ਜਵਾਲਾਮੁਖੀ ਫੁੱਟਣ ਨਾਲ ਬੇਘਰ ਹੋਏ ਲੋਕਾਂ ਲਈ ਟੋਰਾਂਟੋ ਕੈਨੇਡਾ ਦੀ ਸਾਧ-ਸੰਗਤ ਨੇ ਕੀਤੀ ਐਮਰਜੈਂਸੀ ਕਿੱਟਾਂ ਦੀ ਪੈਕਿੰਗ

ਜਵਾਲਾ ਮੁਖੀ ਫੱਟਣ ਨਾਲ ਲੋਕ ਭੁੱਖ ਨਾਲ ਹੋ ਗਏ ਸਨ ਬੇਹਾਲ (Sadh-Sangat Toronto Canada)

ਬਠਿੰਡਾ/ ਟੋਰਾਂਟੋ (ਕੈਨੇਡਾ)/(ਸੁਖਨਾਮ/ਸੱਚ ਕਹੂੰ)। 27 ਸਤੰਬਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਦੇਸ਼-ਵਿਦੇਸ਼ ਵਿੱਚ ਵੱਡੇ ਪੱਧਰ ’ਤੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। (Sadh-Sangat Toronto Canada) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨਮੁਾਈ ਹੇਠ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜ਼ਰੂਰਤਮੰਦ ਲੋਕਾਂ ਦੀ ਮੱਦਦ ਲਈ ਫਰਿਸ਼ਤੇ ਬਣ ਕੇ ਬਹੁੜਦੇ ਹਨ। ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਟਾਪੂ ਵਿਚ 2020-2021 ’ਚ ਇੱਕ ਜਵਾਲਾ ਮੁਖੀ ਫੁੱਟਿਆ ਸੀ ਜਿਸ ਕਾਰਨ ਬਹੁਤ ਸਾਰੇ ਸਥਾਨਕ ਨਿਵਾਸੀਆਂ ਨੂੰ ਆਪਣੇ ਘਰਾਂ ਨੂੰ ਖਾਲੀ ਕਰਨਾ ਪਿਆ ਸੀ। ਉਨ੍ਹਾਂ ਲੋਕ ਨੂੰ ਲਗਾਤਾਰ ਭੋਜਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੈਨੇਡਾ: ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਸਾਧ-ਸੰਗਤ ਐਮਰਜੈਂਸੀ ਕਿੱਟਾਂ ਤਿਆਰ ਕਰਦੇ ਹੋਏ ਅਤੇ ਗਰੁੱਪ ਤਸਵੀਰਾਂ ’ਚ ਸਾਧ ਸੰਗਤ। ਤਸਵੀਰਾਂ : ਸੱਚ ਕਹੂੰ ਨਿਊਜ਼

ਸਾਧ-ਸੰਗਤ ਵੱਲੋਂ ਲਗਭਗ 1000 ਕਿੱਟਾਂ ਰਾਸ਼ਨ ਦੀਆਂ ਭੇਜੀਆਂ

ਟੋਰਾਂਟੋ ਤੋਂ 15 ਮੈਂਬਰ ਵਿਕਰਮ ਮਾਨ ਇੰਸਾਂ ਨੇ ਦੱਸਿਆ ਕਿ ਅਜਿਹੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਲਈ ਸਾਧ-ਸੰਗਤ ਵੱਲੋਂ ਲਗਭਗ 1000 ਕਿੱਟਾਂ (ਇੱਕ ਮਹੀਨੇ ਲਈ ਇੱਕ ਪਰਿਵਾਰ ਦੀ ਸਹਾਇਤਾ ਲਈ ਕਾਫੀ ਜਿਸ ਵਿਚ ਚੌਲ, ਦਾਲ, ਬੀਨਜ਼, ਪਾਸਤਾ ਅਤੇ ਹੋਰ ਪਦਾਰਥ ਸ਼ਾਮਿਲ ਹਨ) ਦੀ ਪੈਕਿੰਗ ਕੀਤੀ ਗਈ ਜੋ ਕਿ ਹਵਾਈ ਜ਼ਹਾਜ ਦੁਆਰਾ ਗਲੋਬਲ ਮੈਡਿਕ ਸੰਸਥਾ ਵੱਲੋਂ ਪੀੜਿਤਾਂ ਤੱਕ ਪਹੁੰਚਾਈਆਂ ਗਈਆਂ।

ਇਸ ਮੌਕੇ ਗੋਲਬਲ ਮੈਡਿਕ ਸੰਸਥਾ ਦੇ ਅਧਿਕਾਰੀਆਂ ਡੱਗ ਅਤੇ ਜੌਹਨ ਨੇ ਸੇਵਾਦਾਰਾਂ ਵੱਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਨਿਹਸਵਾਰਥ ਸੇਵਾਵਾਂ ਲਈ ਉਨ੍ਹਾਂ ਦੀ ਪ੍ਰਸੰਸ਼ਾ ਕਰਦਿਆਂ ਧੰਨਵਾਦ ਕੀਤਾ ਇਸ ਮੌਕੇ ਸਮੂਹ ਸੇਵਾਦਾਰਾਂ ਨੇ ਪੂਜਨੀਕ ਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਉਹ ਇਸੇ ਤਰਾਂ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿਣ ਅਤੇ ਡੇਰਾ ਸੱਚਾ ਸੌਦਾ ਦਾ ਨਾਂਅ ਪੂਰੀ ਦੁਨੀਆਂ ਵਿਚ ਰੌਸ਼ਨ ਕਰਨ। ਜਿਕਰਯੋਗ ਹੈ ਕਿ ਸਾਧ-ਸੰਗਤ ਦੇਸ਼-ਵਿਦੇਸ਼ ’ਚ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 142 ਕਾਰਜ ਵਧ-ਚੜ੍ਹ ਕੇ ਕਰ ਰਹੀ ਹੈ।

ਇਹ ਵੀ ਪੜ੍ਹੋ : Saint Dr. MSG  ਨੇ ਚਿੱਠੀ ‘ਚ ਬਖਸ਼ ਦਿੱਤੀਆਂ ਵੱਡੀਆਂ ਸੌਗਾਤਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ