ਡੇਰਾ ਸ਼ਰਧਾਲੂ ਨੇ ਖੂਨਦਾਨ ਕਰਕੇ ਜ਼ਰੂਰਤਮੰਦ ਮਰੀਜ ਦੀ ਬਚਾਈ ਜਾਨ

Dera Sacha Sauda

ਭਾਦਸੋਂ (ਸੁਸੀਲ ਕੁਮਾਰ)। ਅੱਜ ਦੇ ਸਮੇਂ ਵਿੱਚ ਜਿਥੇ ਕੋਈ ਆਪਣੇ ਦੀ ਸਾਰ ਨਹੀਂ ਲੈਂਦੇ ਉਥੇ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਵਗੈਰ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਦਿਨ ਰਾਤ ਮੋਹਰੀ ਰਹਿੰਦੇ ਹਨ। ਐਸੀ ਹੀ ਮਿਸਾਲ ਇੱਕ ਡੇਰਾ ਸ਼ਰਧਾਲੂ ਮਨਪ੍ਰੀਤ ਇੰਸਾਂ ਪਿੰਡ ਘੁੰਡਰ ਬਲਾਕ ਮੱਲੇਵਾਲ (ਭਾਦਸੋਂ) ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਤੇ ਚੱਲਦਿਆਂ ਇੱਕ ਜਰੂਰਤਮੰਦ ਮਰੀਜ ਸਿਮਰਨਜੀਤ ਕੌਰ ਪਤਨੀ ਦਲਵੀਰ ਸਿੰਘ ਵਾਸੀ ਅਮਲੋਹ ਸਰਕਾਰੀ ਹਸਪਤਾਲ ਅਮਲੋਹ ਵਿਖੇ ਦਾਖਲ ਮਰੀਜ ਸਿਮਰਨਜੀਤ ਕੌਰ ਨੂੰ ਖੂਨ ਦੇ ਕੇ ਉਸ ਭੈਣ ਦੀ ਜਾਨ ਬਚਾਈ। (Dera Sacha Sauda)

ਇਸ ਮੌਕੇ ਡੇਰਾ ਸ਼ਰਧਾਲੂ ਮਨਪ੍ਰੀਤ ਸਿੰਘ ਇੰਸਾਂ ਘੁੰਡਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕੇ ਜਰੂਰਤਮੰਦ ਨੂੰ ਖੂਨਦਾਨ ਕਰਕੇ ਇੱਕ ਵੱਖਰੀ ਹੀ ਖੁਸ਼ੀ ਮਹਿਸੂਸ ਹੋਈ ਹੈ ਅਤੇ ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਅਸੀਂ ਦੂਜਿਆਂ ਦੀ ਜਾਨ ਬਚਾਉਂਦੇ ਹਾਂ ਅਤੇ ਖੂਨ ਦੇਣ ਨਾਲ ਸਾਡੇ ਸਰੀਰ ਦੀਆਂ ਕਮੀਆਂ ਵੀ ਦੂਰ ਹੋ ਜਾਂਦੀਆ ਹਨ, ਅਤੇ ਸਰੀਰ ਹੋਰ ਵੀ ਜ਼ਿਆਦਾ ਤੰਦਰੁਸਤ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਤੇ ਵੱਡੀ ਅਪਡੇਟ

LEAVE A REPLY

Please enter your comment!
Please enter your name here