Dera Sacha Sauda Foundation Day | ਡੇਰਾ ਮਾਨਸਾ ਵਿਖੇ ਆਇਆ ਸਾਧ-ਸੰਗਤ ਅਤੇ ਬੱਸਾਂ ਦਾ ਹੜ੍ਹ, ਦੇਖੋ ਤਸਵੀਰਾਂ…

ਵੱਡੀ ਗਿਣਤੀ ਸਾਧ-ਸੰਗਤ ਢੋਲ ਢਮੱਕਿਆਂ ਨਾਲ ਮਨਾ ਰਹੀ ਹੈ ਖੁਸੀ

ਮਾਨਸਾ (ਖੁਸਵੀਰ ਸਿੰਘ ਤੂਰ) ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਸਬੰਧੀ ਸਾਧ-ਸੰਗਤ ਚ ਜੋਸ ਸਿਰ ਚੜ੍ਹ ਬੋਲ ਰਿਹਾ ਹੈ। ਆਲਮ ਇਹ ਹੈ ਕਿ ਡੇਰਾ ਮਾਨਸਾ ਵਿੱਚ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਬੱਸਾਂ ਦਾ ਜਮਾਵੜਾ ਲੱਗ ਚੁੱਕਾ ਹੈ ਅਤੇ ਇੱਥੇ ਜਾਮ ਵਰਗੀ ਸਥਿਤੀ ਲੱਗ ਰਹੀ ਹੈ। ਸਾਧ-ਸੰਗਤ ਢੋਲ ਢਮੱਕਿਆਂ ਨਾਲ ਜਾਗੋ ਕੱਢ ਕੇ ਸਥਾਪਨਾ ਦਿਵਸ ਮਨਾ ਰਹੀ ਹੈ। ਦੱਸਣਯੋਗ ਹੈ ਕਿ ਦੂਰ ਦਰਾਡਿਓਂ ਆ ਰਹੀ ਸਾਧ-ਸੰਗਤ ਡੇਰਾ ਸੱਚਾ ਸੌਦਾ, ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ, ਮਾਨਸਾ ਵਿਖੇ ਹੀ ਹਜਾਰਾਂ ਦੀ ਗਿਣਤੀ ਵਿਚ ਚਾਹ-ਪਾਣੀ ਅਤੇ ਖਾਣ-ਪੀਣ ਗ੍ਰਹਿਣ ਕਰ ਰਹੀ ਹੈ। ਇਸ ਤੋਂ ਬਾਅਦ ਸਾਧ-ਸੰਗਤ ਡੇਰਾ ਸੱਚਾ ਸੌਦਾ ਸਿਰਸਾ ਲਈ ਰਵਾਨਾ ਹੋ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here