Depth Campaign : ਪਿੰਡ ਲੋਹਾਖੇੜਾ ਵਿਖੇ ਨਸ਼ਾ ਨਾ ਵੇਚਣ ਦਾ ਮਤਾ ਪਾਇਆ

Depth Campaign

(ਹਰਪਾਲ ਸਿੰਘ) ਲੌਂਗੋਵਾਲ। ਡੇਰਾ ਸੱਚਾ ਸੌਦਾ, ਪੰਜਾਬ ਸਰਕਾਰ, ਸਮਾਜਸੇਵੀ ਸੰਸਥਾਵਾਂ, ਸਮਾਜ ਨੂੰ ਸਮਰਪਿਤ ਨੇਤਾਵਾਂ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ (Depth Campaign) ਨੂੰ ਹੁਣ ਆਮ ਲੋਕ ਵੀ ਲਗਾਤਾਰ ਅਪਣਾਉਣ ਲੱਗੇ ਹਨ, ਕਿਉਂਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ ਜਿੱਥੇ ਪਵਿੱਤਰ ਗੁਰਬਾਣੀ ਦੀ ਵਰਖਾ ਹੋਣੀ ਚਾਹੀਦੀ ਸੀ ਉੱਥੇ ਚਿੱਟੇ ਦੀ ਵਰਖਾ ਹੋ ਰਹੀ ਹੈ। ਇਸ ਦੌਰਾਨ ਨੇੜਲੇ ਪਿੰਡ ਲੋਹਾਖੇੜਾ ਦੀ ਗ੍ਰਾਮ ਪੰਚਾਇਤ ਨੇ ਇੱਕ ਮਤਾ ਪਾ ਕੇ ਪਿੰਡ ਵਿੱਚ ਮੈਡੀਕਲ ਨਸ਼ਾ, ਨਸ਼ੀਲੀਆਂ ਗੋਲੀਆਂ, ਚਿੱਟਾ ਆਦਿ ਵੇਚਣ ਅਤੇ ਖਾਣ ’ਤੇ ਪਾਬੰਦੀ ਲਾ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਜਗਸੀਰ ਸਿੰਘ, ਸਾਬਕਾ ਸਰਪੰਚ ਸੁਦਾਗਰ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ , ਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆ ਨੂੰ ਮੈਡੀਕਲ ਨਸ਼ਾ, ਨਸ਼ੀਲੀਆਂ ਗੋਲੀਆਂ, ਚਿੱਟਾ ਆਦਿ ਵੇਚਣ ਅਤੇ ਖਾਣ ਤੇ ਪਾਬੰਦੀ ਸੰਬੰਧੀ ਸੂਚਿਤ ਕੀਤਾ ਗਿਆ ਹੈ ਕਿ ਅਗਰ ਕੋਈ ਵੀ ਵਿਅਕਤੀ ਪਿੰਡ ਵਿੱਚ ਉਕਤ ਕੋਈ ਵੀ ਨਸ਼ਾ ਵੇਚਦਾ ਅਤੇ ਖਾਂਦਾ ਹੈ ਤਾਂ ਉਹ ਆਪਣੇ ਆਪ ਬੰਦ ਕਰ ਦੇਣਇਸ ਸਬੰਧੀ ਸਾਡੀ ਪੰਚਾਇਤ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪਿੰਡ ਵਿੱਚ ਉਕਤ ਕੋਈ ਵੀ ਨਸ਼ਾ ਵੇਚਦਾ ਅਤੇ ਖਾਂਦਾ ਫੜਿਆ ਜਾਂਦਾ ਹੈ ਤਾਂ ਉਸ ਦੀ ਪਿੰਡ ਵਾਸੀਆਂ ਵੱਲੋਂ ਕਾਨੂੰਨੀ ਤੌਰ ਤੇ ਕੋਈ ਮੱਦਦ ਨਹੀਂ ਕੀਤੀ ਜਾਵੇਗੀ ਅਤੇ ਕਾਨੂੰਨੀ ਤੌਰ ’ਤੇ ਮੱਦਦ ਕਰਨ ਵਾਲੇ ਵਿਅਕਤੀ ਨੂੰ ਵੀ ਪੰਚਾਇਤ ਵੱਲੋਂ ਦੋਸ਼ੀ ਮੰਨਿਆ ਜਾਵੇਗਾ। ਉਨ੍ਹਾਂ ਪਿੰਡ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਗ੍ਰਾਮ ਪੰਚਾਇਤ ਦੇ ਇਸ ਫੈਸਲੇ ਨੂੰ ਇੰਨ-ਬਿੰਨ ਪ੍ਰਵਾਨ ਕੀਤਾ ਜਾਵੇ।

ਕੀ ਹੈ ਡੈਪਥ ਮੁਹਿੰਮ (Depth Campaign)

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਸ਼ੇ ਰੂਪੀ ਦੈਂਤ ਤੋਂ ਦੇਸ਼ ਨੂੰ ਬਚਾਉਣ ਲਈ ਧਿਆਨ, ਯੋਗਾ ਤੇ ਸਿਹਤ ਨਾਲ ਸਰਵ ਭਾਰਤੀ ਨਸ਼ਾ ਮੁਕਤੀ ਮੁਹਿੰਮ (ਡੈਪਥ ਮੁਹਿੰਮ) (Depth Campaign) ਦੀ ਸ਼ੁਰੂਆਤ ਕੀਤੀ । ਡੈਪਥ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਿੰਡਾਂ, ਸ਼ਹਿਰਾਂ ’ਚ ਨਸ਼ੇ ਦੀ ਗ੍ਰਿਫਤ ’ਚ ਫਸੇ ਨੌਜਵਾਨਾਂ ਨੂੰ ਇਸ ਚੋਂ ਬਾਹਰ ਕੱਢ ਕੇ ਉਨ੍ਹਾਂ ਦੇ ਜੀਵਨ ਨੂੰ ਸੁਧਾਰੇਗੀ ਨਾਲ ਹੀ ਅਜਿਹੇ ਨੌਜਵਾਨਾਂ ਦਾ ਇਲਾਜ ਵੀ ਕੀਤਾ ਜਾਵੇਗਾ।

ਇਸ ਦੇ ਤਹਿਤ ਨੌਜਵਾਨਾਂ ਨੂੰ ਰਾਮ-ਨਾਮ, ਪ੍ਰਭੂ ਦੀ ਭਗਤੀ ਨਾਲ ਜੋੜਿਆ ਜਾਵੇਗਾ, ਤਾਂ ਕਿ ‘ਧਿਆਨ’ ਨਾਲ ਉਸ ਦਾ ਆਤਮਬਲ ਮਜਬੂਤ ਹੋਵੇ ਅਤੇ ਉਹ ਨਸ਼ਿਆਂ ਦੇ ਜਾਲ ਚੋਂ ਨਿਕਲ ਸਕੇ। ਨਾਲ ਹੀ ਯੋਗਾ ਅਭਿਆਸ ਰਾਹੀਂ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਗੁਰੂਕੁਲ ਰਾਹੀਂ ਪੰਚਾਂ, ਸਰਪੰਚਾਂ, ਕੌਂਸਲਰ, ਚੇਅਰਮੈਨ, ਵਿਧਾਇਕਾਂ ਸਮੇਤ ਪਤਵੰਤੇ ਸੱਜਣਾਂ ਨੂੰ ਸੱਦਾ ਦੇ ਰਹੇ ਹਨ ਕਿ ਉਹ ਨਸ਼ੇ ਰੂਪੀ ਦੈਂਤ ਤੋਂ ਦੇਸ਼ ਦੇ ਨੌਜਵਾਨਾਂ ਨੂੰ ਬਚਾਉਣ ਲਈ ਅੱਗੇ ਆਉਣ, ਤਾਂ ਕਿ ਨੌਜਵਾਨ ਪੀੜ੍ਹੀ ਇਸ ’ਚੋਂ ਬਾਹਰ ਨਿਕਲ ਕੇ ਖੁਸ਼ਹਾਲ ਜੀਵਨ ਗੁਜ਼ਾਰ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ