New Zealand News: ਨਿਊਜ਼ੀਲੈਂਡ ’ਚ ਵੱਜਿਆ ਰਾਮ-ਨਾਮ ਦਾ ਡੰਕਾ, ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਝੂਮੀ ਸਾਧ-ਸੰਗਤ

New Zealand News
ਨਿਊਜ਼ੀਲੈਂਡ ’ਚ ਵੱਜਿਆ ਰਾਮ-ਨਾਮ ਦਾ ਡੰਕਾ, ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਝੂਮੀ ਸਾਧ-ਸੰਗਤ

ਆਕਲੈਂਡ/ਨਿਊਜ਼ੀਲੈਂਡ (ਰਣਜੀਤ ਇੰਸਾਂ)। ਨਿਊਜ਼ੀਲੈਂਡ ਦੀ ਸਾਧ-ਸੰਗਤ ਵੱਲੋਂ ਅਪਰੈਲ ਮਹੀਨੇ ਦਾ ਰੂਹਾਨੀ ਸਥਾਪਨਾ ਮਹੀਨੇ ਦਾ ਭੰਡਾਰਾ ਬਲਾਕ ਪੱਧਰੀ ਨਾਮ ਚਰਚਾ ਕਰਕੇ ਮਨਾਇਆ। ਸਾਊਥ ਆਕੂਲੈਂਡ ਦੀ ਡਾਰੂਰੀ ਕਮਿਊਨਿਟੀ ਸੈਂਟਰ ’ਚ ਕੀਤੀ ਗਈ ਬਲਾਕ ਪੱਧਰੀ ਨਾਮ ਚਰਚਾ ’ਚ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਸੇਵਾਦਾਰਾਂ ਵੱਲੋਂ ਕਮਿਊਨਿਟੀ ਹਾਲ ਨੂੰ ਸੁੰਦਰ ਡੈਕੋਰੋਸ਼ਨ ਕਰਕੇ ਸਜਾਇਆ ਗਿਆ। ਸਾਧ-ਸੰਗਤ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ। ਨਾਮ ਚਰਚਾ ਭੰਡਾਰੇ ਦੀ ਸ਼ੁਰੂਆਤ ਪਵਿੱਤਰ ਨਾਅਰੇ ਨਾਲ ਕੀਤੀ ਗਈ। New Zealand News

New Zealand News
ਨਿਊਜ਼ੀਲੈਂਡ ’ਚ ਵੱਜਿਆ ਰਾਮ-ਨਾਮ ਦਾ ਡੰਕਾ, ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਝੂਮੀ ਸਾਧ-ਸੰਗਤ

ਇਹ ਵੀ ਪੜ੍ਹੋ: Welfare Work: ਡੇਰਾ ਸ਼ਰਧਾਲੂਆਂ ਨੇ 15 ਸਾਲ ਦੇ ਬੱਚੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ

ਇਸ ਉਪਰੰਤ ਕਵੀਰਾਜ ਵੀਰਾਂ ਨੇ ਭੰਡਾਰੇ ਦੇ ਭਜਨ ਬੋਲ ਕੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ । ਦੋ ਘੰਟੇ ਤੱਕ ਚੱਲੀ ਇਸ ਨਾਮ ਚਰਚਾ ਵਿੱਚ ਭਜਨਾਂ ਦੇ ਨਾਲ-ਨਾਲ ਨਿਊਜ਼ੀਲੈਂਡ ਵਿੱਚ ਚੱਲ ਰਹੇ ਮਾਨਵਤਾ ਭਲਾਈ ਦੇ ਕੰਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਜੀ ਰਿਕਾਰਡਿਡ ਬਚਨਾਂ ਨੂੰ ਇਕ ਚਿਤ ਹੋ ਕੇ ਸਰਵਣ ਕੀਤਾ। ਇਸ ਤੋਂ ਬਾਅਦ 10 ਮਿੰਟ ਦਾ ਸਿਮਰਨ ਕੀਤਾ ਗਿਆ। ਨਾਮ ਚਰਚਾ ਦੀ ਸਮਾਪਤੀ ’ਤੇ ਸੇਵਾਦਾਰਾਂ ਵੱਲੋਂ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ।