ਡੇਰਾ ਸ਼ਰਧਾਲੂਆਂ ਨੇ ਡਿੱਗਿਆ ਆਈਫੋਨ ਕੀਤਾ ਵਾਪਸ

Honesty

(ਖੁਸਵੀਰ ਸਿੰਘ ਤੂਰ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਦੋ ਡੇਰਾ ਸ਼ਰਧਾਲੂਆਂ ਨੇ ਲੱਭਿਆ ਆਈਫੋਨ-13 ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ
ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਦੁਕਾਨਦਾਰ ਭਾਰਤ ਇੰਸਾਂ ਤੇ ਸੰਜੇ ਇੰਸਾਂ ਨੂੰ ਉਨ੍ਹਾਂ ਦੀ ਦੁਕਾਨ ਦੇ ਸਾਹਮਣਿਓਂ ਆਈਫੋਨ-13 ਡਿੱਗਿਆ ਮਿਲਿਆ ਜਿਸ ਦੀ ਕੀਮਤ 60 ਹਜਾਰ ਰੁਪਏ ਸੀ। ਇਸ ਤੋਂ ਬਾਅਦ ਡੇਰਾ ਸ਼ਰਧਾਲੂਆਂ ਨੇ ਮੋਬਾਇਲ ਦੇ ਅਸਲ ਮਾਲਕ ਬਾਰੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਇਹ ਮੋਬਾਇਲ ਕਿਸੇ ਔਰਤ ਦਾ ਹੈ।

ਉਕਤ ਔਰਤ ਤੋਂ ਮੋਬਾਈਲ ਦੀ ਨਿਸ਼ਾਨੀ ਪੁੱਛ ਕੇ ਉਸ ਦਾ ਮੋਬਾਇਲ ਉਸ ਨੂੰ ਸੌਂਪ ਦਿੱਤਾ। ਮਹਿੰਗਾ ਮੋਬਾਇਲ ਪ੍ਰਾਪਤ ਕਰਨ ਤੋਂ ਬਾਅਦ ਉਕਤ ਔਰਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ, ਜੋ ਆਪਣੇ ਸ਼ਰਧਾਲੂਆਂ ਨੂੰ ਇਮਾਨਦਾਰੀ ’ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।