Lok Sabha Elaction 2024: ਗਰਮੀ ਤੋਂ ਲੋਕ ਪਰੇਸ਼ਾਨ, ਚੋਣ ਕਮਿਸਨ ਤੋਂ ਪੰਜਾਬ ’ਚ ਵੋਟਿੰਗ ਦਾ ਸਮਾਂ ਵਧਾਉਣ ਦੀ ਮੰਗ

Lok Sabha Elaction 2024

ਪੰਜਾਬ ਭਾਜਪਾ ਪ੍ਰਧਾਨ ਨੇ ਲਿਖਿਆ ਚੋਣ ਕਮਿਸ਼ਨ ਨੂੰ ਪੱਤਰ | Lok Sabha Elaction 2024

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਤੇਜ ਗਰਮੀ ਨੂੰ ਵੇਖਦੇ ਹੋਏ ਚੋਣ ਕਮਿਸ਼ਨ ਨੂੰ ਵੋਟਾਂ ਦੇ ਸਮਾਂ ’ਚ ਵਾਧਾ ਕਰਨਾ ਚਾਹੀਦਾ ਹੈ ਤਾਕਿ ਪੰਜਾਬ ’ਚ ਵੋਟ ਫੀਸਦੀ ਦਰ ’ਚ ਗਿਰਾਵਟ ਦਰਜ ਕਰਨ ਦੀ ਥਾਂ ਤੇ ਪਿਛਲੇ ਸਾਲਾਂ ਨਾਲੋਂ ਵੱਧ ਵੋਟ ਪਵੇ। ਇਸ ਮੁੱਦੇ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਆਪਣੇ ਪੱਤਰ ’ਚ ਲਿਖਿਆ ਹੈ ਕਿ ਸੂਬੇ ਵਿੱਚ ਵੋਟਾਂ ਵਾਲੇ ਦਿਨ ਭਾਵ 1 ਜੂਨ ਨੂੰ ਲੋਕਾਂ ਨੂੰ ਵੋਟਾਂ ਪਾਉਣ ਲਈ ਵਧ ਸਮਾਂ ਦਿੱਤਾ ਜਾਵੇ। (Lok Sabha Elaction 2024)

ਇਹ ਵੀ ਪੜ੍ਹੋ : ਬਲਾਕ ਦੇ 18ਵੇਂ ਤੇ ਪਿੰਡ ਦੇ ਪਹਿਲੇ ਸਰੀਰਦਾਨੀ ਬਣੇ ਸੁਖਦੇਵ ਸਿੰਘ ਇੰਸਾਂ

ਕਿਉਂਕਿ ਮਈ ਦੇ ਮਹੀਨੇ ’ਚ ਹੀ ਇੰਨਾ ਬੁਰਾ ਹਾਲ ਹੈ ਤਾਂ ਇੱਕ ਜੂਨ ਨੂੰ ਇਸ ਤੋਂ ਵੀ ਜਿਆਦਾ ਬੁਰਾ ਹਾਲ ਪੰਜਾਬ ਵਿੱਚ ਹੋਣ ਵਾਲਾ ਹੈ ਇਹੋ ਜਿਹੇ ਮੌਕੇ ਵੋਟਾਂ ਲਈ ਵੱਧ ਸਮਾਂ ਦੇਣਾ ਚਾਹੀਦਾ ਹੈ ਤਾਂ ਕਿ ਸ਼ਾਮ ਨੂੰ ਪੰਜਾਬ ਦਾ ਵੋਟਰ ਆਪਣੇ ਘਰੋਂ ਨਿਕਲ ਕੇ ਵੋਟ ਪਾ ਸਕੇ। ਉਨ੍ਹਾਂ ਵੋਟਿੰਗ ਦਾ ਸਮਾਂ ਸਵੇਰੇ 6 ਵਜੇ ਤੋਂ ਵਧਾ ਕੇ ਸ਼ਾਮ 7 ਵਜੇ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੀ ਵੋਟ ਪਾ ਸਕਣ। ਉਨ੍ਹਾਂ ਪੱਤਰ ’ਚ ਲਿਖਿਆ ਹੈ ਕਿ ਪੰਜਾਬ ’ਚ ਲੋਕ ਸਭਾ ਚੋਣਾਂ ਲਈ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ। (Lok Sabha Elaction 2024)

ਇਸ ਸਮੇਂ ਸੂਬੇ ’ਚ ਭਿਆਨਕ ਗਰਮੀ ਪੈ ਰਹੀ ਹੈ। ਗਰਮੀ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸੇ ਤਰ੍ਹਾਂ ਦੇ ਹਾਲਾਤ ਜੂਨ ਦੇ ਮਹੀਨੇ ’ਚ ਵੀ ਰਹਿਣਗੇ। ਅਜਿਹੇ ’ਚ ਦੁਪਹਿਰ ਸਮੇਂ ਲੋਕਾਂ ਲਈ ਵੋਟ ਪਾਉਣਾ ਕਾਫੀ ਚੁਣੌਤੀਪੂਰਨ ਹੋਵੇਗਾ। ਇੰਨੀ ਗਰਮੀ ’ਚ ਬਜੁਰਗਾਂ ਲਈ ਲਾਈਨਾਂ ’ਚ ਖੜ੍ਹੇ ਹੋਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਵੋਟਿੰਗ ਦਾ ਸਮਾਂ ਵਧਾਇਆ ਜਾਣਾ ਚਾਹੀਦਾ ਹੈ। (Lok Sabha Elaction 2024)

LEAVE A REPLY

Please enter your comment!
Please enter your name here