ਡਾ. ਭੀਮ ਰਾਓ ਅੰਬੇਦਕਰ ਮਿਊਜੀਅਮ ਆਉਣ ਵਾਲੀਆਂ ਪੀੜੀਆਂ ਲਈ ਚਾਨਣ ਮੁਨਾਰਾ ਸਾਬਤ ਹੋਵੇਗਾ: ਮੁੱਖ ਮੰਤਰੀ

Dr. Bhim Rao Ambedkar Museum Sachkahoon

ਬਾਬਾ ਸਾਹਿਬ ਦੀ ਮਹਾਨ ਵਿਰਾਸਤ ਦਾ ਪਸਾਰ ਕਰੇਗੀ ਇਹ ਯਾਦਗਾਰ: ਚੰਨੀ

ਸੂਬਾ ਸਰਕਾਰ ਵੱਲੋਂ ਕਪੂਰਥਲਾ ਵਿਖੇ ਉਸਾਰੇ ਜਾਣ ਵਾਲੇ ਇਸ ਅਜਾਇਬ ਘਰ ‘ਤੇ 150 ਕਰੋੜ ਰੁਪਏ ਖਰਚੇ ਜਾਣਗੇ
ਸੂਬਾ ਪੱਧਰੀ ਮੈਗਾ ਰੋਜਗਾਰ ਮੇਲੇ ਤਹਿਤ ਨੌਜਵਾਨਾਂ ਨੂੰ ਨੌਕਰੀ ਦੇ ਸਰਟੀਫਿਕੇਟ ਵੰਡੇ

(ਸੱਚ ਕਹੂੰ ਨਿਊਜ਼) ਕਪੂਰਥਲਾ। ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦੇ ਨਾਂ ‘ਤੇ ਕਪੂਰਥਲਾ ਵਿਖੇ ਉਸਾਰਿਆ ਜਾਣ ਵਾਲਾ ਅਤਿ ਆਧੁਨਿਕ ਅਜਾਇਬ ਘਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਵਾਸਤੇ ਬਾਬਾ ਸਾਹਿਬ ਦੀ ਸ਼ਾਨਾਮਤੀ ਦੇਣ ਦਾ ਪ੍ਰਚਾਰ ਕਰਨ ਵਾਲਾ ਸਿੱਧ ਹੋਵੇਗਾ।Dr. Bhim Rao Ambedkar Museum Sachkahoon

ਸਥਾਨਕ ਆਈ.ਕੇ.ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਇਸ ਮਿਊਜੀਅਮ ਦਾ ਨੀਂਹ ਪੱਥਰ ਰੱਖਣ ਅਤੇ ਸੂਬਾ ਪੱਧਰੀ ਮੈਗਾ ਰੋਜਗਾਰ ਮੇਲੇ ਮੌਕੇ ਨੌਜਵਾਨਾਂ ਨੂੰ ਨੌਕਰੀ ਦੇ ਸਰਟੀਫਿਕੇਟ ਵੰਡਣ ਮਗਰੋਂ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਮਾਣਮਤੇ ਪ੍ਰਾਜੈਕਟ ‘ਤੇ 150 ਕਰੋੜ ਰੁਪਏ ਖਰਚੇ ਜਾਣਗੇ ਅਤੇ ਇਹ ਪ੍ਰਾਜੈਕਟ ਇਸ ਮਹਾਨ ਆਗੂ ਲਈ ਇਕ ਨਿਮਾਣੀ ਪਰ ਢੁੱਕਵੀ ਸ਼ਰਧਾਂਜਲੀ ਸਿੱਧ ਹੋਵੇਗਾ। ਉਨਾਂ ਅੱਗੇ ਕਿਹਾ ਕਿ ਇਸ ਯਾਦਗਾਰ ਨਾਲ ਬਾਬਾ ਸਾਹਿਬ, ਜਿਨਾਂ ਨੇ ਗਰੀਬਾਂ ਵਿਚੋਂ ਅਤਿ ਗਰੀਬ ਵਰਗ ਦੀ ਭਲਾਈ ਵਿੱਚ ਅਹਿਮ ਰੋਲ ਅਦਾ ਕੀਤਾ, ਦੇ ਜੀਵਨ ਅਤੇ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਿੱਚ ਬਹੁਤ ਮਦਦ ਮਿਲੇਗੀ। ਸ. ਚੰਨੀ ਨੇ ਅੱਗੇ ਕਿਹਾ ਕਿ ਇਹ ਮਿਊਜੀਅਮ ਡਾ. ਅੰਬੇਦਕਰ ਦੇ ਜੀਵਨ, ਕਾਰਜ ਅਤੇ ਵਿਚਾਰਧਾਰਾ ਨਾਲ ਸਬੰਧਤ ਵਿਸਿÇਆਂ ਦੇ ਤੱਥਾਂ ਦਾ ਇੱਕ ਨਿਵੇਕਲਾ ਸੁਮੇਲ ਹੋਵੇਗਾ।

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੁਹਜਾਤਮਕ ਢੰਗ ਨਾਲ ਡਿਜਾਈਨ ਕੀਤੇ ਜਾਣ ਵਾਲੇ ਇਸ ਮਿਊਜੀਅਮ ਦਾ ਦਾਇਰਾ 25 ਏਕੜ ਰਕਬੇ ਵਿੱਚ ਫੈਲਿਆ ਹੋਵੇਗਾ ਅਤੇ ਇਸ ਦੀ ਉਸਾਰੀ 150 ਕਰੋੜ ਰੁਪਏ ਦੇ ਨਿਵੇਸ ਨਾਲ ਹੋਵੇਗੀ। ਉਨਾਂ ਇਹ ਵੀ ਕਿਹਾ ਕਿ ਇਸ ਮਿਊਜੀਅਮ ਨੂੰ 5 ਗੈਲਰੀਆਂ ਵਿਚਾਲੇ ਵੰਡਿਆ ਜਾਵੇਗਾ ਜਿਨਾਂ ਵਿੱਚ ਬਾਬਾ ਸਾਹਿਬ ਦੇ ਜੀਵਨ, ਫਲਸਫੇ, ਕਾਰਜ, ਨਿੱਜੀ ਜਿੰਦਗੀ ਅਤੇ ਵਿਚਾਰਧਾਰਾ ਦੇ ਸਮਾਜਿਕ ਤੇ ਆਰਥਿਕ ਅਸਰ ਨੂੰ ਰੂਪਮਾਨ ਕੀਤਾ ਜਾਵੇਗਾ।

ਉਨਾਂ ਕਪੂਰਥਲਾ ਸਹਿਰ ਨੂੰ ਵਿਸੇਸ ਤੌਰ ‘ਤੇ 10 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਹਾਈ ਟੈਂਸਨ ਤਾਰਾਂ ਹਟਾਉਣ ਲਈ ਵੀ 4 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਉਨਾਂ ਸੁਲਤਾਨਪੁਰ ਲੋਧੀ ਵਿਖੇ ਆਈ.ਟੀ.ਆਈ. ਦੀ ਸਥਾਪਨਾ ਅਤੇ ਇਸੇ ਸੈਸਨ ਦੌਰਾਨ ਕਲਾਸਾਂ ਸੁਰੂ ਕਰਨ ਤੋਂ ਇਲਾਵਾ ਭੁਲੱਥ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਆਈ.ਟੀ.ਆਈ. ਦੀ ਸਥਾਪਨਾ ਦਾ ਐਲਾਨ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ