ਡੇਰਾ ਸੱਚਾ ਸੌਦਾ ਸਰਸਾ ਦੇ ਸੀਨੀ. ਵਾਈਸ ਚੇਅਰਮੈਨ ਜਗਜੀਤ ਸਿੰਘ ਨੂੰ ਸਦਮਾ, ਜੀਜਾ ਦਾ ਦੇਹਾਂਤ

 ਗੁਰਬਖ਼ਸ਼ੀਸ਼ ਸਿੰਘ 45 ਮੈਂਬਰ ਨੂੰ ਸਦਮਾ

(ਸਤੀਸ਼ ਜੈਨ) ਰਾਮਾਂ ਮੰਡੀ। ਜਗਜੀਤ ਸਿੰਘ ਸੀਨੀਅਰ ਵਾਈਸ ਚੇਅਰਮੈਨ ਡੇਰਾ ਸੱਚਾ ਸੌਦਾ ਸਰਸਾ ਅਤੇ ਗੁਰਬਖ਼ਸ਼ੀਸ਼ ਸਿੰਘ 45 ਮੈਂਬਰ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਣੋਈਏ ਦਰਸ਼ਨ ਸਿੰਘ ਇੰਸਾਂ ਪੁੱਤਰ ਮਾਸਟਰ ਸੁਰਜੀਤ ਸਿੰਘ ਤਿਗੜੀ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ।

ਬੇਟੀਆਂ ਨੇ ਦਿੱਤਾ ਅਰਥੀ ਨੂੰ ਮੋਢਾ

ਦਰਸ਼ਨ ਸਿੰਘ ਇੰਸਾਂ ਰਾਮਾਂ ਮੰਡੀ ਵਿਖੇ ਰਹਿ ਕੇ ਆਪਣੀ ਜੱਦੀ ਜ਼ਮੀਨ ’ਤੇ ਖੇਤੀਬਾੜੀ ਦਾ ਕੰਮ ਕਰਦੇ ਸਨ । ਉਹ ਪਿਛਲੇ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ। ਉਹ ਆਪਣੇ ਪਿੱਛੇ ਪਤਨੀ ਅਤੇ 2 ਬੇਟੀਆਂ ਛੱਡ ਗਏ ਹਨ। ਅੱਜ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀਆਂ ਬੇਟੀਆਂ ਸਰਵਜੀਤ ਕੌਰ ਅਤੇ ਸਿਮਰਨਜੀਤ ਕੌਰ ਨੇ ਮੋਢਾ ਦਿੱਤਾ ਅਤੇ ਅਗਨੀ ਭੇਂਟ ਕੀਤੀ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਜਗਜੀਤ ਸਿੰਘ ਇੰਸਾਂ, ਗੁਰਬਖਸੀਸ਼ ਸਿੰਘ, ਪਵਨ ਖਾਨ, ਭੋਲਾ ਸਿੰਘ ਮੱਲਵਾਲਾ ਮੈਂਬਰ ਸਾਧ-ਸੰਗਤ ਰਾਜਨੀਤਿਕ ਵਿੰਗ, ਭੋਲਾ ਸਿੰਘ ਤਰਖਾਨਵਾਲਾ , ਸ਼ਹਿਰੀ ਭੰਗੀਦਾਸ ਜਗਦੀਸ਼ ਆਦਿ ਸਮੇਤ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ