ਡੇਰਾ ਸੱਚਾ ਸੌਦਾ ਨੇ ਹੁਣੇ ਕੀਤਾ ਟਵੀਟ, ਦੇਖੋ….
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ (Dera Sacha Sauda) ਦੇ ਆਫ਼ੀਸ਼ੀਅਲ Twitter ਅਕਾਊਂਟ ’ਤੇ ਆਇਆ ਹੈ। ਟਵੀਟ ’ਚ ਖ਼ੂਨਦਾਨ ਸਾਨੂੰ ਕਿਉਂ ਕਰਨਾ ਚਾਹੀਦਾ ਹੈ ਇਸ ਬਾਰੇ ਦੱਸਿਆ ਗਿਆ ਹੈ। ਟਵੀਟ ’ਚ ਲਿਖਿਆ ਹੈ ਕਿ ਖੂਨ ਉਪਲੱਬਧ ਨਾ ਹੋਣ ’ਤੇ ਬਿਮਾਰੀਆਂ ਹੁੰਦੀਆਂ ਹਨ ਜਾਂ ਕਈ ਵਾਰ ਜੀਵਨ ਲੈਣ ਵਾਲਾ ਵੀ ਹੋ ਸਕਦਾ ਹੈ। ਪਰ ਹੁਦ ਚੀਜ਼ਾਂ ਬਦਲ ਰਹੀਆਂ ਹਨ ਕਿਉਂਕਿ ਡੇਰਾ ਸੱਚਾ ਸੌਦਾ ਦੇ ਸਵੈ ਸੇਵਕ ਬਿਨਾ ਕਿਸੇ ਸਵਾਰਥ ਦੇ ਨਿਯਮਿਤ ਰੂਪ ’ਚ ਖੂਨਦਾਨ ਕਰਦੇ ਹਨ ਅਤੇ ਕਈ ਲੋਕਾਂ ਦੀ ਜਾਨ ਮੌਤ ਦੇ ਬਿਸਤਰ ਤੋਂ ਬਚਾਉਂਦੇ ਹਨ।
Unavailability of blood leads to diseases or can be life taking at times. But now, things are changing as #DeraSachaSauda volunteers regularly conduct #BloodDonation without any selfish motive and save many lives from death beds. pic.twitter.com/uc9m7K8duF
— Dera Sacha Sauda (@DSSNewsUpdates) March 15, 2023
ਪੂਜਨੀਕ ਗੁਰੂ ਜੀ ਨੇ ਖ਼ੂਨਦਾਨ ਲਈ ਫਰਮਾਏ ਬਚਨ | Dera Sacha Sauda
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਜਦੋਂ ਖੂਨਦਾਨ ਕੈਂਪ ਸ਼ੁਰੂ ਕਰਵਾਇਆ, ਅੱਖਾਂ ਦਾ ਕੈਂਪ ਲੱਗਿਆ ਕਰਦੇ ਸਨ, ਉਸ ਦਰਮਿਆਨ ਵੇਖਿਆ ਕਿ ਲੋਕ ਭੱਜ-ਭੱਜ ਕੇ ਸੇਵਾ ਕਰ ਰਹੇ ਹਨ। ਪਰ ਇਸ ਤੋਂ ਪਹਿਲਾਂ ਅਸੀਂ 1989 ਤੋਂ 1990 ਦਰਮਿਆਨ ਕਈ ਵਾਰ ਵੇਖਿਆ ਕਿ ਜੇਕਰ ਬਲੱਡ ਦੀ ਲੋੜ ਪੈਂਦੀ ਹੈ ਤਾਂ ਸਕਾ ਭਰਾ ਸਕੇ ਭਰਾ ਨੂੰ ਖੂਨ ਨਹੀਂ ਦਿੰਦਾ ਸੀ।
ਇੱਕ ਵਾਰ ਅਸੀਂ ਕਿਸੇ ਦੇ ਨਾਲ ਗਏ ਸੀ ਤਾਂ ਡਾਕਟਰ ਸਾਹਿਬਾਨ ਕਹਿਣ ਲੱਗੇ ਕਿ ਬਲੱਡ ਡੋਨੇਟ ਕਰਨਾ ਪਵੇਗਾ। ਤਾਂ ਮਰੀਜ਼ ਦੇ ਭਰਾ ਦਾ ਬਲੱਡ ਗਰੁੱਪ ਉਸ ਨਾਲ ਮਿਲਦਾ ਸੀ। ਪਰ ਜਦੋਂ ਉਸ ਤੋਂ ਮੰਗਿਆ ਗਿਆ ਤਾਂ ਉਹ ਅੱਗੇ ਚਲੇ ਗਏ। ਸਾਈਡ ’ਚ ਚਲੇ ਗਏ। ਵਾਪਸ ਪਰਤੇ ਹੀ ਨਹੀਂ। ਤਾਂ ਅਜਿਹਾ ਟਾਈਮ ਵੀ ਸੀ ਤੇ ਅੱਜ ਰਾਮ-ਨਾਮ ਦੇ ਪਿਆਰੇ ਲੱਖਾਂ ’ਚ ਹਨ, ਜੋ ਬਲੱਡ ਡੋਨੇਟ ਲਈ ਤਿਆਰ ਰਹਿੰਦੇ ਹਨ, ਬੇਮਿਸਾਲ, ਕਮਾਲ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਨੌਜਵਾਨ ਪੀੜ੍ਹੀ ਨੂੰ ਅਸੀਂ ਦੇਖਿਆ ਹੈ ਕਿ ਵਿਆਹ ਸ਼ਾਦੀ ਦੇ ਦਿਨ ਬਲੱਡ ਡੋਨੇਟ ਕਰਕੇ ਆਉਂਦੇ ਹਨ। ਜਨਮ ਦਿਨ ਦੇ ਦਿਨ ਬਲੱਡ ਡੋਨੇਟ ਕਰਦੇ ਹਨ, ਪੌਦੇ ਲਾਉਂਦੇ ਹਨ, ਮਾਨਵਤਾ ਦਾ ਭਲਾ ਕਰਦੇ ਹਨ, ਇਹ ਬੇਮਿਸਾਲ ਗੱਲਾਂ ਹਨ। ਕਹਾਵਤ ਹੈ ਪੁਰਾਤਨ ਵਨਡੇ ਹੀਰੋ, ਸ਼ਾਦੀ ਜਦੋਂ ਹੁੰਦੀ ਹੈ ਤਾਂ ਉਹ ਹੀਰੋ ਹੀ ਹੁੰਦਾ ਹੈ, ਸਭ ਦਾ ਧਿਆਨ ਉਸੇ ’ਤੇ ਹੁੰਦਾ ਹੈ। ਤਾਂ ਇੱਕ ਦਿਨ ਦਾ ਤਾਂ ਉਹ ਹੀਰੋ ਹੀ ਹੈ, ਪਰ ਜੇਕਰ ਉਹ ਹੀਰੋ ਜਾ ਕੇ ਬਲੱਡ ਡੋਨੇਟ ਕਰਦਾ ਹੈ ਤੇ ਦੇਹਾਂਤ ਉਪਰੰਤ ਅੱਖਾਂਦਾਨ ਤੇ ਸਰੀਰਦਾਨ ਦਾ ਪ੍ਰਣ ਕਰਦਾ ਹੈ ਤਾਂ ਅਸਲ ’ਚ ਉਹ ਲੰਮੇ ਸਮੇਂ ਲਈ ਹੀਰੋ ਬਣ ਜਾਂਦਾ ਹੈ।
ਆਪਣੀ ਇਨਸਾਨੀਅਤ ਦੀ ਵਜ੍ਹਾ ਨਾਲ, ਆਪਣੀ ਮਾਨਵਤਾ ਦੀ ਵਜ੍ਹਾ ਨਾਲ। ਤਾਂ ਇਹ ਆਪਣੇ-ਆਪ ’ਚ ਬਹੁਤ ਵੱਡੀ ਗੱਲ ਹੈ। ਤਾਂ ਭਾਈ ਜਿਉਂ-ਜਿਉਂ ਸੇਵਾ ਕਰਦੇ ਜਾਓਗੇ, ਤਿਉਂ ਤਿਉਂ ਆਤਮਬਲ ਵਧਦਾ ਜਾਵੇਗਾ, ਤਿਉਂ-ਤਿਉਂ ਤੁਸੀਂ ਆਪਣੇ ਹਰ ਖੇਤਰ ’ਚ ਸਰੀਰਕ, ਮਾਨਸਿਕ, ਰੂਹਾਨੀ ਭਾਵ ਆਤਮਿਕ ’ਤੇ ਤਰੱਕੀ ਕਰੋਂਗੇ ਤੇ ਸਮਾਜ ਲਈ ਕੁਝ ਨਾ ਕੁਝ ਚੰਗਾ ਕਰਦੇ ਚਲੇ ਜਾਓਗੇ, ਜਿਸ ਨਾਲ ਤੁਹਾਡਾ ਨਾਂਅ ਹਮੇਸ਼ਾ ਲਈ ਅਮਰ ਹੋ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।