ਪੁੱਤ ਦਾ ਸਿਵਾ ਨਹੀਂ ਹੋਇਆ ਠੰਢਾ, ਹੁਣ ਕੈਂਸਰ ਪੀੜ੍ਹਤ ਮਾਂ ਤੁਰ ’ਗੀ

Mansa News
 ਮਾਨਸਾ : ਮ੍ਰਿਤਕ ਹਰਬੰਸ ਕੌਰ ਦੀ ਫਾਈਲ ਫੋਟੋ

ਚਾਰ ਦਿਨ ਪਹਿਲਾਂ ਨੌਜਵਾਨ ਪੁੱਤ ਨੇ ਸਲਫਾਸ਼ ਨਿਗਲ ਕੇ ਕੀਤੀ ਸੀ ਖ਼ੁਦਕੁਸ਼ੀ

(ਸੁਖਜੀਤ ਮਾਨ) ਮਾਨਸਾ। ਮਾਨਸਾ ਬਲਾਕ ਦੇ ਪਿੰਡ ਖਿਆਲਾ ਕਲਾਂ ਵਿੱਚ ਉਸ ਵਕਤ ਸੋਗ ਦੀ ਲਹਿਰ ਫੈਲ ਗਈ ਜਦ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਜੂਝ ਰਹੀ ਮਜ਼ਦੂਰ ਔਰਤ ਹਰਬੰਸ ਕੌਰ (65) ਪਤਨੀ ਬਲਦੇਵ ਸਿੰਘ ਦੀ ਮੌਤ ਹੋ ਗਈ । ਕਰੀਬ ਚਾਰ ਦਿਨ ਪਹਿਲਾਂ ਇਸ ਮਿ੍ਰਤਕ ਮਹਿਲਾ ਦੇ ਪੁੱਤਰ ਨੇ ਖੁਦਕੁਸ਼ੀ ਕਰ ਲਈ ਸੀ। (Mansa News)

ਇਹ ਵੀ ਪੜ੍ਹੋ: ਨਹਿਰ ’ਚ ਡਿੱਗੀ ਬੱਸ ’ਚੋਂ ਪਾਣੀ ’ਚ ਰੁੜੇ ਇਕ ਹੋਰ ਨੌਜਵਾਨ ਦੀ ਮਿਲੀ ਲਾਸ਼

Mansa News
ਮਾਨਸਾ : ਮ੍ਰਿਤਕ ਹਰਬੰਸ ਕੌਰ ਦੀ ਫਾਈਲ ਫੋਟੋ

ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਖਿਆਲਾ ਕਲਾਂ ਵਾਸੀ ਕੈਂਸਰ ਪੀੜ੍ਹਤ ਹਰਬੰਸ ਕੌਰ ਦੀ ਅੱਜ ਮੌਤ ਹੋ ਗਈ ਚਾਰ ਦਿਨ ਪਹਿਲਾਂ ਇਸ ਮਹਿਲਾ ਦੇ ਨੌਜਵਾਨ ਪੁੱਤਰ ਰਣਜੀਤ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਸਲਫਾਸ਼ ਖਾ ਕੇ ਖੁਦਕੁਸ਼ੀ ਕਰ ਲਈ ਸੀ । ਹਾਲੇ ਉਸਦਾ ਸਿਵਾ ਠੰਢਾ ਵੀ ਨਹੀ ਹੋਇਆ ਕਿ ਹੁਣ ਉਸਦੀ ਮਾਂ ਵੀ ਚਲੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਰਣਜੀਤ ਸਿੰਘ ਦਾ ਬਾਪ ਵੀ ਕੈਂਸਰ ਨਾਲ ਜੂਝ ਰਿਹਾ ਹੈ । ਉਨ੍ਹਾਂ ਦੱਸਿਆ ਕਿ ਮਾਲਵਾ ਖਿੱਤੇ ਦੇ ਲੋਕ ਵੱਡੀ ਗਿਣਤੀ ਵਿੱਚ ਅੱਜ ਕੈਂਸਰ ਦੀ ਨਾ ਮੁਰਾਦ ਬਿਮਾਰੀ ਨਾਲ ਜੂਝ ਰਹੇ ਹਨ, ਜਿਸਦਾ ਮੁੱਖ ਕਾਰਨ ਇੱਥੋਂ ਦੇ ਪੌਣ ਪਾਣੀ ਵਿੱਚ ਜ਼ਹਿਰਾਂ ਦੀ ਭਰਮਾਰ ਹੈ । ਪੀਣਯੋਗ ਪਾਣੀ ਦੇ ਉੱਚੇਚੇ ਪ੍ਰਬੰਧ ਨਾ ਹੋਣ ਕਾਰਨ ਲੋਕ ਬਿਆਰੀਆਂ ਦੀ ਲਪੇਟ ਵਿੱਚ ਆ ਚੁੱਕੇ ਹਨ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੈਂਸਰ ਪੀੜਤਾਂ ਦਾ ਇਲਾਜ ਬਿਲਕੁਲ ਮੁਫ਼ਤ ਹੋਣਾ ਚਾਹੀਦਾ ਹੈ ਅਤੇ ਇਸ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।