ਵਿੰਬਲਡਨ ਟੈਨਿਸ : ਸੰਘਰਸ਼ ਤੋਂ ਬਾਅਦ ਜੋਕੋਵਿਚ ਚੌਥੇ ਗੇੜ ‘ਚ

ਲੰਦਨ (ਏਜੰਸੀ)। Wimbledon Tennis ਤਿੰਨ ਵਾਰ ਦੇ ਚੈਂਪਿਅਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਖ਼ਰਾਬ ਲੈਅ ਤੋਂ ਲੰਘ ਰਹੇ ਸਰਬੀਆ ਦੇ ਨੋਕਾਕ ਜੋਕੋਵਿਚ ਨੇ ਘਰੇਲੂ ਖਿਡਾਰੀ ਬਰਤਾਨੀਆ ਦੇ ਕਾਈਲ ਐਡਮੰਡ ਨੂੰ ਚਾਰ ਸੈੱਟਾਂ ਦੇ ਸੰਘਰਸ਼ ‘ਚ 4-6,6-3, 6-2, 6-4 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ‘ਚ ਪੁਰਸ਼ ਸਿੰਗਲ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ 31 ਸਾਲਾ ਜੋਕੋਵਿਚ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਮਜ਼ਬੂਤ ਵਾਪਸੀ ਕੀਤੀ (Wimbledon Tennis)

ਸਾਲ 2013 ‘ਚ ਇੱਥੇ ਬ੍ਰਿਟਿਸ਼ ਖਿਡਾਰੀ ਐਂਡੀ ਮਰੇ ਹੱਥੋਂ ਹਾਰੇ ਸਰਬਿਆਈ ਖਿਡਾਰੀ ਨੇ ਤੀਸਰੇ ਸੈੱਟ ‘ਚ ਚੰਗੀ ਖੇਡ ਦਿਖਾਈ ਪਰ 21ਵਾਂ ਦਰਜਾ ਪ੍ਰਾਪਤ ਐਡਮੰਡ ਚੌਥੇ ਸੱੈਟ ‘ਚ ਫਿਰ ਵਾਪਸੀ ਕਰਦਾ ਦਿਸਿਆ ਅਤੇ ਜੋਕੋਵਿਚ ਦੀ ਸਰਵਿਸ ਬ੍ਰੇਕ ਕਰਕੇ 4-4 ਦੀ ਬਰਾਬਰੀ ਕਰ ਲਈ ਜੋਕੋਵਿਚ ਨੇ ਹਾਲਾਂਕਿ ਆਪਣੇ ਤਜ਼ਰਬੇ ਦਾ ਫ਼ਾਇਦਾ ਲੈਂਦੇ ਹੋਏ ਇਹ ਸੈੱਟ 6-4 ਨਾਲ ਜਿੱਤਿਆ ਅਤੇ ਚੌਥੇ ਗੇੜ ‘ਚ ਜਗ੍ਹਾ ਬਣਾ ਲਈ ਪਿਛਲੇ ਲੰਮੇ ਸਮੇਂ ਤੋਂ ਕੂਹਣੀ ਦੀ ਸੱਟ ਨਾਲ ਜੂਝ ਰਹੇ ਸਰਬਿਆਈ ਖਿਡਾਰੀ ਹੁਣ ਚੌਥੇ ਗੇੜ ‘ਚ ਰੂਸ ਦੇ ਕਾਰੇਨ ਖਾਚਾਨੋਵ ਨਾਲ ਭਿੜਨਗੇ। (Wimbledon Tennis)

ਕਿਰਗਿਓਸ ਨੂੰ ਪਈ ਝੰਡ | Wimbledon Tennis

ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਵੀ ਵਿੰਬਲਡਨ ‘ਚ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਬਰਾਬਰੀ ਕਰ ਲਈ 24ਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਆਸਟਰੇਲੀਆ ਦੇ ਨਿਕ ਕਿਗ੍ਰਿਓਸ ਨੂੰ ਲਗਾਤਾਰ ਸੈਂੱਟਾਂ ‘ਚ 6-1, 7-6, 6-4 ਨਾਲ ਹਰਾਇਆ15ਵਾਂ ਦਰਜਾ ਪ੍ਰਾਪਤ ਕ੍ਰਿਗਿਓਸ ਨੇ ਦੂਸਰੇ ਸੈੱਟ ‘ਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਟਾਈਬ੍ਰੇਕ ‘ਚ ਹਾਰ ਗਿਆ ਆਪਣੀਆਂ ਹਰਕਤਾਂ ਲਈ ਬਦਨਾਮ ਕ੍ਰਿਗਿਓਸ ਨੇ 3-6 ਤੋਂ ਪੱਛੜਨ ਬਾਅਦ ਗੁੱਸੇ ‘ਚ ਗੇਂਦ ਨੂੰ ਮੈਦਾਨ ਤੋਂ ਬਾਹਰ ਸੁੱਟ ਦਿੱਤਾ। (Wimbledon Tennis)

ਜਿਸ ਕਾਰਨ ਉਸਨੂੰ ਨਿਯਮਾਂ ਦਾ ਉਲੰਘਣਾ ਕਰਨ ਲਈ ਝੰਡ ਪਾਈ ਗਈ ਮਹਿਲਾ ਵਰਗ ‘ਚ 11ਵੇਂ ਨੰਬਰ ਦੀ ਖਿਡਾਰੀ ਜਰਮਨੀ ਦੀ ਅੰਜੇਲਿਕ ਕੇਰਬਰ ਨੇ ਜਾਪਾਨ ਦੀ ਨਾਓਮੀ ਓਸਾਕਾ ਨੂੰ ਲਗਾਤਾਰ ਸੈੱਟਾਂ ‘ਚ 6-4, 6-4 ਨਾਲ ਹਰਾ ਕੇ ਚੌਥੇ ਗੇੜ ‘ਚ ਜਗ੍ਹਾ ਬਣਾਈ ਉਹ ਮਹਿਲਾਵਾਂ ਦੇ ਡਰਾਅ ‘ਚ ਇੱਕੋ ਇੱਕ ਉੱਚ ਦਰਜਾ ਪ੍ਰਾਪਤ ਖਿਡਾਰੀ ਬਚੀ ਹੈ ਵਿਸ਼ਵ ਦੀ ਨੰਬਰ ਇੱਕ ਸਿਮੋਨਾ ਹਾਲੇਪ ਦੀ ਹਾਰ ਤੋਂ ਬਾਅਦ ਕੇਰਬਰ ਨੂੰ ਫ਼ਾਈਨਲ ‘ਚ ਪਹੁੰਚਣ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। (Wimbledon Tennis)