ਸਰਪੰਚੀ ਤੋਂ ਕੇਂਦਰੀ ਮੰਤਰੀ ਤੱਕ ਦੇ ਰਾਜਸੀ ਸਫ਼ਰ ਦੌਰਾਨ ਢੀਂਡਸਾ ਨੇ ਕਬੂਲੀ ਹਰ ਚੁਣੌਤੀ

Dhindsa, Confronts, Challenge, During, Political, Journey, Sarpanchi, Union, Minister

ਅਸਤੀਫੇ ਦੀ ਵੱਡੇ ਪੱਧਰ ‘ਤੇ ਚਰਚਾ

ਸੰਗਰੂਰਸ਼੍ਰੋਮਣੀ ਅਕਾਲੀ ਦਲ ਦਾ ‘ਦਿਮਾਗ’ ਕਹੇ ਜਾਣ ਵਾਲੇ ਪਾਰਟੀ ਦੇ ਕੱਦਾਵਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਦੇ ਐਲਾਨ ਪਿੱਛੋਂ ਪੰਜਾਬ ਦੇ ਸਮੁੱਚੇ ਰਾਜਸੀ ਹਲਕਿਆਂ ‘ਚ ਜ਼ੋਰਦਾਰ ਚਰਚਾ ਚੱਲ ਰਹੀ ਹੈ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਜੜ੍ਹ ਲਾਉਣ ਵਾਲਿਆਂ ‘ਚੋਂ ਸ੍ਰ. ਢੀਂਡਸਾ ਇੱਕ ਰਹੇ ਹਨ ਪੜ੍ਹੇ ਲਿਖੇ, ਸੂਝਵਾਨ ਤੇ ਸਿਆਸੀ ਰਮਜ਼ਾਂ ਦੀ ਗੂੜ੍ਹ ਸੂਝ ਰੱਖਣ ਵਾਲੇ ਢੀਂਡਸਾ ਨੂੰ ਪਾਰਟੀ ਦੇ ਸੁਪਰੀਮੋ ਪਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਪਾਰਟੀ ਦੀ ਰੂਹ ਕਹਿ ਕੇ ਵਡਿਆਇਆ ਕਿਉਂਕਿ ਸ੍ਰ. ਢੀਂਡਸਾ ਨੇ ਆਰੰਭ ਤੋਂ ਪਰਕਾਸ਼ ਸਿੰਘ ਬਾਦਲ ਦਾ ਉਨ੍ਹਾਂ ਦੀ ਪਾਰਟੀ ਅੰਦਰਲੇ ਸਿਆਸੀ ਵਿਰੋਧੀਆਂ ਨੂੰ ਪਛਾੜਨ ਲਈ ਹਰ ਪੱਖੋਂ ਪੂਰਾ ਸਮਰਥਨ ਕੀਤਾ ਤੇ ਬਾਦਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਾਉਣ ਲਈ ਜੀ ਜਾਨ ਲਾ ਦਿੱਤੀ, ਚਾਹੇ ਉਹ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਸੱਤਾਹੀਣ ਕਰਨਾ ਹੋਵੇ ਜਾਂ ਹਰਚੰਦ ਸਿੰਘ ਲੌਂਗੋਵਾਲ ਦੇ ਬਰਾਬਰ ਦਾ ਪਾਰਟੀ ਅੰਦਰ ਧੜਾ ਕਾਇਮ ਕਰਨਾ ਹੋਵੇ ਪੰਜਾਬ ‘ਚ ਸਰਕਾਰ ਬਣਾਉਣ ‘ਚ ਸਫ਼ਲ ਹੋਣ ਪਿੱਛੋਂ ਪਰਕਾਸ਼ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ, ਸਗੋਂ ਪਾਰਟੀ ਦੇ ਸਭ ਤੋਂ ਜਿੰਮੇਵਾਰ ਅਹੁਦਿਆਂ ‘ਤੇ ਰੱਖਿਆ

ਢੀਂਡਸਾ ਦਾ ਰਾਜਸੀ ਸਫ਼ਰ

ਜ਼ਿਲ੍ਹਾ ਸੰਗਰੂਰ ਦੇ ਪਿੰਡ ਉਭਾਵਾਲ ‘ਚ 9 ਅਪਰੈਲ 1936 ‘ਚ ਜਨਮੇ ਢੀਂਡਸਾ ਨੂੰ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ਬੀਏ ਕਰਨ ਉਪਰੰਤ ਪਿੰਡ ਵਾਸੀਆਂ ਵੱਲੋਂ ਪਿੰਡ ਦਾ ਸਰਪੰਚ ਬਣਾ ਦਿੱਤਾ ਗਿਆ ਕਿਉਂਕਿ ਉਸ ਸਮੇਂ ਏਨਾ ਪੜ੍ਹਿਆ ਲਿਖਿਆ ਪਿੰਡ ਵਿੱਚ ਕੋਈ ਹੋਰ ਵਿਅਕਤੀ ਨਹੀਂ ਸੀ ਇਸ ਤੋਂ ਬਾਅਦ ਢੀਂਡਸਾ ਨੇ ਰਾਜਨੀਤੀ ‘ਚ ਹੀ ਆਪਣਾ ਭਵਿੱਖ ਤਲਾਸ਼ਣ ਦਾ ਫੈਸਲਾ ਕੀਤਾ ਬਲਾਕ ਸੰਮਤੀ ਦੀ ਚੋਣ ਲੜੀ ਤੇ ਜਿੱਤ ਵੀ ਹਾਸਲ ਕੀਤੀ ਇਸ ਪਿੱਛੋਂ ਢੀਂਡਸਾ ਨੇ ਧਨੌਲਾ ਤੋਂ ਆਜ਼ਾਦ ਤੌਰ ‘ਤੇ ਚੋਣ ਲੜੀ ਪਰ ਉਹ ਬੁਰੀ ਤਰ੍ਹਾਂ ਹਾਰ ਗਏ ਇਸ ਪਿੱਛੋਂ ਤਜਰਬੇ ‘ਚ ਹੋਏ ਵਾਧੇ ਤੋਂ ਬਾਅਦ ਧਨੌਲੇ, ਸੰਗਰੂਰ, ਸੁਨਾਮ ਤੋਂ 1972, 1977, 1980, 1985 ‘ਚ ਚਾਰ ਵਾਰ ਵੱਖ-ਵੱਖ ਹਲਕਿਆਂ ਦੇ ਵਿਧਾਇਕ ਰਹੇ ਉਨ੍ਹਾਂ ਲਗਾਤਰ ਆਪਣੇ ਪ੍ਰਭਾਵ ‘ਚ ਵਾਧਾ ਕੀਤਾ ਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਰਹੇ
ਇਸ ਉਪਰੰਤ ਉਨ੍ਹਾਂ ਸਿਆਸਤ ‘ਚ ਵੱਡੀ ਛਾਲ ਮਾਰਦਿਆਂ 1998 ‘ਚ ਕੇਂਦਰੀ ਸਿਆਸਤ ਵੱਲ ਰੁਖ਼ ਕੀਤਾ ਤੇ ਰਾਜ ਸਭਾ ਦੀ ਮੈਂਬਰੀ ਹਾਸਲ ਕੀਤੀ 2004 ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਉਹਨਾਂ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਤੇ ਇਸੇ ਟਰਮ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਕੇਂਦਰੀ ਵਜਾਰਤ ‘ਚ ਕੇਂਦਰੀ ਰਸਾਇਣ ਮੰਤਰੀ ਬਣੇ ਇਸ ਉਪਰੰਤ ਲਗਾਤਾਰ ਦੋ ਲੋਕ ਸਭਾ ਚੋਣਾਂ ‘ਚ ਉਹਨਾਂ ਨੂੰ ਵੱਡੀ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਪਰ 2010 ‘ਚ ਉਹ ਮੁੜ ਰਾਜ ਸਭਾ ਮੈਂਬਰ ਚੁਣੇ ਗਏ ਸੁਖਦੇਵ ਸਿੰਘ ਢੀਂਡਸਾ ਦੇ ਇਕਲੌਤੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਵੀ ਪੰਜਾਬ ਦੀ ਸਿਆਸਤ ‘ਚ ਬਹੁਤ ਹੀ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।