ਦ੍ਰੋਪਦੀ ਮੁਰਮੂ ਦਾ ਦਿੱਲੀ ਪਹੁੰਚਣ ‘ਤੇ ਸ਼ਾਨਦਾਰ ਸਵਾਗਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰਪਤੀ ਚੋਣਾਂ ਵਿੱਚ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਦੀ ਉਮੀਦਵਾਰ ਦ੍ਰੋਪਦੀ ਮੁਰਮੂ (Draupadi Murmu) ਦਾ ਅੱਜ ਦੁਪਹਿਰ ਬਾਅਦ ਰਾਜਧਾਨੀ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਚੋਣਾਂ ਲਈ ਰਾਸ਼ਟਰਪਤੀ ਚੋਣਾਂ ਲਈ ਭਾਜਪਾ ਦੀ ਪ੍ਰਬੰਧਨ ਟੀਮ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸੇਖਾਵਤ, ਕੇਂਦਰੀ ਜਨਜਾਤੀ ਮਾਮਲਿਆਂ ਦੇ ਮੰਤਰੀ ਅਰਜੁਨ ਮੁੰਡਾ, ਕੇਂਦਰੀ ਸੱਭਿਆਚਾਰ ਤੇ ਸੰਸਦੀ ਕਾਰਜ ਸੂਬਾ ਮੰਤਰੀ ਰਾਮ ਮੇਘਵਾਲ ਤੇ ਭਾਜਪਾ ਜਨਰਲ ਸਕੱਤਰ ਤਰੁਣ ਚੁੱਘ ਦੇ ਨਾਲ ਸ੍ਰੀਮਤੀ ਮੁਰਮੂ ਭੁਵਨੇਸ਼ਵਰ ਤੋਂ ਜਹਾਜ਼ ਰਾਹੀਂ ਪਹੁੰਚੇ। ਹਵਾਈ ਅੱਡੇ ’ਤੇ ਦਿੱਲੀ ਸੂਬਾ ਭਾਜਪਾ ਦੇ ਮੁੱਖ ਆਦੇਸ਼ ਗੁਪਤਾ, ਸਾਂਸਦ ਮਨੋਜ ਤਿਵਾੜ ਤੇ ਰਮੇਸ਼ ਬਿਥੂੜੀ ਸਮੇਤ ਪਾਰਟੀ ਦੇ ਤਮਾਮ ਆਗੂਆਂ ਨੇ ਸ੍ਰੀਮਤੀ ਮੁਰਮੂ ਦਾ ਨਿੱਘਾ ਸਵਾਗਤ ਕੀਤਾ।
ਸੂਤਰਾਂ ਅਨੁਸਾਰ ਸ੍ਰੀਮਤੀ ਮੁਰਮੂ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਉੜੀਸਾ ਦੀ ਰਹਿਣ ਵਾਲੀ ਸ੍ਰੀਮਤੀ ਮੁਰਮੂ ਨੂੰ ਬੀਜੂ ਜਨਤਾ ਦਲ ਦਾ ਸਮਰਥਨ ਮਿਲਿਆ ਹੈ। ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਵਾਈਐਸਆਰ ਕਾਂਗਰਸ ਨੇ ਵੀ ਉਨ੍ਹਾਂ ਨੂੰ ਸਮਰਥਨ ਦੇਣ ਦਾ ਸੰਕੇਤ ਦਿੱਤਾ ਹੈ। ਸ਼੍ਰੀਮਤੀ ਮੁਰਮੂ, ਜੋ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਬਣਨ ਦੀ ਰਾਹ ‘ਤੇ ਹਨ,ਉਨ੍ਹਾਂ ਨੂੰ ਕੁਝ ਹੋਰ ਪਾਰਟੀਆਂ ਤੋਂ ਵੀ ਸਮਰਥਨ ਮਿਲਣ ਦੀ ਉਮੀਦ ਹੈ। ਸ਼੍ਰੀਮਤੀ ਮੁਰਮੂ ਨੂੰ ਬੁੱਧਵਾਰ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਕਮਾਂਡੋਜ਼ ਦਾ Z+ ਸੁਰੱਖਿਆ ਕਵਰ ਪ੍ਰਦਾਨ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ