ਨਾਵਲਕਾਰ ਦਲੀਪ ਕੌਰ ਟਿਵਾਣਾ ਦਾ ਦਿਹਾਂਤ

ਨਾਵਲਕਾਰ Dilip Kaur Tiwana ਦਾ ਦਿਹਾਂਤ

ਪਟਿਆਲਾ। ਨਾਵਲਕਾਰ ਦਲੀਪ ਕੌਰ ਟਿਵਾਣਾ ਨੇ ਦੁਨੀਆ ਨੂੰ ਅੱਜ ਅਲਵਿਦਾ ਕਹਿ ਦਿੱਤਾ ਹੈ। Àਹ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਦਲੀਪ ਕੌਰ ਟਿਵਾਣਾ ਦਾ ਮੋਹਾਲੀ ਦੇ ਮੈਕਸ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ, ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਦਲੀਪ ਕੌਰ ਟਿਵਾਣਾ ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ।

4 ਮਈ 1935 ਨੂੰ ਜ਼ਿਲਾ ਲੁਧਿਆਣਾ ਦੇ ਇੱਕ ਪਿੰਡ ਰੱਬੋਂ ਵਿੱਚ ਪਿਤਾ ਸ. ਕਾਕਾ ਸਿੰਘ ਅਤੇ ਮਾਤਾ ਚੰਦ ਕੌਰ ਦੇ ਘਰ ਹੋਇਆ । ਐਮ.ਏ. ਤੋਂ ਬਾਅਦ ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ਤੋਂ ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ ਅਤੇ ਲੰਮਾ ਸਮਾਂ ਉਹ ਇੱਕ ਅਧਿਆਪਕ ਵੱਜੋਂ ਵਿਚਰੇ । ਡਾ: ਟਿਵਾਣਾ ਦਾ ਪਹਿਲਾ ਨਾਵਲ ਅਗਨੀ ਪ੍ਰੀਖਿਆ (1967) ‘ਚ ਡਾ: ਰੰਧਾਵਾ ਦੀ ਪ੍ਰੇਰਨਾ ਨਾਲ ਛਪਿਆ। ਏਹੁ ਹਮਾਰਾ ਜੀਵਣਾ ( 1968 ) ਉਸ ਦਾ ਦੂਸਰਾ ਨਾਵਲ ਸੀ ਜਿਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਗਿਆ।

ਦਲੀਪ ਕੌਰ ਟਿਵਾਣਾ ਨੇ ‘ਏਹੁ ਹਮਾਰਾ ਜੀਵਣਾ’ ਸ਼ਾਹਕਾਰ ਨਾਵਲ ਲਿਖ ਕੇ ਪੰਜਾਬ ਸਾਹਿਤ ਦੀ ਝੋਲੀ ਪਾਇਆ। ਇਸ ਨਾਵਲ ‘ਤੇ ਆਧਾਰਿਤ ਲੜੀਵਾਰ ਜਲੰਧਰ ਦੂਰਦਰਸ਼ਨ ਵੱਲੋਂ ਪ੍ਰਸਾਰਿਤ ਕੀਤਾ ਗਿਆ। ‘ਲੰਘ ਗਏ ਦਰਿਆ’ ਨਾਵਲ ਰਾਹੀ ਉਸ ਨੇ ਰਜਵਾੜਾ ਸ਼ਾਹੀ ਦੀ ਢਹਿੰਦੀ ਕਲਾ ਤੇ ਉਸ ਦੀ ਅੰਦਰਲੀ ਟੁੱਟ ਭੱਜ ਨੂੰ ਪੇਸ਼ ਕੀਤਾ ਸੀ। ‘ਗੁਰ ਪੂਛਤੇ ਹੋ ਤੋਂ ਸੁਣੋਂ’ ਸਵੈ ਜੀਵਨੀ ਲਿਖ ਕੇ ਆਪਣੇ ਪਰਿਵਾਰਕ ਤੇ ਸਾਹਿਤਕ ਜੀਵਨ ਵਿਚਲੇ ਸਬੰਧਾਂ ਨੂੰ ਰੂਪਮਾਨ ਕੀਤਾ। ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਪੰਜਾਬੀ ਭਾਸ਼ਾ ਤੇ ਸਾਹਿਤ ਲਈ ਪਾਏ ਸਵੈ ਯੋਗਦਾਨ ਲਈ ਦਲੀਪ ਕੌਰ ਟਿਵਾਣਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।