ਪਵਨ ਦੇ ਬੁੱਲੇ ਨਾਲ ਦਿੱਲੀ ਫਾਈਨਲ ‘ਚ

ਝਾਰਖੰਡ ਨੂੰ ਹਰਾਇਆ, 20 ਅਕਤੂਬਰ ਨੂੰ ਖਿ਼ਤਾਬੀ ਮੁਕਾਬਲਾ ਮੁੰਬਈ ਨਾਲ

ਬੰਗਲੁਰੂ, 18 ਅਕਤੂਬਰ

ਹਰਫ਼ਨਮੌਲਾ ਪਵਨ ਨੇਗੀ ਵੱਲੋਂ ਖ਼ਰਾਬ ਸਮੇਂ ‘ਚ ਖੇਡੀ ਗਈ ਨਾਬਾਦ 39 ਦੌੜਾਂ (49 ਗੇਂਦਾਂ ‘ਚ 5ਚੌਕੇ, 1 ਛੱਕਾ) ਦੀ ਜੁਝਾਰੂ ਪਾਰੀ ਅਤੇ ਉਹਨਾਂ ਦੀ ਨਵਦੀਪ ਸੈਣੀ (ਨਾਬਾਦ 13) ਨਾਲ ਨੌਂਵੀਂ ਵਿਕਟ ਲਈ 51 ਦੌੜਾਂ ਦੀ ਬੇਸ਼ਕੀਮਤੀ ਨਾਬਾਦ ਭਾਈਵਾਲੀ ਦੇ ਦਮ ‘ਤੇ ਦਿੱਲੀ ਨੇ ਝਾਰਖੰਡ ਨੂੰ ਦੋ ਵਿਕਟਾਂ ਨਾਲ ਹਰਾ ਕੇ ਵਿਜੇ ਹਜਾਰੇ ਟਰਾਫ਼ੀ ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਝਾਰਖੰਡ ਨੇ 48.5 ਓਵਰਾਂ ‘ਚ 199 ਦੌੜਾਂ ਬਣਾਈਆਂ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੇ ਆਪਣੀਆਂ 8 ਵਿਕਟਾਂ 149 ਦੌੜਾਂ ‘ਤੇ ਗੁਆ ਦਿੱਤੀਆਂ ਸਨ ਅਤੇ ਹਾਰ ਉਸਦੇ ਸਾਹਮਣੇ ਸੀ ਪਰ ਨੇਗੀ ਅਤੇ ਸੈਣੀ ਨੇ ਕਮਾਲ ਦੀ ਭਾਈਵਾਲੀ ਕਰਦੇ ਹੋਏ ਦਿੱਲੀ ਨੂੰ ਹਾਰ ਦੇ ਕੰਢੇ ਤੋਂ ਚੁੱਕ ਕੇ ਅਸੰਭਵ ਜਿੱਤ ਤੱਕ ਪਹੁੰਚਾ ਦਿੱਤਾ ਦਿੱਲੀ ਨੇ 49.4 ਓਵਰਾਂ ‘ਚ 8 ਵਿਕਟਾਂ ‘ਤੇ 200 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ
ਦਿੱਲੀ ਦਾ 20 ਅਕਤੂਬਰ ਨੂੰ ਹੋਣ ਵਾਲੇ ਫਾਈਨਲ ‘ਚ ਮੁੰਬਈ ਨਾਲ ਮੁਕਾਬਲਾ ਹੋਵੇਗਾ ਦਿੱਲੀ ਨੇ ਤੀਸਰੀ ਵਾਰ ਵਿਜੇ ਹਜਾਰੇ ਟਰਾਫ਼ੀ ਦੇ ਫਾਈਨਲ ‘ਚ ਜਗ੍ਹਾ ਬਣਾਈ ਹੈ ਪਿਛਲੀ ਵਾਰ ਦਿੱਲੀ ਨੂੰ 2015-16 ‘ਚ ਉਪਜੇਤੂ ਰਹਿ ਕੇ ਸੰਤੋਸ਼ ਕਰਨਾ ਪਿਆ ਸੀ
ਇੱਕ ਸਮੇਂ ਆਈਪੀਐਲ ‘ਚ 8.50 ਕਰੋੜ ਦੀ ਕੀਮਤ ਪਾਉਣ ਵਾਲੇ ਅਤੇ ਭਾਰਤ ਦੀ ਟੀ20 ਵਿਸ਼ਵ ਕੱਪ ਟੀਮ ‘ਚ ਵੀ ਚੁਣੇ ਗਏ ਹਰਫ਼ਨਮੌਲਾ ਨੇਗੀ ਪਿਛਲੇ ਦੋ ਸਾਲਾਂ ਤੋਂ ਹਾਸ਼ੀਏ ‘ਤੇ ਸਨ ਪਰ ਇਸ ਸੈਮੀਫਾਈਨਲ ‘ਚ ਉਹਨਾਂ ਬੇਹੱਦ ਸੰਘਰਸ਼ਪੂਰਨ ਪਾਰੀ ਖੇਡ ਕੇ ਦਿੱਲੀ ਨੂੰ ਜਿੱਤ ਦਿਵਾ ਦਿੱਤੀ
ਦਿੱਲੀ ਨੇ ਜਦੋਂ ਟੀਚੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਤੇਜ਼ ਗੇਂਦਬਾਜ਼ ਆਨੰਦ ਸਿੰਘ ਨੇ ਤਿੰਨ ਵਿਕਟਾਂ ਲੈ ਕੇ ਦਿੱਲੀ ਦੇ ਉੱਪਰਲੇ ਕ੍ਰਮ ਨੂੰ ਝੰਜੋੜ ਦਿੱਤਾ ਤੇਜ਼ ਗੇਂਦਬਾਜ਼ ਵਰੁਣ ਆਰੋਨ ਨੇ ਉਨਮੁਕਤ ਚੰਦ ਨੂੰ ਪੈਵੇਲੀਅਨ ਭੇਜਿਆ ਆਨੰਦ ਨੇ ਧਰੁਵ ਸ਼ੌਰੀ (15) ਨੂੰ ਵਿਕਟਕੀਪਰ ਇਸ਼ਾਨ ਕਿਸ਼ਨ ਹੱਥੋਂ ਕੈਚ ਕਰਵਾ ਦਿੱਤਾ ਆਨੰਦ ਨੇ ਫਿਰ ਦਿੱਲੀ ਦੇ ਕਪਤਾਨ ਗੌਤਮ ਗੰਭੀਰ (48 ਗੇਂਦਾਂ ‘ਚ 4 ਚੌਕੇ, 27ਦੌੜਾਂ) ਨੂੰ ਵੀ ਇਸ਼ਾਨ ਹੱਥੋਂ ਕੈਚ ਕਰਵਾ ਦਿੱਤਾ ਗੰਭੀਰ ਤੋਂ ਬਾਅਦ ਸਿਰਫ਼ ਨੀਤੀਰ ਰਾਣਾ ਹੀ 39 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡ ਸਕੇ ਦਿੱਲੀ ਦਾ ਸਕੋਰ 38ਵੇਂ ਓਵਰ ‘ਚ 8 ਵਿਕਟਾਂ ‘ਤੇ 149 ਦੌੜਾਂ ਹੋ ਗਿਆ ਇਸ ਸਮੇਂ ਦਿੱਲੀ ਦੇ ਸਾਹਮਣੇ ਹਾਰ ਸਾਫ਼ ਦਿਸ ਰਹੀ ਸੀ ਪਰ ਇਸ ਮੌਕੇ ਸੈਣੀ ਨੇ 38 ਗੇਂਦਾਂ ਖੇਡ ਕੇ ਨਾਬਾਦ 13 ਦੌੜਾਂ ਨਾਲ ਸ਼ਾਨਦਾਰ ਤਰੀਕੇ ਨਾਲ ਨੇਗੀ ਦਾ ਸਾਥ ਦਿੱਤਾ ਅਤੇ ਝਾਰਖੰਡ ਹੱਥੋਂ ਜਿੱਤ ਖੋਹ ਲਈ
ਇਸ ਤੋਂ ਪਹਿਲਾਂ ਝਾਰਖੰਡ ਦੀ ਪਾਰੀ ‘ਚ ਵਿਰਾਟ ਸਿੰਘ ਨੇ 71 ਦੌੜਾਂ ਬਣਾਈਆਂ ਝਾਰਖੰਡ ਵੀ ਇੱਕ ਸਮੇਂ 85 ਦੌੜਾਂ ਤੱਕ 6 ਵਿਕਟਾਂ ਗੁਆ ਚੁੱਕੀ ਸੀ ਪਰ ਵਿਰਾਟ ਨੇ ਸੰਘਰਸ਼ਪੂਰਨ ਪਾਰੀ ਨਾਲ ਝਾਰਖੰਡ ਨੂੰ 200 ਦੇ ਕਰੀਬ ਪਹੁੰਚਾਇਆ ਵਿਰਾਟ ਆਖ਼ਰੀ ਬੱਲੇਬਾਜ਼ ਦੇ ਤੌਰ ‘ਤੇ ਆਊਟ ਹੋਏ ਦਿੱਲੀ ਦੀ ਪਾਰੀ ‘ਚ ਨਾਬਾਦ 13 ਦੌੜਾਂ ਬਣਾਉਣ ਵਾਲੇ ਸੈਣੀ ਨੇ 10 ਓਵਰਾਂ ‘ਚ 30 ਦੌੜਾਂ ‘ਤੇ 4 ਵਿਕਟਾਂ ਵੀ ਲਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।