ਸਾਧ-ਸੰਗਤ ਨੇ 122 ਲੋੜਵੰਦ ਬੱਚਿਆਂ ਨੂੰ ਵੰਡੀਆਂ ਜਰਸੀਆਂ

(ਸੱਚ ਕਹੂੰ ਨਿਊਜ਼)
ਰਾਦੌਰ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਰਾਦੌਰ ਦੀ ਸਾਧ-ਸੰਗਤ ਨੇ ਭੱਠਾ ਮਾਲਕਾਂ ਦੇ 122 ਬੱਚਿਆਂ ਨੂੰ ਠੰਦੇ ਤੋਂ ਬਚਾਅ ਲਈ ਜਰਸੀਆਂ ਵੰਡੀਆਂ। ਜਾਣਕਾਰੀ ਦਿੰਦੇ ਹੋਏ ਡੇਰਾ ਸ਼ਰਧਾਲੂ ਜਸਵੰਤ ਇੰਸਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਭੱਠਾ ਮਾਲਕਾਂ ਦੇ ਲੋੜਵੰਦ 122 ਬੱਚਿਆਂ ਨੂੰ ਜਰਸੀਆਂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ’ਤੇ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪੇ੍ਰਰਣਾਂ ਦੇ ਚੱਲਦੇ ਹੋਏ ਸਾਧ-ਸੰਗਤ ਮਾਨਵਤਾ ਭਲਾਈ ਦੇ 143 ਕਾਰਜ਼ ਲਗਾਤਾਰ ਕਰ ਰਹੀ ਹੈ।

ਇਸੇ ਕੜੀ ਤੇ ਤਹਿਤ ਸਾਧ-ਸੰਗਤ ਨੇ ਭੱਠਾ ਮਾਲਕਾਂ ਦੇ ਜ਼ਰੂਰਤਮੰਦ ਬੱਚਿਆਂ ਨੂੰ ਜਰਸੀਆਂ ਵੰਡੀਆਂ। ਜਰਸੀਆਂ ਮਿਲਦੇ ਹੀ ਬੱਚਿਆਂ ਦੇ ਚੇਹਰੇ ਖਿੜ ਉਠੇ। ਇਸ ਮੌਕੇ ’ਤੇ ਕੰਵਰਭਾਨ, ਭੂਸ਼ਣ ਇੰਸਾਂ, ਫੂਲ ਇੰਸਾਂ, ਕਿਰਣ ਇੰਸਾਂ, ਗੁਰਪ੍ਰੀਤ ਇੰਸਾਂ, ਮੁਕੇਸ਼ ਕੁਮਾਰ ਇੰਸਾਂ, ਮਨੋਜ਼ ਕੁਮਾਰ ਇੰਸਾਂ, ਤਨੁਜ ਇੰਸਾਂ, ਦਿਨੇਸ਼ ਇੰਸਾਂ, ਰਾਹੁਲ ਇੰਸਾਂ, ਵਿਜੈ ਇੰਸਾਂ, ਅਮਿਤ ਇੰਸਾਂ, ਮਨੀਸ਼ ਇੰਸਾਂ, ਜਸਵੰਤ ਇੰਸਾਂ ਆਦਿ ਮੌਜ਼ੂਦ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ