ਸਿੱਖਿਆ ਯੋਗਤਾ ਮਾਮਲਾ : ਕਾਂਗਰਸ ਨੇ ਮੰਗਿਆ ਸਮ੍ਰਿਤੀ ਦਾ ਅਸਤੀਫ਼ਾ

Education, Qualifications, Congress, Smriti, Resignation

ਨਵੀਂ ਦਿੱਲੀ,ਏਜੰਸੀ

ਕਾਂਗਰਸ ਨੇ ਅੱਜ ਭਾਜਪਾ ਦੀ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ‘ਤੇ ਉਨ੍ਹਾਂ ਦੀ ਸਿੱਖਿਆ ਯੋਗਤਾ ਸਬੰਧੀ ਲਗਾਤਾਰ ਝੂਠ ਬੋਲਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਵਿਧਾਨਿਕ ਤੇ ਨੈਤਿਕ ਜ਼ਿੰਮੇਵਾਰੀ ਲੈ ਕੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ।

ਕਾਂਗਰਸ ਦੇ ਬੁਲਾਰਾ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਦਫ਼ਤਰ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀਮਤੀ ਇਰਾਨੀ ਨੇ ਅਮੇਠੀ ਲੋਕ ਸਭਾ ਖੇਤਰ ‘ਚ ਆਪਣੀ ਉਮੀਦਵਾਰੀ ਐਲਾਨ ਕਰਦਿਆਂ ਇੱਕ ਹਲਫ਼ਨਾਮਾ ਭਰਿਆ ਹੈ, ਜਿਸ ‘ਚ ਉਨ੍ਹਾਂ ਆਪਣੀ ਸਿੱਖਿਆ ਯੋਗਤਾ ਇੰਟਰਮੀਡੀਏਟ ਪਾਸ ਤੇ ਦਿੱਲੀ ਯੂਨੀਵਰਸਿਟੀ ਦੇ ਮੁਕਤ ਸਿੱਖਿਆ ਕਾਲਜ ‘ਚ ਬੀ. ਕਾਮ (ਪਾਸ) ਪਾਠਕ੍ਰਮ ‘ਚ ਦਾਖਲ ਦਿਖਾਇਆ ਹੈ ਉਨ੍ਹਾਂ ਕਿਹਾ ਕਿ ਸ੍ਰੀਮਤੀ ਇਰਾਨੀ ਨੇ ਆਪਣੀ ਸਿੱਖਿਆ ਯੋਗਤਾ ਸਬੰਧੀ ਇਸ ਤੋਂ ਪਹਿਲਾਂ ਚੋਣ ਕਮਿਸ਼ਨ, ਲੋਕ ਸਭਾ, ਰਾਜ ਸਭਾ ਤੇ ਅਦਾਲਤ ‘ਚ ਦਿੱਤੇ ਗਏ ਹਲਫਨਾਮਿਆਂ ‘ਚ ਵੱਖ-ਵੱਖ ਜਾਣਕਾਰੀ ਦਿੱਤੀ ਹੈ ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਅਮਰੀਕਾ ਦੇ ਯੇਲ ਯੂਨੀਵਰਸਿਟੀ ਦੀ ਬੀਏ ਦੀ ਉਪਾਧੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।