Saint Dr. MSG  ਨੇ ਚਿੱਠੀ ‘ਚ ਬਖਸ਼ ਦਿੱਤੀਆਂ ਵੱਡੀਆਂ ਸੌਗਾਤਾਂ

Saint Dr. MSG

Saint Dr. MSG ਪੂਜਨੀਕ ਗੁਰੂ ਜੀ ਦੀ 12ਵੀਂ ਸ਼ਾਹੀ ਚਿੱਠੀ

ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰ ਅਤੇ ਸੇਵਾਦਾਰੋ, ਸਾਰਿਆਂ ਨੂੰ ‘ਮਹਾਂ ਪਰਉਪਕਾਰ ਦਿਵਸ’ ਦੀਆਂ ਬਹੁਤ-2 ਵਧਾਈਆਂ ਅਤੇ ਆਸ਼ੀਰਵਾਦ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ

ਸਾਡੇ ਕਰੋੜਾਂ ਪਿਆਰੇ ਅਤੇ ਅੱਖਾਂ ਦੇ ਤਾਰੇ ਬੱਚਿਓ, ਤੁਹਾਡੇ ਸਾਰਿਆਂ ਦੇ ਸਿਰਾਂ ’ਤੇ ਸਾਡੇ ਦੋਵੇਂ ਹੱਥਾਂ ਨਾਲ ਆਸ਼ੀਰਵਾਦ’ ਤੁਹਾਨੂੰ ਸਾਰਿਆਂ ਨੂੰ ਅਸੀਂ ਯਾਦ ਨਹੀਂ ਕਰਦੇ ਕਿਉਂਕਿ ਇੱਕ ਪਲ ਵੀ ਤੁਹਾਨੂੰ ਭੁੱਲਦੇ ਹੀ ਨਹੀਂ ਅਸੀਂ ਹਰ ਸਮੇਂ ਤੁਹਾਡੇ ਸਾਰਿਆਂ ਲਈ ਪਰਮ ਪਿਤਾ ਸ਼ਾਹ ਸਤਿਨਾਮ ਤੇ ਸ਼ਾਹ ਮਸਤਾਨ ਜੀ ਅੱਗੇ ਅਸੀਂ ਤੁਹਾਡੇ ਹਰ ਚੰਗੇ ਕੰਮ ਅਤੇ ਸਿਹਤ ਲਈ ਅਰਦਾਸ ਕਰਦੇ ਰਹਿੰਦੇ ਹਾਂ, ਜੋ ਵੀ ਸੇਵਾਦਾਰ ਅਤੇ ਸਾਧ-ਸੰਗਤ ‘ਅਗਸਤ’ ਤੇ ‘ਸਤੰਬਰ’ ’ਚ ਵੱਖ-ਵੱਖ ਥਾਵਾਂ, ਡੇਰਿਆਂ ’ਚ ‘ਨਾਮ ਚਰਚਾਵਾਂ’ ’ਚ ਸ਼ਾਮਲ ਹੋ ਕੇ ਖੁਸ਼ੀਆਂ ਮਨਾਉਂਦੇ ਹਨ, ਸਤਿਗੁਰੂ ਜੀ ਹਰ ਵਾਰ ਤੁਹਾਨੂੰ ‘ਭੰਡਾਰਿਆਂ’ ਦੀਆਂ ਨਵੀਆਂ-ਨਵੀਆਂ ਖੁਸ਼ੀਆਂ ਪ੍ਰਦਾਨ ਕਰਨ ਅਤੇ ਸੇਵਾ-ਸਿਮਰਨ ’ਚ ਮਨ ਲਵਾਉਣ।

ਅਸੀਂ ਸਵੇਰੇ 4 ਤੋਂ 5.30 ਅਜ ਅਤੇ ਸ਼ਾਮ ਨੂੰ 6 ਤੋਂ 7.30 PM ਦਰਮਿਆਨ ਤੁਹਾਡੇ ਸਾਰਿਆਂ ਲਈ MSG ਗੁਰੂ ਰੂਪ ’ਚ ਸਪੈਸ਼ਲ ਅਰਦਾਸ ਕਰਕੇ ‘ਰਹਿਮਤਾਂ, ਖੁਸ਼ੀਆਂ ਭੇਜਦੇ ਰਹਿੰਦੇ ਹਾਂ ਰੋਜ਼ਾਨਾ ਜੋ ਵੀ ਇਸ ਸਮੇਂ ’ਤੇ ( ਸਾਨੂੰ ਦਿੱਤੇ ਦੋ ਵਾਅਦਿਆਂ ’ਤੇ ਪੱਕਾ ਰਹਿ ਕੇ) ਥੋੜ੍ਹਾ ਸਿਮਰਨ ਕਰੇਗਾ ਉਸ ਨੂੰ ਅਸੀਂ MSG ਦੇ ਰੂਪ ’ਚ ‘ਨੂਰਾਨੀ’ ਨਜ਼ਾਰੇ, ਪਰਮ ਪਿਤਾ ਪਰਮਾਤਮਾ ਤੋਂ ਜ਼ਰੂਰ ਅਤੇ ਛੇਤੀ ਦਿਵਾਵਾਂਗੇ।

ਸਾਡੇ ਪਿਆਰੇ ਬੱਚਿਓ, ਅਸੀਂ MSG ਦੇ ਰੂਪ ਵਿੱਚ ਜਦੋਂ ਤੋਂ ਡੇਰਾ ਸੱਚਾ ਸੌਦਾ ਬਣਿਆ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਰਾਮ ਨਾਮ ਨਾਲ, ਮਾਨਵਤਾ ਅਤੇ ਸ਼੍ਰਿਸ਼ਟੀ ਦੇ ਭਲੇ ਲਈ ਅਤੇ ਚੰਗੇ ਕਰਮ ਅਤੇ ਨਿਸਵਾਰਥ ਭਾਵਨਾ ਨਾਲ ਸਾਰਿਆਂ ਨਾਲ ਪ੍ਰੇਮ ਕਰਨ ਲਈ ਪ੍ਰੇਰਿਤ ਕੀਤਾ ਸੀ, ਕਰ ਰਹੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਤੁਹਾਨੂੰ ਸਾਰੇ ਬੱਚਿਆਂ ਤੋਂ, ਅੱਜ ਦੇ ਪਵਿੱਤਰ ਦਿਵਸ ’ਤੇ, ਇੱਕ ਪ੍ਰਣ ਕਰਵਾਉਣਾ ਚਾਹੁੰਦੇ ਹਾਂ ਕਿ ‘ਤੁਸੀਂ ਸਾਡੇ ਕਰੋੜਾਂ ਪਿਆਰੇ ਬੱਚੇ, ਹਮੇਸ਼ਾ ਏਕਤਾ ਰੱਖੋਗੇ ਅਤੇ ਆਪਣੇ MSG ਗੁਰੂ ਦੇ ਬਚਨਾਂ ਨੂੰ 100 ਫੀਸਦੀ ਮੰਨੋਗੇ’’ ਹੱਥ ਖੜ੍ਹੇ ਕਰੋ ਨਾਅਰਾ ਲਾ ਕੇ ਹੱਥ ਹੇਠਾਂ ਕਰ ਲਓ ਸਤਿਗੁਰੂ ਜੀ ਤੁਹਾਨੂੰ ਨਵੀਆਂ ਖੁਸ਼ੀਆਂ ਦੇਣ, ਤੁਹਾਡੀ ਸਾਰਿਆਂ ਦੀ ਸਭ ਤੋਂ ਵੱਡੀ ਮੰਗ ਛੇਤੀ ਤੋਂ ਛੇਤੀ ਪੂਰੀ ਕਰਨ ਆਸ਼ੀਰਵਾਦ।

ਸਾਡੇ ਪਿਆਰੇ ਬੱਚਿਓ, ਅਸੀਂ ਸਮਾਜ ’ਚੋਂ ਬੁਰਾਈਆਂ ਅਤੇ ਨਸ਼ਿਆਂ ਨੂੰ ਛੁਡਾਉਣ ਦਾ ਜੋ ਕੰਮ MSG ਗੁਰੂ ਦੇ ਰੂਪ ਵਿੱਚ ਸ਼ੁਰੂ ਕਰ ਰੱਖਿਆ ਹੈ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਅਤੇ ਮਾਣ ਹੈ ਕਿ ਤੁਸੀਂ ਸਾਰੇ ਇਹਨਾਂ ਕਾਰਜਾਂ ਨੂੰ ਤਨ, ਮਨ ਅਤੇ ਧਨ ਨਾਲ ਤੇ ਪੂਰੀ ਲਗਨ ਨਾਲ ਇਹਨਾਂ ਕਾਰਜਾਂ ਨੂੰ ਵਧ-ਚੜ੍ਹ ਕੇ ਪੂਰਾ ਕਰਨ ਲਈ ਦਿਨ-ਰਾਤ ਲੱਗੇ ਹੋ ਅਸੀਂ MSG ਗੁਰੂ ਰੂਪ ’ਚ ਤੁਹਾਨੂੰ ਇਹ ਬਚਨ ਦਿੰਦੇ ਹਾਂ ਕਿ ਜਿਹੋ ਜਿਹੀ ਸੇਵਾ ਤੁਸੀਂ ਕਰੋ, ਸਤਿਗੁਰੂ ਰਾਮ ਤੋਂ, ਤੁਹਾਨੂੰ ਉਸ ਤੋਂ ਲੱਖਾਂ ਗੁਣਾਂ ਵੱਧ ਬਰਕਤਾਂ ਅਤੇ ਖੁਸ਼ੀਆਂ ਦਿਵਾਵਾਂਗੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਢੇਰ ਤੁਹਾਡੇ ਤਨ ਅਤੇ ਘਰਾਂ ’ਚ ਲਵਾਵਾਂਗੇ ਆਸ਼ੀਰਵਾਦ।
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
22.9.2022

saintdrmsg

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ