ਡਰੱਗ ਕੇਸ : ਆਰੀਅਨ ਖਾਨ ਐਨਸੀਬੀ ਦਫ਼ਤਰ ਪਹੁੰਚੇ

ਲਾਈ ਹਫਤਾਵਾਰੀ ਹਾਜ਼ਰੀ

(ਏਜੰਸੀ), ਨਵੀਂ ਦਿੱਲੀ। ਡਰੱਗ ਮਾਮਲੇ ’ਚ ਆਰੀਅਨ ਖਾਨ ਮੁੰਬਈ ਐਨਸੀਬੀ ਦਫ਼ਤਰ ਪਹੁੰਚੇ ਬੇਲ ਬਾਂਡ ਦੀਆਂ ਸ਼ਰਤਾਂ ਅਨੁਸਾਰ ਆਰੀਅਨ ਹਾਜ਼ਰੀ ਲਗਵਾਉਣ ਲਈ ਪਹੁੰਚੇ ਸਨ। ਹਾਜ਼ਰੀ ਤੋਂ ਬਾਅਦ ਆਰੀਅਨ ਐਨਸੀਬੀ ਦਫ਼ਤਰ ਤੋਂ ਨਿਕਲ ਚੁੱਕੇ ਹਨ। ਮੁੰਬਈ ਕਰੂਜ਼ ਡਰੱਗ ਮਾਮਲੇ ’ਚ ਸ਼ਰਤਾਂ ਦੇ ਆਧਾਰ ’ਤੇ ਮਿਲੀ ਜ਼ਮਾਨਤ ਅਨੁਸਾਰ ਆਰੀਅਨ ਖਾਨ ਨੂੰ ਹਰ ਸ਼ੁੱਕਰਵਾਰ ਐਨਸੀਬੀ ਦੇ ਸਾਹਮਣੇ ਹਾਜ਼ਰੀ ਲਗਾਉਣ ਆਉਣਾ ਹੈ। ਬੰਬੇ ਹਾਈਕੋਰਟ ਨੇ ਏਜੰਸੀ ਦੇ ਨਾਲ ਹਫ਼ਤਾਵਾਰੀ ਤੌਰ ’ਤੇ ਪੇਸ਼ ਮੌਜ਼ੂਦਗੀ ਦਰਜ ਕਰਵਾਉਣ ਦਾ ਆਦੇਸ਼ ਦਿੱਤਾ ਸੀ।

29 ਅਕਤੂਬਰ ਨੂੰ ਜਮਾਨਤ ਮਿਲਣ ਤੋਂ ਬਾਅਦ ਆਰੀਅਨ ਖਾਨ ਪਿਛਲੇ ਹਫ਼ਤੇ 5 ਨਵੰਬਰ ਨੂੰ ਪਹਿਲੀ ਵਾਰ ਜਨਤਕ ਤੌਰ ’ਤੇ ਦਿਸੇ ਸਨ, ਜਦੋਂ ਉਹ ਐਨਸੀਬੀ ਦਫ਼ਤਰ ਹਾਜ਼ਰੀ ਲਗਵਾਉਣ ਪਹੁੰਚੇ ਸਨ। ਸ਼ਰਤਾਂ ਤਹਿਤ ਜ਼ਮਾਨਤ ਦਿੰਦਿਆਂ ਬੰਬੇ ਹਾਈਕੋਰਟ ਨੇ ਕਈ ਹੋਰ ਗੱਲਾਂ ਤੋਂ ਇਲਾਵਾ ਇਹ ਤੈਅ ਕੀਤਾ ਸੀ ਕਿ ਉਨ੍ਹਾਂ ਹਰ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਦਰਮਿਆਨ ਐਨਸੀਬੀ ਦਫ਼ਤਰ ’ਚ ਮੌਜ਼ੂਦਗੀ ਦਰਜ ਕਰਵਾਉਣੀ ਪਵੇਗੀ, ਆਪਣੇ ਪਾਸਪੋਰਟ ਜਮ੍ਹਾਂ ਕਰਵਾਉਣੇ ਹੋਣਗੇ ਤੇ ਬਿਨਾ ਇਜ਼ਾਜਤ ਦੇ ਮੁੰਬਈ ਜਾਂ ਭਾਰਤ ਤੋਂ ਬਾਹਰ ਨਹੀਂ ਜਾਣਾ ਪਵੇਗਾ।

ਆਰੀਅਨ ਦੀ ਜਮਾਨਤ ਦੀਆਂ 14 ਸ਼ਰਤਾਂ

  • ਆਰੀਅਨ ਦੀ ਤਰਫੋਂ 1 ਲੱਖ ਦਾ ਨਿੱਜੀ ਬਾਂਡ ਜਮ੍ਹਾ ਕੀਤਾ ਜਾਣਾ ਸੀ, ਜੋ ਉਸਨੇ ਕੀਤਾ।
  • ਘੱਟੋ ਘੱਟ ਇੱਕ ਜਾਂ ਵੱਧ ਜ਼ਮਾਨਤਾਂ ਦਿੱਤੀਆਂ ਜਾਣੀਆਂ ਸਨ, ਇਹ ਵੀ ਕੀਤਾ ਗਿਆ ਹੈ।
  • ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਨਹੀਂ ਛੱਡ ਸਕਦਾ।
  • ਜਾਂਚ ਅਧਿਕਾਰੀ ਦੀ ਇਜਾਜ਼ਤ ਤੋਂ ਬਿਨਾਂ ਮੁੰਬਈ ਨਹੀਂ ਛੱਡ ਸਕਦੇ।
  • ਨਸ਼ੇ ਵਰਗੀ ਕਿਸੇ ਵੀ ਗਤੀਵਿਧੀ ਵਿੱਚ ਪਾਇਆ ਗਿਆ ਤਾਂ ਜ਼ਮਾਨਤ ਤੁਰੰਤ ਰੱਦ ਕੀਤੀ ਜਾਵੇਗੀ।
  • ਇਸ ਮਾਮਲੇ ਸਬੰਧੀ ਮੀਡੀਆ ਜਾਂ ਸੋਸ਼ਲ ਮੀਡੀਆ ਵਿੱਚ ਕੋਈ ਬਿਆਨ ਨਾ ਦਿੱਤਾ ਜਾਵੇ।
  • ਹਰ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਦਰਮਿਆਨ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫ਼ਤਰ ਆਉਣਾ ਪਵੇਗਾ।
  • ਕੇਸ ਦੀਆਂ ਨਿਸ਼ਚਿਤ ਮਿਤੀਆਂ ਨੂੰ ਅਦਾਲਤ ਵਿੱਚ ਹਾਜ਼ਰ ਹੋਣਾ ਲਾਜ਼ਮੀ ਹੈ।
  • ਕਿਸੇ ਵੀ ਸਮੇਂ ਬੁਲਾਉਣ ‘ਤੇ ਐਨਸੀਬੀ ਦਫਤਰ ਜਾਣਾ ਪਵੇਗਾ।
  • ਕੇਸ ਦੇ ਦੂਜੇ ਦੋਸ਼ੀ ਜਾਂ ਵਿਅਕਤੀ ਨਾਲ ਸੰਪਰਕ ਜਾਂ ਗੱਲ ਨਹੀਂ ਕਰੇਗਾ।
  • ਇੱਕ ਵਾਰ ਮੁਕੱਦਮਾ ਸ਼ੁਰੂ ਹੋਣ ਤੋਂ ਬਾਅਦ, ਇਸ ਵਿੱਚ ਕੋਈ ਦੇਰੀ ਨਹੀਂ ਹੋਵੇਗੀ।
  • ਦੋਸ਼ੀ ਅਜਿਹਾ ਕੋਈ ਕੰਮ ਨਹੀਂ ਕਰੇਗਾ ਜਿਸ ਨਾਲ ਅਦਾਲਤ ਦੀ ਕਾਰਵਾਈ ਜਾਂ ਹੁਕਮਾਂ ‘ਤੇ ਮਾੜਾ ਅਸਰ ਪਵੇ।
  • ਦੋਸ਼ੀ ਨੂੰ ਵਿਅਕਤੀਗਤ ਤੌਰ ‘ਤੇ ਜਾਂ ਕਿਸੇ ਹੋਰ ਤਰ੍ਹਾਂ ਨਾਲ ਡਰਾਉਣ, ਪ੍ਰਭਾਵਿਤ ਕਰਨ ਜਾਂ ਸਬੂਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
  • ਜੇਕਰ ਬਿਨੈਕਾਰੇਦੋਸ਼ੀ ਇਹਨਾਂ ਨਿਯਮਾਂ ਵਿੱਚੋਂ ਕਿਸੇ ਨੂੰ ਵੀ ਤੋੜਦਾ ਹੈ ਤਾਂ ਐਨਸੀਬੀ ਉਸਦੀ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰਨ ਲਈ ਅਦਾਲਤ ਤੱਕ ਪਹੁੰਚ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ।

ਕਰੂਜ਼ ਡਰੱਗ ਕੇਸ : ਆਰੀਅਨ ਖਾਨ ਨੂੰ ਬੰਬੇ ਹਾਈਕੋਰਟ ਤੋਂ ਮਿਲੀ ਜ਼ਮਾਨਤ, ਰਿਹਾਈ ਲਈ ਕਰਨਾ ਪਵੇਗਾ ਇੰਤਜਾਰ

ਰਿਹਾਈ ਲਈ ਕਰਨਾ ਪਵੇਗਾ ਇੰਤਜਾਰ

(ਏਜੰਸੀ) ਮੁੰਬਈ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਬੰਬੇ ਹਾਈਕੋਰਟ ਨੇ ਜਮਾਨਤ ਦੇ ਦਿੱਤੀ ਹੈ 3 ਦਿਨਾਂ ਦੀ ਬਹਿਸ ਤੋਂ ਬਾਅਦ ਜਸਟਿਸ ਨਿਤਿਨ ਸਾਮਬ੍ਰੇ ਨੇ ਆਰੀਅਨ ਖਾਨ, ਮੁਨਮੁਨ ਧਮੇਜਾ ਤੇ ਅਰਬਾਜ ਮਰਚੇਂਟ ਦੀ ਜਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ। ਕੋਰਟ ਤੋਂ ਡਿਟੇਲਡ ਆਰਡਰ ਕੱਲ੍ਹ ਮਿਲੇਗਾ ਉਦੋਂ ਤੱਕ ਤਿੰਨਾਂ ਨੂੰ ਆਰਥਰ ਜੇਲ੍ਹ ’ਚ ਰਹਿਣਾ ਪਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਐਨਸੀਬੀ ਨੇ ਕੋਰਟ ’ਚ ਕਿਹਾ ਕਿ ਆਰੀਅਨ ਖਾਨ ਪਿਛਲੇ ਸਾਲ ਤੋਂ ਡਰੱਗ ਦੀ ਵਰਤੋਂ ਕਰ ਰਹੇ ਸਨ ਅਦਾਲਤ ’ਚ ਆਰੀਅਨ ਦੇ ਵਕੀਲ ਮੁਕੁਲ ਰੋਹਤਗੀ ਵੀ ਮੌਜ਼ੂਦ ਹਨ। ਇਸ ਤੋਂ ਪਹਿਲਾਂ ਮੰਗਲਵਾਰ ਤੇ ਬੁੱਧਵਾਰ ਨੂੰ ਜਸਟਿਸ ਐਨ ਡਬਲਯੂ ਸਾਂਬਰੇ ਦੀ ਅਦਾਲਤ ’ਚ ਆਰੀਅਨ ਖਾਨ, ਅਰਬਾਜ ਮਰਚੇਂਟ ਤੇ ਮੁਨਮੁਨ ਧਮੇਜਾ ਦੇ ਵਕੀਲਾਂ ਨੇ ਪੱਖ ਰੱਖਿਆ ਤੇ ਡਰੱਗ ਲੈਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਮੁਕੁਲ ਰੋਹਤਗੀ ਨੇ ਮੰਗਲਵਾਰ ਨੂੰ ਕੋਰਟ ’ਚ ਕਿਹਾ ਸੀ ਕਿ ਆਰੀਅਨ ਕੋਲੋਂ ਡਰੱਗ ਦੀ ਬਰਾਮਦਗੀ ਨਹੀਂ ਹੋਈ ਹੈ ਉਹ ਕਿਸੇ ਹੋਰ ਦੇ ਸੱਦੇ ’ਤੇ ਕਰੂਜ ਪਾਰਟੀ ’ਚ ਗਏ ਸਨ।

ਓਧਰ ਇਸ ਦੌਰਾਨ ਡਰੱਗ ਕੇਸ ’ਚ ਗਵਾਹ ਪ੍ਰਭਾਕਰ ਸੇਲ ਤੋਂ ਪੁੱਛਗਿੱਛ ਕੀਤੀ ਹੈ ਪ੍ਰਭਾਕਰ ਨੇ ਦੋਸ਼ ਲਾਇਆ ਹੈ ਕਿ ਇਸ ਮਾਮਲੇ ਦੇ ਇੱਕ ਹੋਰ ਗਵਾਹ ਕੇ. ਪੀ. ਗੋਸਵਾਮੀ ਨੇ ਆਰੀਅਨ ਖਾਨ ਦੀ ਰਿਹਾਈ ਦੇ ਬਦਲੇ 25 ਕਰੋੜ ਰੁਪਏ ਦੀ ਮੰਗ ਕੀਤੀ ਸੀ ਅੰਤ ’ਚ 18 ਕਰੋੜ ਰੁਪਏ ’ਚ ਸੌਦਾ ਤੈਅ ਹੋ ਗਿਆ ਸੀ ਜਿਸ ’ਚੋਂ ਅੱਠ ਕਰੋੜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਖੇਤਰੀ ਡਾਇਰੈਕਟਰ ਸਮੀਰ ਵਾਲਖੇੇੜੇ ਦੇ ਲਈ ਸਨ। ਜਦੋਂਕਿ ਬਾਕੀ ਰਾਸ਼ੀ ਹੋਰਨਾਂ ਵਿਅਕਤੀਆਂ ਲਈ ਪ੍ਰਭਾਕਰ ਨੇ ਇਹ ਦੋਸ਼ ਲਾਉਣ ਤੋਂ ਬਾਅਦ ਪੁਲਿਸ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਸਦੀ ਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਖਤਰੇ ’ਚ ਹੈ। ਇਸ ਦਰਮਿਆਨ ਐਨਸੀਬੀ ਦੀ ਇੱਕ ਚੌਕਸੀ ਟੀਮ ਨੇ ਕਰੂਜ ਡਰੱਗ ਮਾਮਲੇ ’ਚ ਐਨਸੀਬੀ ਦੇ ਖੇਤਰੀ ਡਾਇਰੈਕਟਰ ਸਮੀਰ ਵਾਨਖੇੜੇ ਤੇ ਹੋਰਨਾਂ ਖਿਲਾਫ਼ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ