Welfare: (ਅਨਿਲ ਲੁਟਾਵਾ) ਅਮਲੋਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਵੱਲੋਂ 168 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਚਲਾਇਆ ਜਾ ਰਿਹਾ ਹੈ ਜਿਸ ਨੂੰ ਸਾਧ-ਸੰਗਤ ਪੂਰੇ ਜ਼ਜਬੇ ਨਾਲ ਕਰਦੀ ਹੈ। ਇਸੇ ਲੜੀ ਤਹਿਤ ਅੱਜ ਅਮਲੋਹ ਦੇ 15 ਮੈਂਬਰ ਗੁਰਸੇਵਕ ਸਿੰਘ ਇੰਸਾਂ ਨੇ ਜ਼ਰੂਰਤਮੰਦ ਮਰੀਜ਼ ਦੇ ਇਲਾਜ਼ ਲਈ ਖੂਨ ਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਰੀਜ਼ ਚਰਨ ਕੌਰ (70 ਸਾਲ) ਪਤਨੀ ਪਰਸ ਰਾਮ ਵਾਸੀ ਰਾਏਪੁਰ ਅਰਾਈਆਂ ਬਲਾਕ ਅਮਲੋਹ ਦੀ ਰਹਿਣ ਵਾਲੀ ਹੈ ਦੇ ਪੱਟ ਦੀ ਹੱਡੀ ਟੁੱਟ ਗਈ ਸੀ ਅਤੇ ਉਸਨੂੰ ਇਲਾਜ਼ ਲਈ ਖੰਨਾ ਦੇ ਸਿਟੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੇ ਪੱਟ ਦਾ ਆਪਰੇਸ਼ਨ ਹੋਣਾ ਸੀ। ਜਿਸਦੇ ਲਈ ਡਾਕਟਰਾਂ ਨੇ ਬੀ ਪਾਜ਼ਿਟਿਵ ਖੂਨ ਦੀ ਮੰਗ ਕੀਤੀ ਤਾਂ ਜੋ ਆਪਰੇਸ਼ਨ ਹੋ ਸਕੇ।
ਇਹ ਵੀ ਪੜ੍ਹੋ: CISF Issue: ਮੁੱਖ ਮੰਤਰੀ ਵੱਲੋਂ ਸੀਆਈਐਸਐਫ ਮਾਮਲੇ ਸਬੰਧੀ ਕੇਂਦਰ ਨੂੰ ਕੋਰੀ ਨਾਂਹ
ਪਰਿਵਾਰ ਨੇ ਖੂਨ ਦੇ ਪ੍ਰਬੰਧ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕਿਤੋਂ ਵੀ ਖੂਨ ਦਾ ਪ੍ਰਬੰਧ ਨਹੀਂ ਹੋ ਸਕਿਆ। ਜਿਸ ’ਤੇ ਉਨ੍ਹਾਂ ਬੁੱਗਾ ਕਲਾਂ ਬਲਾਕ ਵਿੱਚ ਰਹਿੰਦੇ ਡੇਰਾ ਸ਼ਰਧਾਲੂ ਪਰਿਵਾਰ ਰਮਨਪ੍ਰੀਤ ਕੌਰ ਇੰਸਾਂ ਨਾਲ ਸੰਪਰਕ ਕੀਤਾ ਅਤੇ ਖੂਨ ਦਾ ਪ੍ਰਬੰਧ ਕਰਨ ਲਈ ਕਿਹਾ। ਜਿਸ ’ਤੇ ਰਮਨਪ੍ਰੀਤ ਕੌਰ ਨੇ ਡੇਰਾ ਸੱਚਾ ਸੌਦਾ ਦੀ ਹੈਲਪਲਾਈਨ ’ਤੇ ਸੰਪਰਕ ਕੀਤਾ ਅਤੇ ਉਸ ਮਰੀਜ਼ ਬਾਰੇ ਜਾਣਕਾਰੀ ਦਿੱਤੀ। ਜਿਸ ’ਤੇ ਹੈਲਪਲਾਈਨ ਵੱਲੋਂ ਤਰੁੰਤ ਕਾਰਵਾਈ ਕਰਦਿਆਂ ਬਲਾਕ ਅਮਲੋਹ ਦੇ 15 ਮੈਂਬਰ ਗੁਰਸੇਵਕ ਇੰਸਾਂ ਨੂੰ ਫੋਨ ਕੀਤਾ। ਸਤਿਗੁਰੂ ਦੀ ਰਹਿਮਤ ਸਦਕਾ ਗੁਰਸੇਵਕ ਇੰਸਾਂ ਦਾ ਬਲੱਡ ਗਰੁੱਪ ਵੀ ਬੀ ਪਾਜ਼ਿਟਿਵ ਸੀ ਜਿਸ ’ਤੇ ਉਸਨੇ ਤੁਰੰਤ ਸਿਟੀ ਹਸਪਤਾਲ ਖੰਨਾ ‘ਚ ਪਹੁੰਚ ਕੇ ਖੂਨਦਾਨ ਕੀਤਾ ਤੇ ਮਰੀਜ਼ ਦੇ ਇਲਾਜ਼ ‘ਚ ਮਦਦ ਕਰਕੇ ਇਨਸਾਨੀਅਤ ਦਾ ਫ਼ਰਜ ਨਿਭਾਇਆ। Welfare
ਇਸ ਮੌਕੇ ਮਰੀਜ਼ ਦੇ ਰਿਸ਼ਤੇਦਾਰ ਮਨਜੀਤ ਕੌਰ ਤੇ ਜਸਵੰਤ ਸਿੰਘ ਨੇ ਪੂਜਨੀਕ ਗੁਰੂ ਜੀ ਨੂੰ ਸਜਦਾ ਕਰਦਿਆਂ ਕਿਹਾ ਕਿ ਧੰਨ ਹਨ ਗੁਰੂ ਜੀ ਜਿਨ੍ਹਾਂ ਨੇ ਆਪਣੇ ਸੇਵਕਾਂ ਵਿੱਚ ਇਨਸਾਨੀਅਤ ਦਾ ਅਜਿਹਾ ਜ਼ਜਬਾ ਭਰਿਆ ਕਿ ਉਹ ਬੰਦੇ ਦੀ ਜ਼ਰੂਰਤ ਨੂੰ ਦੇਖਦਿਆਂ ਆਪ ਉਸ ਜਗ੍ਹਾ ਪਹੁੰਚ ਕੇ ਜ਼ਰੂਰਤਮੰਦ ਦੀ ਮੱਦਦ ਕਰਦੇ ਹਨ। ਉਨ੍ਹਾਂ ਡੇਰਾ ਸ਼ਰਧਾਲੂ ਗੁਰਸੇਵਕ ਸਿੰਘ ਇੰਸਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।