ਬ੍ਰਹਮ ਮਹਿੰਦਰਾਂ ਨਾਲ ਨਰਾਜ ਹੋਏ ਸਪੀਕਰ

Disgraced, Speaker, Masters

ਚੰਡੀਗੜ, (ਅਸ਼ਵਨੀ ਚਾਵਲਾ)। ਵਿਧਾਨ ਸਭਾ ਵਿੱਚ ਚਲ ਰਹੇ ਬਜਟ ਸੈਸ਼ਨ ਦੌਰਾਨ ਸਰਕਾਰ ਦੇ ਸੀਨੀਅਰ ਅਧਿਕਾਰੀ ਹੀ ਗਾਇਬ ਨਜ਼ਰ ਆ ਰਹੇ ਹਨ। ਜਿਸ ਕਾਰਨ ਸਪੀਕਰ ਰਾਣਾ ਕੇ.ਪੀ. ਸਿੰਘ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾਂ ਤੋਂ ਹੀ ਨਰਾਜ਼ ਹੋ ਗਏ ਹਨ। ਪਿਛਲੇ ਤਿੰਨ ਦਿਨਾਂ ਦੇ ਸੈਸ਼ਨ ਦੌਰਾਨ ਇਹ ਦੂਜਾ ਮੌਕਾ ਹੈ, ਜਦੋਂ ਸਪੀਕਰ  ਵਲੋਂ ਅਧਿਕਾਰੀਆਂ ਦੀ ਗੈਰ ਹਾਜ਼ਰੀ ਦੇ ਕਾਰਨ ਸੰਸਦੀ ਕਾਰਜ ਮੰਤਰੀ ਨੂੰ ਟੋਕਿਆਂ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਅਧਿਕਾਰੀਆਂ ਦੇ ਨਾਲ ਹੀ ਮੰਤਰੀਆਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਸਪੀਕਰ ਵੱਲੋਂ ਨਰਾਜ਼ਗੀ ਜ਼ਾਹਿਰ ਕੀਤੀ ਗਈ ਸੀ।
ਬਜਟ ਸੈਸ਼ਨ ਦੇ ਦੌਰਾਨ ਮੁੱਖ ਮੰਤਰੀ ਸਣੇ ਸਰਕਾਰ ਦੇ ਸਾਰੇ ਮੰਤਰੀ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਦਨ ਅੰਦਰ ਹੀ ਮੌਜੂਦ ਰਹਿੰਦੇ ਹਨ ਤਾਂ ਕਿ ਸੱਤਾ ਧਿਰ ਜਾਂ ਫਿਰ ਵਿਰੋਧੀ ਧਿਰ ਵੱਲੋਂ ਚੁੱਕੇ ਜਾਣ ਵਾਲੇ ਮੁੱਦੇ ਸਰਕਾਰ ਦੇ ਧਿਆਨ ਵਿੱਚ ਆਉਣ ਦੇ ਨਾਲ ਹੀ ਵਿਧਾਇਕਾਂ ਨੂੰ ਮੌਕੇ ‘ਤੇ ਜੁਆਬ ਵੀ ਮਿਲ ਸਕੇ। ਇਸ ਮੌਕੇ ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਸਾਰੀ ਜਾਣਕਾਰੀ ਮੌਕੇ ‘ਤੇ ਦੇਣ ਲਈ ਅਧਿਕਾਰੀਆਂ ਦੀ ਮੌਜੂਦਗੀ ਸਦਨ ਦੇ ਅੰਦਰ ਯਕੀਨੀ ਹੋਣੀ ਚਾਹੀਦੀ ਹੈ।  ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਂ ਅਧਿਕਾਰੀਆਂ ਦੇ ਨਾਲ ਹੀ ਕੁਝ ਦੇਰ ਸਦਨ ਵਿੱਚ ਬਿਤਾਉਣ ਤੋਂ ਬਾਅਦ 2-4 ਮੰਤਰੀਆਂ ਨੂੰ ਛੱਡ ਕੇ ਜ਼ਿਆਦਾਤਰ ਮੰਤਰੀ ਵੀ ਸਦਨ ਵਿੱਚੋਂ ਗੈਰ ਹਾਜ਼ਰ ਹੋ ਗਏ ਸਨ, ਜਿਸ ਕਾਰਨ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਮੰਤਰੀਆਂ ਦੀ ਮੌਜੂਦਗੀ ਯਕੀਨੀ ਕਰਨ ਲਈ ਬ੍ਰਹਮ ਮਹਿੰਦਰਾਂ ਨੂੰ ਕਿਹਾ ਗਿਆ ਸੀ ਪਰ ਸਪੀਕਰ  ਦੇ ਕਹਿਣ ਦੇ ਬਾਵਜੂਦ ਦੂਜੇ ਦਿਨ ਵੀ ਗੈਰ ਹਾਜ਼ਰੀ ਦਿਖਾਈ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।