ਦਲਿਤ ਵਿਦਆਰਥੀਆਂ ਦੇ ਸ਼ੋਸ਼ਣ ਦੇ ਵਿਰੋਧ ‘ਚ ਅਰੁਣਾ ਚੌਧਰੀ ਨੂੰ  ਦਿੱਤਾ ਮੰਗ ਪੱਤਰ

ਦਲਿਤ ਵਿਦਆਰਥੀਆਂ ਦੇ ਸ਼ੋਸ਼ਣ ਦੇ ਵਿਰੋਧ ‘ਚ ਅਰੁਣਾ ਚੌਧਰੀ ਨੂੰ  ਦਿੱਤਾ ਮੰਗ ਪੱਤਰ

ਰਾਮਾਂ ਮੰਡੀ, (ਸਤੀਸ਼ ਜੈਨ) ਐਸਸੀ ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜਾ ਅਤੇ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਪ੍ਰਧਾਨ ਦਰਸ਼ਨ ਕਾਂਗੜਾ ਦੀ ਅਗਵਾਈ ‘ਚ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਉਪ-ਪ੍ਰਧਾਨ ਰਾਮਕਿਸ਼ਨ ਕਾਂਗੜਾ ਨੇ ਸਮਾਜ ਭਲਾਈ ਅਤੇ ਬਾਲ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਨਾਲ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਦਫਤਰ ‘ਚ ਮੁਲਾਕਾਤ ਕੀਤੀ ਇਸ ਮੌਕੇ ਸੰਗਠਨ ਵੱਲੋਂ ਮੰਤਰੀ ਅਰੁਣਾ ਚੌਧਰੀ ਨੂੰ ਡਾ. ਭੀਮਰਾਓ ਅੰਬੇਡਕਰ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਦਲਿਤ ਵਿਦਿਆਰਥੀਆਂ ਦੇ ਸੋਸ਼ਣ ਦੇ ਵਿਰੋਧ ‘ਚ ਮੰਗ ਪੱਤਰ ਦਿੱਤਾ

ਇਸ ਸਬੰਧੀ ਰਾਮਕਿਸ਼ਨ ਕਾਂਗੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਠਨ ਵੱਲੋਂ ਸਰਕਾਰੀ ਸਹਾਇਤਾ ਪ੍ਰਾਪਤ ਏਡਿਡ ਸਕੂਲਾਂ ਵੱਲੋਂ ਦਲਿਤ ਬੱਚਿਆਂ ਤੋਂ ਫੀਸ ਵਸੂਲੀ ਅਤੇ ਮਿਡ ਡੇ ਮੀਲ ਵਿੱਚ ਕੰਮ ਕਰਨ ਵਾਲੇ ਦਲਿਤ ਵਰਗ ਦੇ ਲੋਕਾਂ ਦੇ ਸ਼ੋਸ਼ਨ ਦਾ ਮੁੱਦਾ ਅਰੁਣਾ ਚੌਧਰੀ ਸਾਹਮਣੇ ਰੱਖਿਆ ਗਿਆ ਹੈ ਉਨ੍ਹਾਂ ਕਿਹਾ ਕਿ ਮੰਤਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੰਗਠਨ ਨੂੰ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਇਸ ਮੌਕੇ ਰਾਜ ਰਾਣੀ ਕਾਂਗੜਾ, ਸਾਬਕਾ ਸੇਵਾਦਾਰ ਸੀਮਾ ਰਾਣੀ, ਦੋਆਬਾ ਜੋਨ ਇੰਚਾਰਜ ਹਰਜਿੰਦਰ ਕੌਰ ਚੱਬੇਵਾਲ ਅਤੇ ਸਾਜਨ ਕਾਂਗੜਾ ਮੌਜੂਦ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।