ਫਾਈਨਲ ਪੇਪਰਾਂ ਤੱਕ ਅਧਿਆਪਕ ਨਹੀਂ ਕਰਨਗੇ ਨਾਨ-ਟੀਚਿੰਗ ਕੰਮ : ਸਿੱਖਿਆ ਸਕੱਤਰ

Education Secretary, Punjab, Krishna Kumar

ਫਾਈਨਲ ਪੇਪਰਾਂ ਤੱਕ ਅਧਿਆਪਕ ਨਹੀਂ ਕਰਨਗੇ ਨਾਨ-ਟੀਚਿੰਗ ਕੰਮ : ਸਿੱਖਿਆ ਸਕੱਤਰ

ਜਲੰਧਰ (ਸੱਚ ਕਹੂੰ ਨਿਊਜ਼)। ਜਦੋਂ ਤੱਕ ਸੂਬੇ ਦੇ ਸਰਕਾਰੀ ਸਕੂਲਾਂ Education ‘ਚ ਫਾਈਨਲ ਪੇਪਰ ਨਹੀਂ ਹੋ ਜਾਂਦੇ ਉਦੋਂ ਤੱਕ ਕਿਸੇ ਵੀ ਅਧਿਆਪਕ ਕੋਲੋਂ ਕੋਈ ਵੀ ਨਾਨ-ਟੀਚਿੰਗ ਕੰਮ ਨਾ ਕਰਵਾਇਆ ਜਾਵੇ। ਇਹ ਨਿਰਦੇਸ਼ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਲੰਧਰ ‘ਚ ਇੱਕ ਮੀਟਿੰਗ ਦੌਰਾਨ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਮਹੀਨਿਆਂ ਵਿੱਚ ਅਧਿਆਪਕ ਸਿਰਫ ਪੜ੍ਹਾਈ ਦਾ ਕੰਮ ਹੀ ਕਰਨਗੇ ਅਤੇ ਇਨ੍ਹਾਂ ਹੁਕਮਾਂ ਨੂੰ ਪੂਰੇ ਪੰਜਾਬ ‘ਚ ਸਖਤੀ ਨਾਲ ਲਾਗੂ ਕੀਤਾ ਜਾਵੇ। ਜਾਣਕਾਰੀ ਮੁਤਾਬਕ ਇੱਕ ਦਿਨ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ ਇਕ ਚਿੱਠੀ ਜਾਰੀ ਕਰਕੇ ਅਧਿਆਪਕਾਂ ਨੂੰ ਕਿਸੇ ਕੰਮ ‘ਚ ਲਾਉਣ ਲਈ ਕਿਹਾ ਗਿਆ ਸੀ ਪਰ ਉਹ ਚਿੱਠੀ ਵੀ ਸਿੱਖਿਆ ਸਕੱਤਰ ਵੱਲੋਂ ਵਾਪਸ ਕਰਵਾ ਦਿੱਤੀ ਗਈ ਹੈ।

ਉਨ੍ਹਾਂ ਸਪੱਸ਼ਟ ਤੌਰ ‘ਤੇ ਸਕੂਲ ਮੁਖੀਆਂ ਨੂੰ ਕਿਹਾ ਹੈ ਕਿ ਅਧਿਆਪਕ ਸਿਰਫ ਪੜ੍ਹਾਈ ਕਰਵਾਉਣਗੇ। ਸਿੱਖਿਆ ਸਕੱਤਰ ਜਲੰਧਰ ‘ਚ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ, ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਤੇ ਸਕੂਲ ਇੰਚਾਰਜਾਂ ਨਾਲ ਅੰਕੜਾ ਵਿਸ਼ਲੇਸ਼ਣ ਸਬੰਧੀ ਮੀਟਿੰਗ ਕਰਨ ਪਹੁੰਚੇ ਹੋਏ ਸਨ।  ਇਸ ਦੇ ਨਾਲ ਹੀ ਉਨ੍ਹਾਂ ਮਿਸ਼ਨ ਸੌ ਫੀਸਦੀ ਬਾਰੇ ਗੱਲ ਕਰਦਿਆਂ ਸਾਰੇ ਸਕੂਲ ਮੁਖੀਆਂ ਨੂੰ ਚੰਗੇ ਨਤੀਜਿਆਂ ਲਈ ਵਧਾਈ ਦਿੱਤੀ।

  • ਉਨ੍ਹਾਂ ਕਿਹਾ ਕਿ ਅਜੇ ਵੀ ਮੈਰਿਟ ਸੂਚੀ ‘ਚ ਜਲੰਧਰ ਦਾ ਨਾਂਅ ਹੋਰ ਉੱਪਰ ਆਉਣਾ ਚਾਹੀਦਾ ਹੈ।
  • ਇਸ ਲਈ ਕੁਝ ਹੋਰ ਮਿਹਨਤ ਕਰਨੀ ਪਵੇਗੀ।
  • ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਨਕਲ ਰੋਕਣ ‘ਚ ਅਸੀਂ ਪੂਰੀ ਤਰ੍ਹਾਂ ਕਾਮਯਾਬ ਹੋ ਰਹੇ ਹਾਂ।
  • ਇਸ ਦਾ ਅੰਦਾਜ਼ਾ ਹਾਲ ਹੀ ਵਿਚ ਪੀ-ਟੈੱਟ ਦੀ ਪ੍ਰੀਖਿਆ ਤੋਂ ਲਾਇਆ ਜਾ ਸਕਦਾ ਹੈ।
  • ਇਸ ਦੇ ਬਾਵਜ਼ੂਦ ਫਾਈਨਲ ਪ੍ਰੀਖਿਆਵਾਂ ਵਿਚ ਵੀ ਸਾਨੂੰ ਚੌਕਸ ਰਹਿਣਾ ਪਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।