ਦੂਜੀ ਛਿਮਾਹੀ ‘ਚ ਗਤੀ ਫੜੇਗੀ ਅਰਥਵਿਵਸਥਾ

ਦੂਜੀ ਛਿਮਾਹੀ ‘ਚ ਗਤੀ ਫੜੇਗੀ ਅਰਥਵਿਵਸਥਾ

ਅਗਲੇ ਵਿੱਤੀ ਵਰ੍ਹੇ ‘ਚ ਅਰਥਵਿਵਸਥਾ ਦੇ ਛੇ ਤੋਂ ਸਾਢੇ ਫੀਸਦੀ ਦਰਮਿਆਨ ਰਹਿਣ ਦੀ ਸੰਭਾਵਨਾ

ਨਵੀਂ ਦਿੱਲੀ, ਏਜੰਸੀ। ਸੰਸਦ ‘ਚ ਸ਼ੁੱਕਰਵਾਰ ਨੂੰ ਪੇਸ਼ ਆਰਥਿਕ ਸਰਵੇਖਣ ‘ਚ ਕਿਹਾ ਗਿਆ ਹੈ ਕਿ ਚਾਲੂ ਵਿੱਤ ਸਾਲ ਦੀ ਦੂਜੀ ਛਿਮਾਹੀ ‘ਚ ਅਰਥਵਿਵਸਥਾ ਗਤੀ ਫੜੇਗੀ ਅਤੇ ਪੂਰੇ ਵਿੱਤੀ ਸਾਲ ਦੌਰਾਨ ਵਿਕਾਸ ਦਰ ਪੰਜ ਫੀਸਦੀ ਰਹੇਗੀ ਜਦੋਂ ਕਿ ਅਗਲੇ ਵਿੱਤੀ ਵਰ੍ਹੇ ‘ਚ ਇਸ ਦੇ ਵਧਕੇ ਛੇ ਤੋਂ ਸਾਢੇ ਫੀਸਦੀ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਥਿਕ ਸਰਵੇਖਣ ਦੀਆਂ ਕਾਪੀਆਂ ਸੰਸਦ ਦੇ ਦੋਵੇਂ ਸਦਨਾਂ ਦੇ ਪਟਲ ‘ਤੇ ਰੱਖੀਆਂ। ਇਸ ਵਿੱਚ ਕਿਹਾ ਗਿਆ ਹੈ ਕਿ ਦੂਜੀ ਤਿਮਾਹੀ ‘ਚ 10 ਸਕਾਰਾਤਮਕ ਕਾਰਕਾਂ ਕਰਕੇ ਅਰਥਵਿਵਸਥਾ ਰਫਤਾਰ ਫੜੇਗੀ। ਇਸ ਵਿੱਚ ਸ਼ੇਅਰ ਬਜ਼ਾਰ ਮਜਬੂਤ ਨਿਵੇਸ਼ਧਾਰਨਾ, ਪ੍ਰਤੱਖ ਵਿਦੇਸ਼ੀ ਨਿਵੇਸ਼ ‘ਚ ਵਾਧਾ, ਮੰਗ ਵਧਣਾ, ਗ੍ਰਾਮੀਣ ਉਪਭੋਗ ਦਾ ਸਕਾਰਾਤਮਕ ਪਰੀਦ੍ਰਿਸ਼, ਉਦਯੋਗਿਕ ਗਤੀਵਿਧੀਆਂ ‘ਚ ਤੇਜੀ ਆਉਣਾ, ਵਿਨਿਰਮਾਣ ‘ਚ ਸੁਧਾਰ, ਵਸਤੂਆਂ ਦੇ ਨਿਰਯਾਤ ‘ਚ ਵਾਧਾ, ਵਿਦੇਸ਼ੀ ਭੰਡਾਰ ਦਾ ਰਿਕਾਰਡ ਪੱਧਰ ਅਤੇ ਵਸਤੂ ਅਤੇ ਸੇਵਾ ਕਰ (ਜੀਐਸਟੀ) ਸੰਗ੍ਰਹਿ ‘ਚ ਸਾਕਾਰਾਤਮਕ ਵਾਧਾ ਸ਼ਾਮਲ ਹੈ। Economy

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।