Russian Spy: ਰੂਸੀ ਜਾਸੂਸ ਮੰਨੀ ਜਾਣ ਵਾਲੀ ਵ੍ਹੇਲ ਦੀ ਮੌਤ, ਨਾਰਵੇ ’ਚ ਮਿਲੀ ਲਾਸ਼

Russian Spy
Russian Spy: ਰੂਸੀ ਜਾਸੂਸ ਮੰਨੀ ਜਾਣ ਵਾਲੀ ਵ੍ਹੇਲ ਦੀ ਮੌਤ, ਨਾਰਵੇ ’ਚ ਮਿਲੀ ਲਾਸ਼

ਡੌਲਫਿਨ ਵਾਂਗ ਇਨਸਾਨਾਂ ਨਾਲ ਖੇਡਦੀ ਸੀ | Hvaldimir Dead

ਮਾਸਕੋ (ਏਜੰਸੀ)। Hvaldimir Dead: ਰੂਸ ਦੀ ਜਾਸੂਸ ਮੰਨੀ ਜਾਣ ਵਾਲੀ ਸਫੇਦ ਬੇਲੁਗਾ ਵ੍ਹੇਲ ‘ਹਵਾਲਦੀਮੀਰ’ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ 31 ਅਗਸਤ ਨੂੰ ਨਾਰਵੇ ਦੀ ਰਿਸਾਵਿਕਾ ਖਾੜੀ ’ਚ ਮੱਛੀਆਂ ਫੜਨ ਗਏ ਪਿਤਾ-ਪੁੱਤਰ ਨੂੰ ਵ੍ਹੇਲ ਦੀ ਲਾਸ਼ ਤੈਰਦੀ ਹੋਈ ਮਿਲੀ। 14 ਫੁੱਟ ਲੰਬੀ ਇਸ ਵ੍ਹੇਲ ਦੀ ਉਮਰ ਲਗਭਗ 15 ਸਾਲਾਂ ਦੀ ਸੀ। ਭਾਰ 1,225 ਕਿਲੋਗ੍ਰਾਮ ਸੀ। ਇਸ ਦੀ ਲਾਸ਼ ਨੂੰ ਕ੍ਰੇਨ ਨਾਲ ਕੱਢਿਆ ਗਿਆ ਹੈ। ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।

ਪਰ ਸ਼ੱਕ ਹੈ ਕਿ ਕਿਸੇ ਵੱਡੀ ਕਿਸ਼ਤੀ ਨਾਲ ਟਕਰਾਉਣ ਕਾਰਨ ਇਸ ਦੀ ਮੌਤ ਹੋਈ ਹੋਵੇਗੀ। ਹਾਲਾਂਕਿ ਉਸ ਦੇ ਸਰੀਰ ’ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਹਨ। ਹਵਾਲਾਦੀਮੀਰ ਵ੍ਹੇਲ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਇਸ ਵਾਰੇ ਦੁਨੀਆਂ ਨੂੰ ਪਹਿਲੀ ਵਾਰ 2019 ’ਚ ਪਤਾ ਲੱਗਿਆ ਸੀ। ਇਸ ਨੂੰ ਰੂਸ ਤੋਂ 415 ਕਿਲੋਮੀਟਰ ਦੂਰ ਨਾਰਵੇ ਦੇ ਇੰਗੋਆ ਟਾਪੂ ਦੇ ਤੱਟ ’ਤੇ ਦੇਖਿਆ ਗਿਆ ਸੀ। ਬੇਲੂਗਾ ਵ੍ਹੇਲ ਇਸ ਖੇਤਰ ’ਚ ਨਹੀਂ ਮਿਲਦੀ, ਇਸ ਲਈ ਇਸ ’ਤੇ ਨਜ਼ਰ ਰੱਖੀ ਜਾਣ ਲੱਗੀ ਸੀ। Hvaldimir Dead

Read This : Earthquake: ਭੂਚਾਲ ਨਾਲ ਕੰਬੀ ਧਰਤੀ, ਜਾਣੋ ਮੌਕੇ ਦਾ ਹਾਲ…

ਪੁਤਿਨ ਦੇ ਨਾਂਅ ’ਤੇ ਰੱਖਿਆ ਗਿਆ ਵ੍ਹੇਲ ਦਾ ਨਾਂਅ | Hvaldimir Dead

ਵ੍ਹੇਲ ਨੂੰ ਕਰੀਬ ਤੋਂ ਵੇਖਣ ’ਤੇ ਉਸ ਦੇ ਗਲੇ ’ਤੇ ਇੱਕ ਪੱਟਾ ਵੇਖਿਆ ਗਿਆ। ਸਰੀਰ ’ਤੇ ਕੈਮਰੇ ਨਾਲ ਮਸ਼ੀਨਾਂ ਵੀ ਲੱਗੀਆਂ ਹੋਈਆਂ ਸਨ, ਜਿਸ ’ਤੇ ਰੂਸੀ ਸ਼ਹਿਰ ਸੇਂਟ ਪੀਟਰਸਬਰਗ ਦਾ ਨਾਂਅ ਲਿਖਿਆ ਹੋਇਆ ਸੀ। ਰੂਸੀ ਜਲ ਸੈਨਾ ਵ੍ਹੇਲ ਨੂੰ ਸਿਖਲਾਈ ਦੇਣ ਲਈ ਜਾਣੀ ਜਾਂਦੀ ਹੈ। ਇਸ ਹੀ ਕਾਰਨ ਹੈ ਕਿ ਇਸ ਨੂੰ ਰੂਸ ਦੀ ਜਾਸੂਸੀ ਵ੍ਹੇਲ ਮੰਨਿਆ ਜਾਣ ਲੱਗਿਆ। ਬੇਲੁਗਾ ਵ੍ਹੇਲ ਆਮ ਤੌਰ ’ਤੇ ਠੰਢੇ ਆਰਕਟਿਕ ਮਹਾਸਾਗਰ ’ਚ ਰਹਿੰਦੀਆਂ ਹਨ। ਪਰ ਹਵਾਲਦੀਮੀਰ ਮਨੁੱਖਾਂ ਵਿਚਕਾਰ ਆਸਾਨੀ ਨਾਲ ਰਹਿ ਲੈਂਦੀ ਸੀ। ਇਸ ਇਨਸਾਨਾਂ ਨਾਲ ਡੌਲਫਿਨ ਦੀ ਤਰ੍ਹਾਂ ਖੇਡਦੀ ਸੀ। Hvaldimir Dead

ਸ਼ਾਂਤ ਸੁਭਾਅ ਦੀ ਸੀ ਹਵਾਲਦੀਮੀਰ, ਇਨਸਾਨਾਂ ਨਾਲ ਖੇਡਦੀ ਸੀ

ਹਵਾਲਾਦੀਮੀਰ ਦੀ ਰੱਖਿਆ ਕਰਨ ਵਾਲੀ ਨਾਰਵੇ ਦੀ ਇੱਕ ਮਾਰੀਨ ਮਾਈਂਡ ਨੇ ਦੱਸਿਆ ਕਿ ਪਿੱਛਲੇ ਕੁੱਝ ਸਾਲਾਂ ’ਚ ਉਸ ਨੂੰ ਕਈ ਤੱਟਵਰਤੀ ਖੇਤਰਾਂ ’ਚ ਵੇਖਿਆ ਗਿਆ ਸੀ। ਸਾਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਹ ਬਹੁਤ ਸ਼ਾਂਤ ਸੁਭਾਂਅ ਦੀ ਸੀ। ਉਸ ਨੂੰ ਲੋਕਾਂ ਨਾਲ ਖੇਡਣਾ ਪਸੰਦ ਸੀ। ਉਹ ਹੱਥ ਦੇ ਇਸ਼ਾਰੇ ’ਤੇ ਵੀ ਪ੍ਰਤੀਕਿਰਿਆ ਕਰਦੀ ਸੀ। ਐਨਜੀਓ ਨੇ ਕਿਹਾ ਕਿ ਹਵਾਲਦੀਮੀਰ ਨੂੰ ਲੋਕਾਂ ਨਾਲ ਖੇਡਣਾ ਪਸੰਦ ਸੀ। ਉਸ ਨੂੰ ਨਾਰਵੇ ’ਚ ਹਜ਼ਾਰਾਂ ਲੋਕ ਪਿਆਰ ਕਰਦੇ ਸਨ।

ਉਸ ਦੀ ਮੌਤ ਦਿਲ ਕੰਬਾਊ ਹੈ। ਮਰੀਨ ਮਾਈਂਡ ਨੇ ਕਿਹਾ ਕਿ ਮਰਨ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਉਹ ਸਾਨੂੰ ਆਖਿਰੀ ਵਾਰ ਮਿਲੀ ਸੀ। ਉਹ ਉਦੋਂ ਆਮ ਨਜ਼ਰ ਆਈ ਸੀ। ਇਹ ਹੀ ਕਾਰਨ ਹੈ ਕਿ ਅਸੀਂ ਉਸ ਦੇ ਮੌਤ ਦਾ ਕਾਰਨ ਜਾਣਨਾ ਚਾਹੁੰਦੇ ਹਾਂ। ਹਵਾਲਦੀਮੀਰ ਦੀ ਮੌਤ ਸਮੇਂ ਤੋਂ ਬਹੁਤ ਪਹਿਲਾਂ ਹੋ ਗਈ ਹੈ। ਆਮ ਤੌਰ ’ਤੇ ਬੇਲੁਗਾ ਵ੍ਹੇਲ ਦੀ ਔਸਤ ਉਮਰ 60 ਸਾਲਾਂ ਦੀ ਮੰਨੀ ਜਾਂਦੀ ਹੈ। ਹਾਲਾਂਕਿ ਉਸ ’ਤੇ ਸਰੀਰ ’ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। Hvaldimir Dead