ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home Breaking News ਲੁਧਿਆਣਾ ਦੇ ਨੌ...

    ਲੁਧਿਆਣਾ ਦੇ ਨੌਜਵਾਨ ਦੀ ਅਮਰੀਕਾ ’ਚ ਮੌਤ

    America News

    ਘਰ ’ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ | America News

    ਖੰਨਾਂ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾਂ ਵਾਸੀ ਅਮਨਦੀਪ ਸਿੰਘ ਦੀ ਅਮਰੀਕਾ (America News) ਦੇ ਕੈਲਿਫੋਰਨਿਆਂ ਵਿਖੇ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਕਾਰ ’ਚ ਮਿਲੀ ਹੈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪਰ ਨੌਜਵਾਨ ਦੀ ਮੌਤ ਦੀ ਖਬਰ ਪਿੰਡ ’ਚ ਪਹੁੰਚ ਦੇ ਹੀ ਸਾਰੇ ਪਿੰਡ ’ਚ ਸ਼ੋਕ ਦੀ ਲਹਿਰ ਫੈਲ ਗਈ ਹੈ। ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। (America News)

    ਅਮਰੀਕਾ ਦੇ ਸ਼ੋ ਰੂਮ ’ਚ ਕਰਦਾ ਸੀ ਸਿਕਿਊਰਿਟੀ ਗਾਰਡ ਦੀ ਨੌਕਰੀ | America News

    ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਮਨਦੀਪ ਸਿੰਘ 7 ਸਾਲ ਪਹਿਲਾਂ ਅਮਰੀਕਾ (America News) ਗਿਆ ਸੀ। ਉੱਥੇ ਉਹ ਅਮੇਜਾਨ ਦੇ ਸ਼ੋ ਰੂਮ ’ਚ ਸਿਕਿਊਰਿਟੀ ਗਾਰਡ ਦੀ ਨੌਕਰੀ ਕਰਦਾ ਸੀ। 7 ਸਾਲਾਂ ਬਾਅਦ ਅਮਨਦੀਪ ਸਿੰਘ ਨੇ ਦੀਵਾਲੀ ’ਤੇ ਆਉਣਾ ਸੀ। ਘਰ ’ਚ ਉਹਦੇ ਵਿਆਹ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਪਰ ਉਸ ਦੇ ਮੌਤ ਦੀ ਖਬਰ ਮਿਲਦੇ ਹੀ ਸਾਰੀਆਂ ਖੁਸ਼ੀਆਂ ਗਮ ’ਚ ਬਦਲ ਗਈਆਂ। ਮ੍ਰਿਤਕ ਅਮਨਦੀਪ ਸਿੰਘ ਦੇ ਭਰਾ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ ਲਾਸ਼ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਅਮਰੀਕਾ ’ਚ ਰਹਿੰਦੇ ਉਸ ਦੇ ਦੋਸਤ ਮੱਦਦ ਕਰ ਰਹੇ ਹਨ। ਪਰਿਵਾਰ ਦੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਅਮਨਦੀਪ ਦੀ ਲਾਸ਼ ਭਾਰਤ ਲਿਆਉਣ ’ਚ ਮੱਦਦ ਕੀਤੀ ਜਾਵੇ।

    ਆਖਿਰੀ ਵਾਰ ਨਹੀਂ ਹੋ ਸਕੀ ਗੱਲ | America News

    ਅਮਨਦੀਪ ਦੀ ਆਖਿਰੀ ਵਾਰ ਆਪਣੀ ਮਾਂ ਅਤੇ ਭਰਾ ਨਾਲ ਗੱਲ ਨਹੀਂ ਹੋ ਸਕੀ। ਰਾਤ ਨੂੰ ਫੋਨ ਆਇਆ ਸੀ, ਪਰ ਜ਼ਿਆਦਾ ਰਾਤ ਹੋਣ ਦੀ ਵਜ੍ਹਾ ਨਾਲ ਪਰਿਵਾਰ ਵਾਲਿਆਂ ਨੂੰ ਪਤਾ ਨਹੀਂ ਲੱਗਿਆ। ਫੋਨ ਚੁੱਕਿਆ ਨਹੀਂ ਗਿਆ। ਸਵੇਰੇ ਵਾਰ-ਵਾਰ ਫੋਨ ਕਰਦੇ ਰਹੇ, ਪਰ ਕਿਸੇ ਨੇ ਨਹੀਂ ਚੁੱਕਿਆ। ਕੁਝ ਸਮੇਂ ਬਾਅਦ ਪੁਲਿਸ ਅਧਿਕਾਰੀ ਦੇ ਫੋਨ ਆਉਣ ਨਾਲ ਪਰਿਵਾਰ ਵਾਲਿਆਂ ਨੂੰ ਇਹ ਗੱਲ ਦਾ ਪਤਾ ਲੱਗਿਆ।

    ਇਹ ਵੀ ਪੜ੍ਹੋ : Weather Update : ਆਉਣ ਵਾਲੇ 24 ਘੰਟਿਆਂ ਦਰਮਿਆਨ ਇਨ੍ਹਾਂ ਸੂਬਿਆਂ ’ਚ ਭਾਰੀ ਮੀਂਹ ਦਾ ਅਲਰਟ, ਹੁਣੇ ਵੇਖੋ

    LEAVE A REPLY

    Please enter your comment!
    Please enter your name here