਤਰ-ਚਲਾਕੀ ਦਾ ਹੈ ਜਿਹੜੀ ਪਾਰਟੀ ਦੂਜੀ ਪਾਰਟੀ ਨੂੰ ਭੰਡਣ ‘ਚ ਵੱਧ ਕਾਮਯਾਬ ਹੋ ਗਈ ਉਸ ਦੀ ਹਵਾ ਬਣ ਜਾਂਦੀ ਹੈ ਰਾਜਨੀਤੀ ‘ਚ ਸੱਚਾਈ, ਸਪੱਸ਼ਟਤਾ, ਲੋਕਾਂ ਪ੍ਰਤੀ ਵਚਨਬੱਧਤਾ ਤੇ ਜਿੰਮੇਵਾਰੀ ਘਟ ਗਈ ਹੈ ਇੱਥੇ ਵੋਟਰ ਨੂੰ ਵਧੇਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਜੋ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੇ ਲਿਸ਼ਕਾਏ-ਚਮਕਾਏ ਹੋਏ ਭਾਸ਼ਣਾਂ ਦੇ ਚੱਕਰ ‘ਚ ਨਾ ਪੈ ਕੇ ਪਾਰਟੀ ਤੇ ਉਮੀਦਵਾਰ ਦੀ ਅਸਲੀਅਤ ਨੂੰ ਸਮਝੇ ਵੋਟਰ ਨੂੰ ਸੁਚੇਤ ਹੋਣਾ ਪਵੇਗਾ ਨਾ ਗਰੀਬੀ ਮੁੱਕੀ ਹੈ, ਨਾ ਭ੍ਰਿਸ਼ਟਾਚਾਰ ਮੁੱਕਿਆ ਹੈ, ਨਾ ਅੱਤਵਾਦ ਮੁੱਕਿਆ ਹੈ, ਨਾ ਕਿਸੇ ਦੇ ਖਾਤੇ ‘ਚ ਪੰਦਰਾਂ ਲੱਖ ਆਏ ਹਨ, ਨਾ ਕਿਸਾਨਾਂ ਦੀ ਹਾਲਤ ਸੁਧਰੀ ਹੈ, ਬੇਰੁਜ਼ਗਾਰੀ ਦਾ ਹੱਲ ਵੀ ਨਾ ਹੋਇਆ ਫ਼ਿਰ ਵੀ ਮੁੱਖ ਪਾਰਟੀਆਂ ਸੁਧਾਰ ਤੇ ਵਿਕਾਸ ਦਾ ਸਿਹਰਾ ਆਪਣੇ-ਆਪਣੇ ਸਿਰ ਲੈ ਰਹੀਆਂ ਹਨ ਜੇਕਰ ਪਾਰਟੀ ਕੋਲ ਮੁੱਦੇ ਮਜ਼ਬੂਤ ਹੋਣ ਤਾਂ ਉਹ ਰਾਜਨੀਤੀ ਤੋਂ ਅਣਜਾਣ ਫਿਲਮੀ ਸਟਾਰਾਂ ਦੇ ਮਿੰਨਤ-ਤਰਲੇ ਕਿਉਂ ਕੱਢਣ ਸਿਰਫ਼ ਜਿੱਤ ਲਈ ਚੋਣਾਂ ਲੜਨਾ ਰਾਜਨੀਤੀ ਨਹੀਂ ਸਗੋਂ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਦੇ ਕੇ ਲੋਕਾਂ ਦੇ ਦਿਲ ਜਿੱਤਣਾ ਹੀ ਰਾਜਨੀਤੀ ਹੈ ਪਾਰਟੀਆਂ ਦੀ ਚਲਾਕੀ ਲਈ ਵੋਟਰ ਨੂੰ ਹੁਸ਼ਿਆਰ ਹੋਣਾ ਪਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।