ਕਸ਼ਮੀਰ ‘ਤੇ ਸਵਾਰਥੀ ਸੋਚ ਨਾ ਥੋਪੋ

Interest, Kashmir

ਯੂਰਪੀ ਯੂਨੀਅਨ ਦੇ 23 ਸਾਂਸਦਾਂ ਨੇ ਕਸ਼ਮੀਰ ਦਾ ਦੌਰਾ ਕੀਤਾ  ਭਾਰਤ ਵਿਚ ਵਿਰੋਧੀ ਪਾਰਟੀਆਂ ਨੇ ਕਾਫ਼ੀ ਸ਼ੋਰ-ਸ਼ਰਾਬਾ ਕੀਤਾ ਕਿ ਭਾਰਤੀ ਆਗੂਆਂ ਨੂੰ ਇਜ਼ਾਜਤ ਨਹੀਂ ਹੈ, ਵਿਦੇਸ਼ੀ ਸਾਂਸਦ ਕਸ਼ਮੀਰ ਦਾ ਦੌਰਾ ਕਰ ਰਹੇ ਹਨ! ਖੱਬੇਪੱਖੀ ਆਗੂਆਂ ਨੇ ਕਿਹਾ ਕਿ ਯੂਰਪੀ ਸਾਂਸਦ ਦੱਖਣਪੰਥੀ ਹਨ ਜੋ ਆਪਣੇ ਖੇਤਰ ਵਿਚ ਭਾਜਪਾ ਵਰਗੀ ਹੀ ਵਿਚਾਰਧਾਰਾ ਦੇ ਪੱਖਪਾਤੀ ਹਨ, ਅੱਗੋਂ ਯੂਰਪੀ ਸਾਂਸਦਾਂ ਨੇ ਵੀ ਜਵਾਬ ਦੇ ਦਿੱਤਾ ਕਿ ਜੇਕਰ ਉਹ ਦੱਖਣਪੰਥੀ ਹੁੰਦੇ ਤਾਂ ਯੂਰਪ ਵਿਚ ਉਨ੍ਹਾਂ ਨੂੰ ਕੋਈ ਸਾਂਸਦ ਨਾ ਚੁਣਦਾ, ਜੋ ਕਿ ਸਹੀ ਵੀ ਹੈ 31 ਅਕਤੂਬਰ ਨੂੰ ਜੰਮੂ-ਕਸ਼ਮੀਰ ਪੂਰੀ ਤਰ੍ਹਾਂ ਕੇਂਦਰ ਸ਼ਾਸਿਤ ਸੂਬਿਆਂ ਵਿਚ ਵੰਡਿਆ ਗਿਆ ਹੈ ਸਿਰਫ਼ ਕਸ਼ਮੀਰ ਨੂੰ ਛੱਡ ਕੇ ਜੰਮੂ-ਲੱਦਾਖ ਦੇ ਲੋਕ ਪੂਰੀ ਤਰ੍ਹਾਂ ਖੁਸ਼ ਹਨ ਕਿ ਉਨ੍ਹਾਂ ਨੂੰ ਭੇਦਭਾਵ ਤੋਂ ਮੁਕਤੀ ਮਿਲ ਗਈ ਹੈ ਕਸ਼ਮੀਰ ਵਿਚ ਆਮ ਲੋਕ ਖੁਸ਼ ਹਨ ਕਿਉਂਕਿ ਉੱਥੇ ਉਨ੍ਹਾਂ ਨੂੰ ਬਹੁਤ ਸਾਰੇ ਅਧਿਕਾਰ ਮਿਲੇ ਹਨ, ਜੋ ਪਹਿਲਾਂ ਕਸ਼ਮੀਰੀਆਂ ਦੇ ਹਿੱਸੇ ਵਿਚ ਨਹੀਂ ਸਨ ਬਹੁਤ ਸਾਰੇ ਅਜਿਹੇ ਕਾਨੂੰਨਾਂ ਦਾ ਸਫ਼ਾਇਆ ਹੋ ਗਿਆ ਹੈ ਕਿ ਜੋ ਕਸ਼ਮੀਰੀਆਂ ਨੂੰ ਭਾਰਤ ਤੋਂ ਵੰਡਣ ਲਈ ਸਨ ਜਿਨ੍ਹਾਂ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਸੀ ਜੰਮੂ-ਕਸ਼ਮੀਰ ਖੇਤਰ ਵਿਚ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ ਕਿ ਹੁਣ ਉੱਥੇ ਬਾਹਰੀ ਲੋਕ ਆਉਣਗੇ ਇਹ ਬਾਹਰੀ ਕੋਈ ਹੋਰ ਨਹੀਂ ਹਨ।

ਦੂਜੇ ਸੂਬਿਆਂ ਦੇ ਹੀ ਭਾਰਤੀ ਲੋਕ  ਹੀ ਹਨ ਸਥਾਨਕ ਵੱਖਵਾਦੀ ਅਤੇ ਸੌੜੀ ਰਾਜਨੀਤੀ ਕਰਨ ਵਾਲੇ  ਬਾਹਰੀ ਦਾ ਡਰ ਪੈਦਾ ਕਰ ਰਹੇ ਹਨ ਕਸ਼ਮੀਰੀ ਵੀ ਦੇਸ਼ ਭਰ ਵਿਚ ਆਪਣਾ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਨੂੰ ਕਿਸੇ ਸੂਬੇ ਵਿਚ ਬਾਹਰੀ ਨਹੀਂ ਕਿਹਾ ਜਾਂਦਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਯੂਰਪੀ ਸਾਂਸਦ ਭਾਰਤ ਦੀ ਪ੍ਰਸੰਸਾ ਕਰ ਰਹੇ ਹਨ, ਉਨ੍ਹਾਂ ਨੂੰ ਕਸ਼ਮੀਰ ਪਸੰਦ ਆਇਆ, ਉਨ੍ਹਾਂ ਕਸ਼ਮੀਰ ਦੀ ਸੈਰ ਵੀ ਕੀਤੀ, ਆਗੂਆਂ ਨੂੰ ਵੀ ਮਿਲੇ, ਮੀਡੀਆ ਨਾਲ ਵੀ ਗੱਲਬਾਤ ਕੀਤੀ, ਪਰ ਭਾਰਤੀ ਆਗੂ  ਸੌੜੀ ਰਾਜਨੀਤੀ ਤੋਂ ਬਾਜ਼ ਨਹੀਂ ਆ ਰਹੇ ਇਹ ਲੋਕ ਨਾਲ ਵਿਰੋਧ ਨੂੰ ਇਸ ਹੱਦ ਤੱਕ ਲਿਜਾ ਰਹੇ ਹਨ ਕਿ ਲੋਕ ਖੁਦ ਹੀ ਭਾਜਪਾ ਨੂੰ ਰਾਸ਼ਟਰਵਾਦੀ ਕਹਿਣਗੇ  ਵਿਰੋਧੀ ਹੁਣ ਫਿਰ ਵਿਰੋਧ ਦਾ ਸੁਰ ਇਸ ਹੱਦ ਤੱਕ ਉੱਚਾ ਕਰ ਰਹੇ ਹਨ ਕਿ ਦੇਸ਼ ਬੇਸ਼ੱਕ ਹਿੰਸਾ ਝੱਲੇ, ਵੱਖਵਾਦ ਝੱਲੇ ਪਰ ਸੱਤਾਧਾਰੀ ਪਾਰਟੀ ਦੇ ਫੈਸਲਿਆਂ ਨੂੰ ਸਦਾ ਵਿਰੋਧ ਦਾ ਆਧਾਰ ਬਣਾਇਆ ਜਾਵੇਗਾ, ਅਜਿਹੇ ਫੈਸਲੇ ਬੇਸ਼ੱਕ ਦੇਸ਼-ਦੇਸ਼ਵਾਸੀਆਂ ਜਾਂ ਕਿਸੇ ਵਿਸ਼ੇਸ਼ ਖੇਤਰਵਾਸੀਆਂ ਦੇ ਸਮੁੱਚੇ ਕਲਿਆਣ ਲਈ ਵੀ ਕਿਉਂ ਨਾ ਹੋਣ ਜੰਮੂ-ਕਸ਼ਮੀਰ ਦੇ ਲੋਕਾਂ ਨੇ ਆਗੂਆਂ ਦੀ ਸਵਾਰਥੀ ਰਾਜਨੀਤਿਕ ਸੋਚ ਕਾਰਨ ਪੀੜ ਅਤੇ ਨੁਕਸਾਨ ਝੱਲਿਆ ਹੈ, ਜੋ ਕਿ ਅੱਗੇ ਵੀ ਪੀੜ੍ਹੀਆਂ ਤੱਕ ਨਹੀਂ ਜਾਏਗਾ ਬਿਹਤਰ ਹੋਵੇ ਵਿਰੋਧ ਕਰ ਰਹੇ ਰਾਜਨੀਤਿਕ ਆਗੂ ਸਵਾਰਥ ਤੋਂ ਉੱਪਰ ਉੱਠ ਕੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦਾ ਭਵਿੱਖ ਦੇਖਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।