ਦਿੱਲੀ ਵਾਸੀਆਂ ਨੂੰ ਮਿਲੇਗਾ ਤੋਹਫ਼ਾ, 200 ਟਨ ਕਬਾੜ ਨਾਲ ਪਾਰਕ ਬਣਾਏਗੀ MCD, ਇਸ ਸਾਲ ਦਸੰਬਰ ਤੱਕ ਕੰਮ ਪੂਰਾ ਕਰਨ ਦੇ ਨਿਰਦੇਸ਼

dlehi, Delhi Martyrdom Park

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਵਾਸੀਆਂ ਨੂੰ ਇੱਕ ਹੋਰ ਵੱਡਾ ਤੋਹਫਾ਼ ਮਿਲਣ ਜਾ ਰਿਹਾ ਹੈ। ਦਿੱਲੀ ਸਰਕਾਰ ਇੱਕ ਬਹੁਤ ਵੱਡੇ ਪਾਰਕ ਦਾ ਨਿਰਮਾਣ ਕਰਨ ਜਾ ਰਹੀ ਹੈ। ਦਿੱਲੀ ਨਗਰ ਨਿਗਮ ਆਈਟੀਓ ਸਥਿਤ ਸ਼ਹੀਦੀ ਪਾਰਕ ’ਚ ‘ਵੇਸਟ ਟੂ ਆਰਟ’ ਥੀਮ ‘ਤੇ ਪਾਰਕ ਬਣਾਉਣ ਜਾ ਰਿਹਾ ਹੈ। ਪਾਰਕ ਵਿੱਚ ਕਰੀਬ 200 ਟਨ ਕਬਾੜ ਦੀ ਵਰਤੋਂ ਕਰਕੇ ਸੁੰਦਰ ਪ੍ਰਤੀਕ੍ਰਿਤੀਆਂ ਬਣਾਈਆਂ ਜਾਣਗੀਆਂ। ਲੈਫਟੀਨੈਂਟ ਗਵਰਨਰ ਵਿਨੈ ਸਕਸੈਨਾ ਨੇ ਸ਼ਹੀਦੀ ਪਾਰਕ ਵਿਖੇ ਕਬਾੜ ਤੋਂ ਬਣਾਏ ਜਾਣ ਵਾਲੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪਾਰਕ’ ਦਾ ਨੀਂਹ ਪੱਥਰ ਰੱਖਿਆ। 4.5 ਏਕੜ ਵਿੱਚ ਬਣ ਜਾ ਰਹੀ ਸ਼ਹੀਦੀ ਪਾਰਕ ’ਤੇ 16.50 ਕਰੋੜ ਖਰਚ ਕੀਤਾ ਜਾਵੇਗਾ। ਇਹ ਪਾਰਕ ਬਹਾਦਰ ਸ਼ਾਹ ਜ਼ਫਰ ਮਾਰਗ ‘ਤੇ ਸਥਿਤ ਹੈ, ਜੋ ਕਿ ਫਿਰੋਜ਼ ਸ਼ਾਹ ਕੋਟਲਾ ਦੇ ਬਰਾਬਰ ਹੈ।

parka

ਜਾਣਕਾਰੀ ਅਨੁਸਾਰ ਦਿੱਲੀ ਨਗਰ ਨਿਗਮ ਵੱਲੋਂ ਗਣਤੰਤਰ ਦਿਵਸ ਮੌਕੇ 26 ਜਨਵਰੀ 2023 ਨੂੰ ਉਦਘਾਟਨ ਕਰਨ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ ਨੇ ਪਾਰਕ ਦਾ ਨਿਰਮਾਣ ਕਾਰਜ ਦਸੰਬਰ 2022 ਤੱਕ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਦੇਸ਼ ਭਰ ‘ਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ। ਇਸ ਕੜੀ ਵਿੱਚ, ਉਪ ਰਾਜਪਾਲ ਨੇ MCD ਨੂੰ ਸ਼ਹੀਦੀ ਪਾਰਕ ਨੂੰ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਪਾਰਕ ਵਜੋਂ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਾਰਕ ਵਿੱਚ ਆਜ਼ਾਦੀ ਦੇ 75 ਸਾਲਾਂ ਨਾਲ ਸਬੰਧਤ ਵੱਖ-ਵੱਖ ਪ੍ਰਤੀਰੂਪਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ