ਸਾਂਭ-ਸੰਭਾਲ ਉਪਰੰਤ ਪਿੰਗਲਵਾੜਾ ਆਸ਼ਰਮ ਦਾਖਲ ਕਰਵਾਇਆ | Welfare work
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਬਲਾਕ ਸੰਗਰੂਰ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਸਾਂਭ ਸੰਭਾਲ ਉਪਰੰਤ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾਇਆ। ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਔਰਤ (ਉਮਰ ਕਰੀਬ 45 ਸਾਲ) ਲਾਵਾਰਿਸ ਹਾਲਤ ਪਿੰਡ ਲੱਡਾ ਵਿਖੇ ਸੜਕ ’ਤੇ ਜਾ ਰਹੀ ਸੀ, ਜਿਸਦੀ ਹਾਲਤ ਤਰਸਯੋਗ ਸੀ। (Welfare work)
ਇਸ ਬਾਰੇ ਸੂਚਨਾ ਪ੍ਰੇਮੀ ਹਰਵਿੰਦਰ ਧੀਮਾਨ ਨੇ ਦਿੱਤੀ। ਜਿਨ੍ਹਾਂ ਨੇ ਫੋਨ ਰਾਹੀਂ ਸੂਚਨਾ ਸਾਡੀ ਟੀਮ ਮੈਂਬਰਾਂ ਨੂੰ ਦਿੱਤੀ। ਸੂਚਨਾ ਮਿਲਣ ’ਤੇ ਸਾਡੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਮੈਂਬਰਾਂ ਨੇ ਤੁਰੰਤ ਪਹੁੰਚ ਕੇ ਮੰਦਬੁੱਧੀ ਔਰਤ ਦੀ ਦੇਖ ਰੇਖ ਸ਼ੁਰੂ ਕਰ ਦਿੱਤੀ। ਸੇਵਾਦਾਰ ਭੈਣਾਂ ਨੇ ਮੰਦਬੁੱਧੀ ਔਰਤ ਨੂੰ ਨਵ੍ਹਾ ਧਵਾ ਕੇ ਨਵੇਂ ਕੱਪੜੇ ਪਹਿਨਾਏ ਤੇ ਉਸਨੂੰ ਖਾਣਾ ਖਵਾਇਆ। ਉਕਤ ਔਰਤ ਕੋਲੋਂ ਨਾਂਅ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਮਿੰਦਰ ਕੌਰ ਦੱਸਿਆ ਜਿਸਨੇ ਹੋਰ ਘਰ ਬਾਰੇ ਹੋਰ ਕੁੱਝ ਨਹੀਂ ਦੱਸਿਆ।
Also Read : Jewels Stolen: ਚੋਰਾਂ ਫੌਜੀ ਦੇ ਘਰੋਂ ਉਡਾਏ ਲੱਖਾਂ ਦੇ ਸੋਨੇ ਤੇ ਚਾਂਦੀ ਦੇ ਗਹਿਣੇ
ਇਸ ਤੋਂ ਬਾਅਦ ਮੰਦਬੁੱਧੀ ਔਰਤ ਸਬੰਧੀ ਸਥਾਨਕ ਥਾਣੇ ’ਚ ਇਤਲਾਹ ਦਿੱਤੀ ਤੇ ਮੈਡੀਕਲ ਕਰਵਾਉਣ ਉਪਰੰਤ ਸਾਂਭ ਸੰਭਾਲ ਲਈ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਸਮੇਂ ਹਰਵਿੰਦਰ ਬੱਬੀ, ਦਿਕਸ਼ਾਂਤ ਇੰਸਾਂ, ਭੈਣ ਹਰਦੇਵ ਕੌਰ, ਭੈਣ ਕਿਰਨਾ, ਭੈਣ ਸੁਸਮਾ ਇੰਸਾਂ ਤੇ ਹੋਰ ਸੇਵਾਦਾਰਾਂ ਦਾ ਇਸ ਸੇਵਾ ਕਾਰਜ ’ਚ ਵਿਸ਼ੇਸ਼ ਸਹਿਯੋਗ ਰਿਹਾ।