ਪਾਕਿਸਤਾਨ ਤੇ ਭਾਰਤ ਦੇ ਕਈ ਇਲਾਕਿਆਂ ‘ਚ ਆਏ ਭੁਚਾਲ ਦੇ ਝਟਕੇ

ਇਸਲਾਮਾਬਾਦ (ਏਜੰਸੀ)। ਸਥਾਨਕ ਮੀਡੀਆ ਦੀਆਂ ਖਬਰਾਂ ਮੁਤਾਬਕ ਮੰਗਲਵਾਰ ਨੂੰ ਪਾਕਿਸਤਾਨ ਦੇ ਉੱਤਰੀ ਹਿੱਸਿਆਂ ਦੇ ਕਈ ਸ਼ਹਿਰਾਂ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਡਾਨ ਨਿਊਜ਼ ਮੁਤਾਬਕ ਭੁਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 5.7 ਮਾਪੀ ਗਈ, ਇਹ ਝਟਕੇ ਤਕਰੀਬਨ 8-10 ਸੈਕਿੰਡ ਤੱਕ ਰਿਹਾ। ਭੂਚਾਲ ਕਾਰਨ ਹੁਣ ਤੱਕ 50 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਫਿਲਹਾਲ ਜ਼ਖਮੀਆਂ ਦੀ ਗਿਣਤੀ ਵੱਧ ਸਕਦੀ ਹੈ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। (Earthquake)

ਫਿਲਹਾਲ ਭੂਚਾਲ ਕਾਰਨ ਹੋਏ ਨੁਕਸਾ ਨ ਬਾਰੇ ਵੀ ਅਜੇ ਤੱਕ ਕੋਈ ਖਬਰ ਨਹੀਂ ਮਿਲੀ ਹੈ। ਸ਼ਾਮ 4:32 ਵਜੇ ਦੇ ਕਰੀਬ ਪੰਜਾਬ ਤੇ ਰਾਜਧਾਨੀ ਚੰਡੀਗੜ੍ਹ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਦਿੱਲੀ ਤੋਂ ਵੀ ਭੂਚਾਲ ਦੀਆਂ ਖ਼ਬਰਾਂ ਹਨ।  ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ ਤੇ ਅੰਮ੍ਰਿਤਸਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਉਂਝ ਅਜੇ ਤੱਕ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦਿੱਲੀ ਐਨਸੀਆਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ। ਚੰਡੀਗੜ੍ਹ ‘ਚ ਭੂਚਾਲ ਦੇ ਝਟਕੇ ਕਾਫੀ ਦੇਰ ਤਕ ਮਹਿਸੂਸ ਕੀਤੇ ਗਏ। ਲਾਹੌਰ ਤੋਂ 173 ਕਿਮੀ ਦੂਰ ਭੂਚਾਲ ਦਾ ਕੇਂਦਰ ਰਿਹਾ। ਇਸ ਦੇ ਨਾਲ ਹੀ ਭੂਚਾਲ ਦੇ ਝਟਕੇ ਜੰਮੂ-ਕਸ਼ਮੀਰ ‘ਚ ਵੀ ਮਹਿਸੂਸ ਹੋਏ। ਫਿਲਹਾਲ ਇਸ ਨਾਲ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ ਪਾਕਿਸਤਾਨ ਦਾ ਰਾਵਲਪਿੰਡੀ ਰਿਹਾ। (Earthquake)