ਆਨਲਾਈਨ ਗੇਮਾਂ ਕਰ ਰਹੀਆਂ ਬੱਚਿਆਂ ਦਾ ਭਵਿੱਖ ਤਬਾਹ

ਆਨਲਾਈਨ ਗੇਮਾਂ ਕਰ ਰਹੀਆਂ ਬੱਚਿਆਂ ਦਾ ਭਵਿੱਖ ਤਬਾਹ

ਕਰੋਨਾ ਵਾਇਰਸ ਦੇ ਕਹਿਰ ਤੋਂ ਪਹਿਲਾਂ ਵੀ ਭਾਰਤ ਸਮੇਤ ਅਨੇਕਾਂ ਹੀ ਦੇਸ਼ਾਂ ਵਿੱਚ ਆਨਲਾਈਨ ਗੇਮਾਂ ਖੇਡਣ ਦਾ ਰੁਝਾਨ ਬਹੁਤ ਜ਼ਿਆਦਾ ਸੀ ਕਰੋਨਾ ਕਾਰਨ ਲੋਕ ਘਰਾਂ ਵਿੱਚ ਬੰਦ ਹੋ ਗਏ ਲੋਕਾਂ ਕੋਲ ਹੋਰ ਕੋਈ ਕੰਮ ਨਹੀਂ ਸੀ ਤੇ ਲੋਕ ਆਨਲਾਈਨ ਗੇਮਾਂ ਖੇਡਣ ਵਿੱਚ ਰੁੱਝ ਗਏ ਕਰੋਨਾ ਕਹਿਰ ਤੋਂ ਪਹਿਲੋਂ ਜੇਕਰ ਆਨਲਾਈਨ ਗੇਮਾਂ ‘ਤੇ ਝਾਤ ਮਾਰੀਏ ਤਾਂ ਸਭ ਤੋਂ ਪਹਿਲਾਂ ਖ਼ਤਰਨਾਕ ਗੇਮ ਬਲ਼ੂ ਵ੍ਹੇਲ ਅਤੇ ਉਸ ਤੋਂ ਬਾਅਦ ਮੋਮੋ ਚੈਲੰਜ ਆਈਆਂ ਸਨ ਇਸ ਦੇ ਨਾਲ ਹੀ ਪੱਬਜੀ ਗੇਮ ਨੇ ਵੀ ਭਾਰਤ ਅੰਦਰ ਦਸਤਕ ਦਿੱਤੀ

ਮੋਮੋ ਚੈਲੰਜ ਤੇ ਬਲ਼ੂ ਵ੍ਹੇਲ ਗੇਮ ਨੇ ਜਿੱਥੇ ਕਈ ਨੌਜਵਾਨਾਂ ਦੀਆਂ ਜਾਨਾਂ ਲੈ ਲਈਆਂ, ਉੱਥੇ ਹੀ ਉਨ੍ਹਾਂ ਨੂੰ ਧਮਕੀਆਂ ਤੇ ਵੱਖੋ-ਵੱਖ ਟਾਕਸ ਦੇ ਕੇ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਜੇਕਰ ਉਕਤ ਟਾਕਸ ਉਹ ਨਹੀਂ ਸੀ ਪੂਰਾ ਕਰ ਪਾਉਂਦੇ, ਤਾਂ ਗੇਮ ਦੇ ਐਡਮਿਨ ਵੱਲੋਂ ਉਨ੍ਹਾਂ ਨੂੰ ਇੱਕ ਚੈਲੰਜ ਭਰਿਆ ਜਾਂ ਫਿਰ ਇਹ ਕਹਿ ਲਓ ਕਿ ਧਮਕੀ ਭਰਿਆ ਸੁਨੇਹਾ ਭੇਜਿਆ ਜਾਂਦਾ ਸੀ ਕਿ ਜੇਕਰ ਇਹ ਟਾਕਸ ਪੂਰਾ ਨਾ ਕੀਤਾ ਤਾਂ ਅਸੀਂ ਤੁਹਾਡੇ ਮੋਬਾਈਲ ਦਾ ਡਾਟਾ ਤੋਂ ਇਲਾਵਾ ਤੁਹਾਡੇ ਫ਼ੋਨ ਵਿੱਚ ਜੋ ਕੁੱਝ ਵੀ ਹੈ, ਉਸ ਨੂੰ ਜਨਤਕ ਕਰ ਦਿਆਂਗੇ ਅਕਸਰ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਸਾਹਮਣੇ ਤੋਂ ਕੋਈ ਧਮਕੀ ਜਾਂ ਫਿਰ ਚੈਲੰਜ ਦੇ ਰਿਹਾ ਹੋਵੇ, ਉਹ ਵੀ ਕੋਈ ਅਣਪਛਾਤਾ ਤਾਂ ਅਸੀਂ ਇੱਕ ਵਾਰ ਜ਼ਰੂਰ ਘਬਰਾ ਜਾਂਦੇ ਹਾਂ ਕਿ ਆਖ਼ਰ ਸਾਡੇ ਨਾਲ ਹੋਵੇਗਾ ਕੀ? ਬਲ਼ੂ ਵ੍ਹੇਲ ਅਤੇ ਮੋਮੋ ਚੈਲੰਜ ਗੇਮਾਂ ਖੇਡਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਵੀ ਇਸ ਤਰ੍ਹਾਂ ਹੀ ਘਬਰਾ ਜਾਂਦੇ ਸਨ

ਡਰਦੇ ਮਾਰੇ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਬਲ਼ੂ ਵ੍ਹੇਲ ਤੇ ਮੋਮੋ ਚੈਲੰਜ ਵੱਲੋਂ ਦਿੱਤੇ ਗਏ ਟਾਕਸ ਤੇ ਦਿੱਤੀਆਂ ਗਈਆਂ ਧਮਕੀਆਂ ਦੇ ਚੱਲਦਿਆਂ ਕਈ ਤਾਂ ਉਕਤ ਟਾਕਸ ਨੂੰ ਪੂਰਾ ਕਰ ਲੈਂਦੇ ਸਨ, ਪਰ ਜਿਹੜੇ ਉਕਤ ਟਾਕਸ ਨੂੰ ਪੂਰਾ ਨਹੀਂ ਕਰ ਸਕੇ, ਉਹ ਆਖ਼ਰ ‘ਤੇ ਖੁਦਕੁਸ਼ੀਆਂ ਕਰ ਗਏ ਕਿਉਂਕਿ ਦੱਸਿਆ ਜਾਂਦਾ ਹੈ ਕਿ ਗੇਮ ਦੇ ਸਭ ਤੋਂ ਆਖ਼ਰ ਵਿੱਚ ਟਾਕਸ ਵਿੱਚ ਇਹੀ ਦਰਸ਼ਾਇਆ ਜਾਂਦਾ ਸੀ ਕਿ ਤੁਸੀਂ ਲਾਈਵ ਵੀਡੀਓ ਰਾਹੀਂ ਇੱਕ ਬਿਲਡਿੰਗ ਤੋਂ ਛਾਲ ਮਾਰਨੀ ਹੈ ਜਾਂ ਫਿਰ ਤੁਸੀਂ ਆਪਣੇ ਹੱਥ ‘ਤੇ ਕੋਈ ਅਜਿਹਾ ਟੈਟੂ ਬਣਾਉਣਾ ਹੈ ਅਤੇ ਉਹ ਟੈਟੂ ਤੁਸੀਂ ਮੋਮੋ ਚੈਲੰਜ ਜਾਂ ਫਿਰ ਬਲ਼ੂ ਵ੍ਹੇਲ ਗੇਮ ਦੇ ਐਡਮਿਨ ਨੂੰ ਸੈਂਡ ਕਰਨਾ ਹੈ ਜੇਕਰ ਅਜਿਹਾ ਕੁੱਝ ਗੇਮ ਖੇਡਣ ਵਾਲਾ ਨਹੀਂ ਕਰਦਾ ਤਾਂ, ਹੋਰ ਟਾਕਸ ਤੇ ਧਮਕੀਆਂ ਮਿਲਦੀਆਂ ਹਨ, ਜੋ ਇਹ ਉਸ ਤੋਂ ਵੀ ਖ਼ਤਰਨਾਕ ਕੰਮ ਹੁੰਦਾ ਹੈ

ਦਰਅਸਲ ਕਈ ਨੌਜਵਾਨ ਮੁੰਡੇ-ਕੁੜੀਆਂ ਜਦੋਂ ਅਜਿਹਾ ਕਰਨ ਤੋਂ ਡਰ ਜਾਂਦੇ ਸਨ, ਤਾਂ ਉਹ ਖ਼ੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਸਨ ਅਜਿਹੇ ਕੇਸਾਂ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ, ਕਿ ਜਦੋਂ ਮਾਪੇ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ, ਤਾਂ ਬੱਚਿਆਂ ਨੂੰ ਮੌਕਾ ਮਿਲ ਜਾਂਦਾ ਕਿ ਉਹ ਆਪਣਾ ਸਮਾਂ ਕਿਸੇ ਹੋਰ ਕੰਮ ਵਿੱਚ ਲਾਉਣ ਦੀ ਬਜਾਏ, ਕਿਉਂ ਨਾ ਬਲ਼ੂ ਵ੍ਹੇਲ, ਮੋਮੋ ਚੈਲੰਜ ਵਰਗੀਆਂ ਗੇਮਾਂ ਨਾਲ ਹੀ ਸਮਾਂ ਬਿਤਾ ਲੈਣ ਅਕਸਰ ਹੀ ਅਜਿਹਾ ਹੁੰਦਾ ਹੈ ਕਿ ਜਦੋਂ ਮਾਪੇ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਤਾਂ ਬੱਚੇ ਕੁਰਾਹੇ ਪੈ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਦਾ ਭਵਿੱਖ ਤਬਾਹ ਹੋਣਾ ਸ਼ੁਰੂ ਹੋ ਜਾਂਦਾ ਹੈ

ਮੋਮੋ ਚੈਲੰਜ ਅਤੇ ਬਲ਼ੂ ਵ੍ਹੇਲ ਨੇ ਸਾਡੇ ਭਾਰਤ ਵਿੱਚ ਸੈਂਕੜੇ ਹੀ ਲੋਕਾਂ ਦੀਆਂ ਜਾਨਾਂ ਲਈਆਂ ਹਨ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੂੰ ਇਹ ਸਾਫ਼ ਕਹਿਣਾ ਪਿਆ ਕਿ ਅਜਿਹੀਆਂ ਗੇਮਾਂ ‘ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ ਬੇਸ਼ੱਕ ਇਸ ਵੇਲੇ ਬਲ਼ੂ ਵ੍ਹੇਲ ਅਤੇ ਮੋਮੋ ਚੈਲੰਜ ਵਰਗੀਆਂ ਗੇਮਾਂ ਦਾ ਨੌਜਵਾਨ ਮੁੰਡੇ-ਕੁੜੀਆਂ ਵਿੱਚ ਕਰੇਜ਼ ਘਟ ਗਿਆ ਹੈ, ਪਰ ਹੁਣ ਨੌਜਵਾਨ ਮੁੰਡੇ-ਕੁੜੀਆਂ ਕੁੱਝ ਹੋਰ ਗੇਮਾਂ ਖੇਡਣ ਵਿੱਚ ਰੁੱਝ ਗਏ ਹਨ ਜਿਵੇਂ ਕਿ ਇਸ ਸਮੇਂ ਸਭ ਤੋਂ ਵੱਧ ਫੇਮਸ ਪੱਬਜੀ ਗੇਮ ਹੋਈ ਪਈ ਹੈ ਜ਼ਿਕਰ ਏ ਖ਼ਾਸ ਹੈ?ਕਿ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਪੱਬਜੀ ਗੇਮ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾ ਦਿੱਤੀ ਗਈ ਹੈ

ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਵਿੱਚ ਆਨਲਾਈਨ ਗੇਮ ਖੇਡਣ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਤੇ ਬਹੁਤ ਸਾਰੇ ਨੌਜਵਾਨ ਇਨ੍ਹਾਂ ਆਨਲਾਈਨ ਗੇਮਾਂ ਕਾਰਨ ਮਰ ਰਹੇ ਸਨ ਇਸ ਤੋਂ ਇਲਾਵਾ ਪੈਸੇ ਦਾ ਵੀ ਉਜਾੜਾ ਨੌਜਵਾਨ ਕਰ ਰਹੇ ਸਨ ਜਿਸ ਦੇ ਚੱਲਦਿਆਂ ਉੱਥੋਂ ਦੀ ਸਰਕਾਰ ਨੇ ਅਜਿਹਾ ਕਦਮ ਚੁੱਕਿਆ, ਕਿ ਕਿਉਂ ਨਾ ਇਨ੍ਹਾਂ ਗੇਮਾਂ ਨੂੰ ਬੰਦ ਹੀ ਕਰ ਦਿੱਤਾ ਜਾਵੇ ਤਾਂ ਜੋ ਨੌਜਵਾਨਾਂ ਦਾ ਭਵਿੱਖ ਤਬਾਹ ਹੋਣ ਤੋਂ ਬਚਾਇਆ ਜਾ ਸਕੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਇਸ ਸਮੇਂ ਸਭ ਤੋਂ ਵੱਧ ਜੋ ਗੇਮ ਖੇਡੀ ਜਾ ਰਹੀ ਹੈ, ਉਹ ਪੱਬ ਜੀ ਹੈ ਜਿਸ ਦੇ ਜਰੀਏ ਨੌਜਵਾਨਾਂ ਦਾ ਭਵਿੱਖ ਨਾ ਸਿਰਫ਼ ਤਬਾਹ ਹੋ ਰਿਹਾ ਹੈ, ਬਲਕਿ ਨੌਜਵਾਨ ਇਸ ਗੇਮ ਦੇ ਚੱਲਦਿਆਂ ਖੁਦਕੁਸ਼ੀਆਂ ਦੇ ਰਾਹ ਵੀ ਪੈ ਰਹੇ ਹਨ ਪੱਬਜੀ ਗੇਮ ਨਾਲ ਹੁਣ ਤੱਕ ਕਰੋੜਾਂ ਲੋਕਾਂ ਦੇ ਅਰਬਾਂ-ਖਰਬਾਂ ਰੁਪਇਆ ਤਬਾਹ ਹੋ ਚੁੱਕਾ ਹੈ

ਪਹਿਲੀ ਗੱਲ ਤਾਂ ਆਨਲਾਈਨ ਗੇਮ ਖੇਡਣ ਵਾਸਤੇ ਸਾਨੂੰ ਮਹਿੰਗੇ ਡਾਟੇ ਦਾ ਪ੍ਰਯੋਗ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਜੇਕਰ ਗੇਮ ਵਿੱਚ ਵੱਡੇ ਪੱਧਰ ‘ਤੇ ਹਥਿਆਰ ਖਰੀਦਦੇ ਹਾਂ ਤਾਂ ਉਸ ਲਈ ਅਲੱਗ ਤੋਂ ਪੈਸੇ ਖ਼ਰਚਣੇ ਪੈਂਦੇ ਹਨ ਆਨਲਾਈਨ ਗੇਮਾਂ ਵਿੱਚ ਬਰਬਾਦ ਹੋ ਰਹੇ ਮੋਬਾਈਲ ਡਾਟੇ ਦਾ ਕਈ ਮੋਬਾਈਲ ਕੰਪਨੀਆਂ ਨੂੰ ਫ਼ਾਇਦਾ ਪਹੁੰਚ ਰਿਹਾ ਹੈ, ਪਰ ਇਸ ਦਾ ਨੁਕਸਾਨ ਆਮ ਲੋਕਾਂ ਨੂੰ ਹੀ ਹੋ ਰਿਹਾ ਹੈ ਤੇ ਨੌਜਵਾਨਾਂ ਦਾ ਭਵਿੱਖ ਤਾਂ ਸਿੱਧੇ ਤੌਰ ‘ਤੇ ਕਹਿ ਲਈਏ ਤਾਂ ਬਰਬਾਦ ਹੋ ਰਿਹਾ ਹੈ

ਪਿਛਲੇ ਦਿਨੀਂ ਇੱਕ ਘਟਨਾ ਸਾਹਮਣੇ ਆਈ ਸੀ ਕਿ ਪੰਜਾਬ ਦਾ ਇੱਕ ਨੌਜਵਾਨ, ਜਿਸ ਦਾ ਬਾਪ ਸਰਕਾਰੀ ਨੌਕਰੀ ਕਰਦਾ ਸੀ ਤੇ ਉਹਦੇ ਖਾਤੇ ਵਿੱਚ ਲੱਖਾਂ ਰੁਪਏ ਜਮ੍ਹਾਂ ਸਨ, ਜੋ ਕਿ ਉਸ ਦੀ ਮਿਹਨਤ ਦੀ ਕਮਾਈ ਸੀ ਦੱਸਿਆ ਜਾਂਦਾ ਹੈ ਕਿ ਨੌਜਵਾਨ ਨੇ ਕਰੀਬ 16 ਲੱਖ ਰੁਪਏ ਆਪਣੇ ਮਾਪਿਆਂ ਦੇ ਖਾਤੇ ਵਿੱਚੋਂ ਉੱਡਾ ਦਿੱਤੇ ਗੱਲ ਕਰੀਏ ਇੱਕ ਹੋਰ ਮਾਮਲੇ ਦੀ ਕਰੀਏ ਤਾਂ, ਸੱਤ-ਅੱਠ ਮਹੀਨੇ ਪਹਿਲਾਂ ਇੱਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ ਸੀ, ਕਿਉਂਕਿ ਉਸ ਦਾ ਮਾਂ-ਬਾਪ ਉਸ ਨੂੰ ਗੇਮ ਖੇਡਣ ਤੋਂ ਰੋਕਦਾ ਸੀ

ਜਦੋਂ ਨੌਜਵਾਨ ਦੀ ਖ਼ੁਦਕੁਸ਼ੀ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉਸ ਵੇਲੇ ਛਪੀਆਂ ਖ਼ਬਰਾਂ ਵਿੱਚ ਇਹ ਦਰਸਾਇਆ ਗਿਆ ਕਿ ਨੌਜਵਾਨ ਪੱਬਜੀ ਗੇਮ ਖੇਡਣ ਦਾ ਸ਼ੌਕ ਰੱਖਦਾ ਸੀ ਤੇ ਛੋਟੀ ਉਮਰ ‘ਚ ਹੀ ਮਾਨਸਿਕ ਤੌਰ ‘ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਚੁੱਕਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਖ਼ੁਦਕੁਸ਼ੀ ਕਰ ਲਈ ਇਹ ਤਾਂ ਕੋਈ ਇੱਕ ਦੋ ਮਾਮਲੇ ਹਨ, ਜਦੋਂਕਿ ਪੰਜਾਬ ਤੋਂ ਇਲਾਵਾ ਦੇਸ਼ ਭਰ ਵਿੱਚ ਅਜਿਹੇ ਸੈਂਕੜੇ ਹੀ ਮਾਮਲੇ ਸਾਹਮਣੇ ਆਏ ਹਨ ਤੇ ਹੁਣ ਵੀ ਆ ਰਹੇ ਹਨ ਨੌਜਵਾਨ ਆਨਲਾਈਨ ਗੇਮਾਂ ਦੇ ਵਿੱਚ ਕਰੋੜਾਂ ਰੁਪਿਆ ਬਰਬਾਦ ਕਰ ਰਹੇ ਹਨ ਅਤੇ ਆਪਣਾ ਭਵਿੱਖ ਖ਼ਰਾਬ ਕਰਨ ਵਿੱਚ ਰੁੱਝੇ ਹੋਏ ਹਨ

ਲੱਗਦੈ ਮਾਪਿਆਂ ਨੂੰ ਇਸ ਗੱਲ ਦੀ ਭੋਰਾ ਵੀ ਫ਼ਿਕਰ ਨਹੀਂ ਕਿ ਉਨ੍ਹਾਂ ਦੇ ਬੱਚੇ ਕੀ ਕੁਝ ਕਰ ਰਹੇ ਹਨ? ਮਾਪਿਆਂ ਨੂੰ ਇਸ ਵੱਲ ਧਿਆਨ ਦੇਣਾ ਪਵੇਗਾ ਤੇ ਬੱਚਿਆਂ ਦੇ ਹੱਥ ਵਿੱਚ ਜੋ ਮੋਬਾਈਲ ਫ਼ੋਨ ਹਨ, ਬੱਚੇ ਉਨ੍ਹਾਂ ਦੇ ਨਾਲ ਕਰਦੇ ਕੀ ਹਨ, ਮਾਪਿਆਂ ਨੂੰ ਧਿਆਨ ਰੱਖਣਾ ਪਏਗਾ, ਤਾਂ ਹੀ ਉਨ੍ਹਾਂ ਦੇ ਭਵਿੱਖ ਨੂੰ ਬਚਾਇਆ ਜਾ ਸਕਦਾ ਹੈ

ਉਂਜ ਹੁਣ ਅੱਧੀ ਤੋਂ ਜ਼ਿਆਦਾ ਨੌਜਵਾਨ ਪੀੜ੍ਹੀ ਆਨਲਾਈਨ ਗੇਮਾਂ ਵਿੱਚ ਰੁੱਝ ਚੁੱਕੀ ਹੈ ਤੇ ਉਨ੍ਹਾਂ ਨੂੰ ਆਸ-ਪਾਸ ਆਪਣੇ ਮਾਪੇ ਜਾਂ ਫਿਰ ਭੈਣ ਭਾਈ ਕੋਈ ਵੀ ਵਿਖਾਈ ਨਹੀਂ ਦੇ ਰਿਹਾ  ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਧਿਆਨ ਜ਼ਰੂਰ ਦੇਣਾ ਹੋਵੇਗਾ ਕਿਉਂਕਿ ਆਨਲਾਈਨ ਗੇਮਾਂ ਜੇਕਰ ਇਵੇਂ ਹੀ ਖੇਡੀਆਂ ਜਾਂਦੀਆਂ ਰਹੀਆਂ, ਤਾਂ ਉਹ ਵੇਲਾ ਦੂਰ ਨਹੀਂ ਜਦੋਂ ਪੰਜਾਬ ਤੋਂ ਇਲਾਵਾ ਦੇਸ਼ ਪੂਰੀ ਤਰ੍ਹਾਂ ਨੌਜਵਾਨੀ ਪੱਖੋਂ ਕੰਗਾਲ ਹੋ ਜਾਵੇਗਾ
ਪਰਮਜੀਤ ਕੌਰ ਸਿੱਧੂ
ਮੋ. 98148-90905

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ