World Water Day: ਪਾਣੀ ਦੀ ਬੂੰਦ-ਬੂੰਦ ਬਚਾਉਣ ਦਾ ਸੰਦੇਸ਼ ਦੇ ਰਿਹਾ ਹੈ ਡੇਰਾ ਸੱਚਾ ਸੌਦਾ

World Water Day
World Water Day: ਪਾਣੀ ਦੀ ਬੂੰਦ-ਬੂੰਦ ਬਚਾਉਣ ਦਾ ਸੰਦੇਸ਼ ਦੇ ਰਿਹਾ ਹੈ ਡੇਰਾ ਸੱਚਾ ਸੌਦਾ

World Water Day ’ਤੇ ਵਿਸ਼ੇਸ਼: ਪਾਣੀ ਪਰਮਾਤਮਾ ਦਾ ਅਨਮੋਲ ਤੋਹਫ਼ਾ, ਇਸ ਨੂੰ ਬਚਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ : ਪੂਜਨੀਕ ਗੁਰੂ ਜੀ

World Water Day: ਸਰਸਾ (ਸੱਚ ਕਹੂੰ ਨਿਊਜ਼)। ਦੁਨੀਆ ’ਚ ਅਧਿਆਤਮਿਕਤਾ ਦੇ ਨਾਲ-ਨਾਲ ਮਨੁੱਖੀ ਸੇਵਾ ’ਚ ਮੋਹਰੀ ਬਣ ਕੇ ਵਿਚਰ ਰਿਹਾ ਡੇਰਾ ਸੱਚਾ ਸੌਦਾ ਪਾਣੀ ਦੀ ਸੰਭਾਲ ਦਾ ਵੱਡਾ ਸੰਦੇਸ਼ ਦੇ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗ ਦਰਸ਼ਨ ’ਚ ਚਲਾਏ ਜਾ ਰਹੇ 167 ਮਾਨਵਤਾ ਭਲਾਈ ਕਾਰਜਾਂ ਵਿੱਚੋਂ ਕਈ ਕਾਰਜ ਕੁਦਰਤ ਦਾ ਅਨਮੋਲ ਤੋਹਫ਼ਾ ਮੰਨੇ ਜਾਣ ਵਾਲੇ ਪਾਣੀ ਦੀ ਬੱਚਤ ਅਤੇ ਸਹੀ ਵਰਤੋਂ ਦਾ ਸੰਦੇਸ਼ ਦਿੰਦੇ ਹਨ। Dera Sacha Sauda

ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ ਹੇਠ ਡੇਰਾ ਸੱਚਾ ਸੌਦਾ ’ਚ ਹੋਣ ਵਾਲੇ ਖੇਤੀਬਾੜੀ ਦੇ ਕਾਰਜਾਂ ਵਿੱਚ ਪਾਣੀ ਦੀ ਬੂੰਦ-ਬੂੰਦ ਦੀ ਵਰਤੋਂ ਕੀਤੀ ਜਾਂਦੀ ਹੈ। ਡੇਰੇ ਵਿੱਚ ਪਾਣੀ ਦੀ ਮੁੜ ਵਰਤੋਂ ’ਤੇ ਜ਼ੋਰ ਦਿੱਤਾ ਜਾਂਦਾ ਹੈ। ਪੂਜਨੀਕ ਗੁਰੂ ਜੀ ਦੇਸ਼ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਪਾਣੀ ਬਚਾਉਣ ਦੀ ਅਪੀਲ ਵੀ ਕਰਦੇ ਹਨ ਅਤੇ ਇਸ ਦੀ ਮੁੜ ਵਰਤੋਂ ਬਾਰੇ ਸੁਝਾਅ ਵੀ ਦਿੰਦੇ ਰਹਿੰਦੇ ਹਨ।

Read Also : Punjab Traffic Rules: ਟਰੈਫਿਕ ਪੁਲਿਸ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ’ਤੇ ਕੱਟੇ ਚਲਾਨ

ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਥਿਤ ਡੇਰਾ ਸੱਚਾ ਸੌਦਾ ਦੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰਾਂ ਦੇ ਵੱਡੇ ਹਿੱਸੇ ਵਿੱਚ ਖੇਤੀ ਅਤੇ ਬਾਗਬਾਨੀ ਕੀਤੀ ਜਾਂਦੀ ਹੈ। ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਉੱਥੇ ਲੰਮੇ ਸਮੇਂ ਤੋਂ ਵਾਟਰ ਹਾਰਵੇਸਟਿੰਗ ਦੇ ਕਈ ਤਰ੍ਹਾਂ ਦੇ ਆਧੁਨਿਕ ਸਿਸਟਮ ਪ੍ਰਯੋਗ ’ਚ ਲਿਆਂਦੇ ਜਾ ਰਹੇ ਹਨ, ਜਿਸ ਰਾਹੀਂ ਹਰ ਸਾਲ ਲੱਖਾਂ ਲੀਟਰ ਪਾਣੀ ਇਕੱਠਾ ਕੀਤਾ ਜਾਂਦਾ ਹੈ ਅਤੇ ਦੁਬਾਰਾ ਵਰਤਿਆ ਜਾ ਰਿਹਾ ਹੈ। World Water Day

ਡਰੇਨੇਜ਼ ਅਤੇ ਗੰਦੇ ਪਾਣੀ ਨੂੰ ਸੋਧਣ ਤੋਂ ਬਾਅਦ ਖੇਤੀਬਾੜੀ ਅਤੇ ਹੋਰ ਉਦੇਸ਼ਾਂ ਲਈ ਦੁਬਾਰਾ ਵਰਤਿਆ ਜਾਂਦਾ ਹੈ। ਪੂਜਨੀਕ ਗੁਰੂ ਜੀ ਨੇ ਇੱਕ ਪਾਈਪ ’ਤੇ 100 ਤੋਂ ਵੱਧ ਫੁਹਾਰੇ ਚਲਾ ਕੇ ਕਿਸਾਨਾਂ ਨੂੰ ਸਪ੍ਰਿੰਕਲਰ (ਫੁਹਾਰਾ) ਪ੍ਰਣਾਲੀ ਦੀ ਸਭ ਤੋਂ ਵਧੀਆ ਤਕਨੀਕ ਬਾਰੇ ਦੱਸਿਆ। ਇਸ ਲਈ ਪੂਜਨੀਕ ਗੁਰੂ ਜੀ ਨੂੰ ਕੰਪਨੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

World Water Day

ਪੂਜਨੀਕ ਗੁਰੂ ਜੀ ਨੇ ਖਾਸ ਕਿਸਮ ਦਾ ਪਲੇਟਫਾਰਮ ਤਿਆਰ ਕਰਕੇ ਫਸਲਾਂ ਤੋਂ ਵਾਧੂ ਪਾਣੀ ਨੂੰ ਹੇਠਾਂ ਪਾਈਪਾਂ ਰਾਹੀਂ ਕੱਢਿਆ ਅਤੇ ਉਸ ਪਾਣੀ ਦੀ ਦੁਬਾਰਾ ਵਰਤੋਂ ਕੀਤੀ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਪਾਣੀ ਬਚਾਉਣ ਲਈ ਕਈ ਸੁਝਾਅ ਵੀ ਦਿੱਤੇ ਹਨ, ਜਿਸ ਵਿੱਚ ਟੂਥ ਬੁਰਸ਼ ਕਰਦੇ ਸਮੇਂ ਜਾਂ ਸ਼ੇਵ ਕਰਦੇ ਸਮੇਂ ਟੂਟੀ ਬੰਦ ਕਰਨਾ, ਨਹਾਉਣ ਜਾਂ ਕੱਪੜੇ ਧੋਣ ਤੋਂ ਬਾਅਦ ਖੇਤੀ ਜਾਂ ਹੋਰ ਉਦੇਸ਼ਾਂ ਲਈ ਪਾਣੀ ਦੀ ਵਰਤੋਂ ਕਰਨਾ ਆਦਿ ਸ਼ਾਮਲ ਹਨ।

ਮੀਂਹ ਦੇ ਪਾਣੀ ਦੀ ਵੀ ਹੁੰਦੀ ਹੈ ਸੁਵਰਤੋਂ | World Water Day

ਦੇਸ਼ ਅਤੇ ਦੁਨੀਆ ਭਰ ਦੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰਾਂ ਵਿੱਚ ਮੀਂਹ ਦੇ ਪਾਣੀ ਨੂੰ ਵਿਅਰਥ ਵਹਿਣ ਦੇਣ ਦੀ ਬਜਾਏ ਇਸ ਦੀ ਵਰਤੋਂ ਕਰਨ ਅਤੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਵਧਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਡੇਰਾ ਸੱਚਾ ਸੌਦਾ ਦੇ ਵਿੱਦਿਅਕ ਅਦਾਰਿਆਂ ਅਤੇ ਹੋਰ ਸਾਰੀਆਂ ਇਮਾਰਤਾਂ ਵਿੱਚ ਵਾਟਰ ਰੀਚਾਰਜ ਸਿਸਟਮ ਲਾਏ ਗਏ ਹਨ, ਜਿਨ੍ਹਾਂ ਰਾਹੀਂ ਮੀਂਹ ਦੇ ਪਾਣੀ ਨੂੰ ਜ਼ਮੀਨ ਵਿੱਚ ਉਤਾਰਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਪਾਣੀ ਨੂੰ ਸਟੋਰ ਕੀਤਾ ਜਾਂਦਾ ਹੈ ਅਤੇ ਖੇਤੀਬਾੜੀ ਅਤੇ ਹੋਰ ਉਦੇਸ਼ਾਂ ਲਈ ਵੀ ਵਰਤਿਆ ਜਾਂਦਾ ਹੈ।

ਕਿਚਨ ਗਾਰਡਨ: ਪੂਜਨੀਕ ਗੁਰੂ ਜੀ ਨੇ ਇੱਕ ਤਕਨੀਕ ਦੱਸੀ ਹੈ, ਜਿਸ ਰਾਹੀਂ ਤੁਸੀਂ ਆਪਣੇ ਘਰ ਦੇ ਗੰਦੇ ਪਾਣੀ ਦੀ ਵਰਤੋਂ ਕਰਕੇ ਆਮਦਨ ਕਮਾ ਸਕਦੇ ਹੋ ਅਤੇ ਘਰੇਲੂ ਵਰਤੋਂ ਲਈ ਸਬਜ਼ੀਆਂ ਵੀ ਉਗਾ ਸਕਦੇ ਹੋ। ਜੇਕਰ ਤੁਹਾਡੇ ਕੋਲ ਖੇਤ ਨਹੀਂ ਹੈ, ਤਾਂ ਆਪਣੇ ਘਰ ਵਿੱਚ ਪਾਣੀ ਦੀ ਬੋਤਲ ਜਾਂ ਇੱਕ ਛੋਟੀ ਪਾਣੀ ਦੀ ਟੈਂਕੀ ਕੱਟੋ ਅਤੇ ਉਸ ਵਿੱਚ ਬੀਜ ਬੀਜ ਦਿਓ ਫਿਰ ਤੁਹਾਨੂੰ ਸਾਰਾ ਸਾਲ ਸਬਜ਼ੀਆਂ ਨਹੀਂ ਖਰੀਦਣੀਆਂ ਪੈਣਗੀਆਂ। ਇਸ ਦੇ ਲਈ ਤੁਸੀਂ ਆਪਣੇ ਘਰ ਦੇ ਆਰਓ, ਵਰਤੇ ਹੋਏ ਪਾਣੀ ਦੀ ਵਰਤੋਂ ਕਰ ਸਕਦੇ ਹੋ।

ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਪਾਣੀ ਬਚਾਉਣ ਦੇ ਕਾਰਜ | World Water Day

  • ਜਲਜਾਂ: ਪਾਣੀ ਦੀ ਸੰਭਾਲ ਲਈ ਪ੍ਰੇਰਿਤ ਕਰਨਾ।
  • ਤਕਨੀਕੀ ਖੇਤੀ: (ਟੈਕਨੀਕਲ ਫਾਰਮਿੰਗ) ਕਿਸਾਨਾਂ ਨੂੰ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਅਤੇ ਘੱਟ ਪਾਣੀ ਨਾਲ ਵਧੇਰੇ ਉਪਜ ਪ੍ਰਾਪਤ ਕਰਨ ਲਈ ਨਵੀਆਂ ਤਕਨੀਕਾਂ ਸਿਖਾਉਣਾ।
  • ਪਿਆਊੁ: ਜਨਤਕ ਥਾਵਾਂ ’ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਨਾ।
  • ਡਰੌਪ: ਡ੍ਰਿੰਕਿੰਗ ਵਾਟਰ ਪ੍ਰੋਵਾਈਡ ਇਨ ਰੂਰਲ ਐਂਡ ਪੁਅਰ ਏਰੀਆ ਆਨ ਪਬਲਿਕ ਡ੍ਰਿੰਕਰਸ ਗਰੀਬ ਬਸਤੀਆਂ ’ਚ ਸਾਫ਼ ਪਾਣੀ ਪੀਣ ਲਈ ਵਾਟਰ ਫਿਲਟਰ ਲਵਾ ਕੇ ਦੇਣਾ।