ਜ਼ਿਲ੍ਹੇ ’ਚ ਮੰਤਰੀ ਸਣੇ 5 ਜਣਿਆਂ ਦੇ ਘਰ ਕਈ ਘੰਟੇ ਕੀਤੀ ਗਈ ਰਿਕਾਰਡ ਦੀ ਫਰੋਲਾ-ਫਰਾਲੀ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਅਨਾਜ਼ ਦੀ ਢੋਆ- ਢੁਆਈ ਲਈ ਟਰਾਂਸਪੋਰਟ ਟੈਂਡਰ ’ਚ ਕਥਿਤ ਘੁਟਾਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਸਮੇਤ ਜ਼ਿਲ੍ਹੇ ’ਚ 5 ਜਣਿਆਂ ਘਰ ਈਡੀ ਵੱਲੋਂ ਰੇਡ ਕੀਤੀ ਗਈ। ਜਿੱਥੇ ਈਡੀ ਅਧਿਕਾਰੀਆਂ ਨੇ ਵੀਰਵਾਰ ਸੁਵੱਖਤੇ ਹੀ ਸਬੰਧਿਤ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਦਬੋਚਦਿਆਂ ਪੁੱਛਗਿੱਛ ਕੀਤੇ ਜਾਣ ਸਮੇਤ ਹੀ ਰਿਕਾਰਡ ਦੀ ਫਰੋਲਾ-ਫਰਾਲੀ ਵੀ ਕੀਤੀ।
ਇਹ ਵੀ ਪੜ੍ਹੋ : ਫਰਜ਼ੀ ਵਸੀਅਤ ਤਿਆਰ ਕਰਨ ਦੇ ਦੋਸ਼ ਹੇਠ ਨਾਇਬ ਤਹਿਸੀਲਦਾਰ ਤੇ ਪਟਵਾਰੀ ਗ੍ਰਿਫਤਾਰ
ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਰੇਟ (ਈਡੀ) ਦੇ ਅਧਿਕਾਰੀਆਂ ਦੀਆਂ ਗੱਡੀਆਂ ਦਾ ਕਾਫ਼ਲਾ ਪੰਜਾਬ ਦੇ ਸਾਬਕਾ ਖ਼ੁਰਾਕ ਤੇੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ 7 ਵਜੇ ਪਹੁੰਚਿਆ ਜਿਸ ਪਿੱਛੋਂ ਘਰ ’ਚ ਦਾਖਲ ਹੋਣ ਜਾਂ ਬਾਹਰ ਜਾਣ ਵਾਲਿਆਂ ’ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਦੇ ਨਾਲ ਹੀ ਸਥਾਨਕ ਸ਼ਹਿਰ ਦੇ ਹੀ ਵਸਨੀਕ ਪੰਕਜ ਮੀਨੂੰ ਮਲਹੋਤਰਾ ਤੇ ਇੰਦਰਜੀਤ ਇੰਦੀ, ਸਨੀ ਭੱਲਾ ਤੇ ਰਮਨ (ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ) ਤੇ ਜ਼ਿਲ੍ਹੇ ਦੇ ਹਲਕਾ ਮੁੱਲਾਂਪੁਰ- ਦਾਖਾ ਵਿਖੇ ਅਨਿੱਲ ਜੈਨ ਤੇ ਕਿ੍ਰਸ਼ਨ ਲਾਲ (ਦੋਵੇਂ ਆੜਤੀਏ) ਤੇ ਤੇਲੂ ਰਾਮ ਠੇਕੇਦਾਰ ਦੇ ਘਰ ਵੀ ਈਡੀ ਅਧਿਕਾਰੀਆਂ ਵੱਲੋਂ ਰੇਡ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਭਾਰਤ ਭੂਸ਼ਣ ਆਸ਼ੂ ਜ਼ਮਾਨਤ ’ਤੇ ਆਏ ਹੋਏ ਹਨ ਜੋ ਰੇਡ ਸਮੇਂ ਆਪਣੇ ਘਰ ਵਿੱਚ ਹੀ ਮੌਜੂਦ ਸਨ। ਜਿੰਨ੍ਹਾਂ ਨੂੰ 16 ਅਗਸਤ 2022 ਨੂੰ ਵਿਜੀਲੈਂਸ ਵੱਲੋਂ ਮਾਮਲਾ ਦਰਜ਼ ਕਰਕੇ ਕਥਿਤ ਟੈਂਡਰ ਘੁਟਾਲੇ ਵਿੱਚ ਗਿ੍ਰਫ਼ਤਾਰ ਵੀ ਕੀਤਾ ਗਿਆ ਸੀ।
– ਇਹ ਹੈ ਮਾਮਲਾ -(Bharat Bhushan Ashu)
ਦੱਸ ਦੇਈਏ ਕਿ ਭਾਰਤ ਭੂਸ਼ਣ ਆਸ਼ੂ (Bharat Bhushan Ashu) ’ਤੇ ਪੰਜਾਬ ਦੀਆਂ ਮੰਡੀਆਂ ਵਿੱਚ ਠੇਕੇਦਾਰਾਂ ਨਾਲ ਮਿਲ ਕੇ 2 ਹਜ਼ਾਰ ਕਰੋੜ ਰੁਪਏ ਦੇ ਕਥਿਤ ਟੈਂਡਰ ਘੁਟਾਲੇ ਦਾ ਦੋਸ਼ ਹੈ। ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਹੈ ਤੇ ਇਸ ਸਮੇਂ ਆਸ਼ੂ ਜਮਾਨਤ ’ਤੇ ਹਨ।