ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਬੀ ਗਿੱਲ ’ਤੇ ਜਾਨਲੇਵਾ ਹਮਲਾ

ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਬੀ ਗਿੱਲ ’ਤੇ ਜਾਨਲੇਵਾ ਹਮਲਾ

(ਰਜਿੰਦਰ) ਅਰਨੀ ਵਾਲਾ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਬੀ ਗਿੱਲ ’ਤੇ ਬੀਤੀ ਰਾਤ ਜਾਨ ਲੇਵਾ ਹਮਲਾ ਹੋਣ ਦਾ ਸਮਾਚਾਰ ਹੈ। ਜਿਲ੍ਹਾ ਯੂਥ ਪ੍ਰਧਾਨ ਰੂਬੀ ਗਿੱਲ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਦੋਸਤਾਂ ਨਾਲ ਪਾਰਟੀ ਦੇ ਕਿਸੇ ਜ਼ਰੂਰੀ ਕੰਮ ਲਈ ਫਾਜ਼ਿਲਕਾ ਗਿਆ ਸੀ । ਵਾਪਸੀ ਘਰ ਆਉਂਦੇ ਸਮੇਂ ਕਰੀਬ ਗਿਆਰਾਂ ਵਜੇ ਆਪਣੇ ਘਰ ਤੋਂ ਥੋੜ੍ਹੀ ਦੂਰ ਪਿੱਛੇ ਇਸਲਾਮ ਵਾਲਾ ਤੋਂ ਕੰਧ ਵਾਲਾ ਹਾਜਰ ਖਾਂ ਰੋਡ ’ਤੇ ਮੱਛੀਆਂ ਪਾਲਣ ਵਾਸਤੇ ਬਣਾਏ ਪਾਣੀ ਵਾਲੇ ਛੱਪੜ ਕੋਲ ਅਤੇ ਉੱਥੋਂ ਨਿਕਲਦੀ ਲਿੰਕ ਰੋਡ ਟਾਹਲੀ ਵਾਲਾ ਜੱਟਾਂ ਨੂੰ ਸੜਕ ਦੇ ਮੋੜ ’ਤੇ ਅਚਾਨਕ ਸਾਹਮਣੇ ਤੋਂ ਅਚਾਨਕ ਅਣਪਛਾਤੇ ਵਿਅਕਤੀ ਨਿੱਕਲੇ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ’ਚੋਂ ਇੱਕ ਗੋਲੀ ਗੱਡੀ ਦੇ ਕੰਡਕਟਰ ਸਾਈਡ ਟਾਇਰ ਦੇ ਨਾਲ ਬਾਹਰ ਲੱਗੀ ਅਤੇ ਦੂਸਰੀ ਗੋਲੀ ਸ਼ੀਸ਼ੇ ’ਚ ਵੱਜੀ ਇਸ ਦੌਰਾਨ ਗੱਡੀ ਚਲਾ ਰਹੇ ਉਨ੍ਹਾਂ ਦੇ ਤਾਏ ਦੇ ਬੇਟੇ ਗੁਰਵਿੰਦਰ ਸਿੰਘ ਨੇ ਗੱਡੀ ਤੇਜ਼ ਕੀਤੀ ਤਾਂ ਪਿੱਛੋਂ ਅਤੇ ਅੱਗੋਂ ਹਮਲਾਵਰਾਂ ਨੇ ਕਰੀਬ ਛੇ-ਸੱਤ ਦੇ ਕਰੀਬ ਫਾਇਰ ਕੀਤੇ ਜਿਸ ਵਿੱਚ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ।

ਇਸ ਮੌਕੇ ਬਿਕਰਮ ਸਿੰਘ ਚਹਿਲ ਮੰਮੂਖੇੜਾ ਵੀ ਉਹਨਾਂ ਨਾਲ ਸਨ। ਉਨ੍ਹਾਂ ਕਿਹਾ ਕਿ ਅਸੀਂ ਬੜੀ ਮੁਸ਼ਕਲ ਨਾਲ ਉਥੋਂ ਜਾਨ ਬਚਾ ਕੇ ਨਿੱਕਲੇ। ਉਹਨਾਂ ਕਿਹਾ ਕਿ ਘਟਨਾ ਦੀ ਸੂਚਨਾ ਥਾਣਾ ਅਰਨੀਵਾਲਾ ਨੂੰ ਦੇ ਦਿੱਤੀ ਗਈ ਹੈ ਜਿਸ ਵਿੱਚ ਥਾਣਾ ਅਰਨੀਵਾਲਾ ਦੇ ਐੱਸ ਐੱਚ ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਗਿਆਰਾਂ ਵਜੇ ਦੇ ਕਰੀਬ ਫ਼ੋਨ ਆਇਆ ਸੀ ਕਿ ਰੂਬੀ ਗਿੱਲ ’ਤੇ ਹਮਲਾ ਹੋਇਆ ਹੈ ਤਾਂ ਮੌਕੇ ’ਤੇ ਪਹੁੰਚ ਇਨਕੁਆਰੀ ਕੀਤੀ। ਪੁਲਿਸ ਵੱਲੋਂ ਰੂਬੀ ਗਿੱਲ ਦੇ ਬਿਆਨਾਂ ’ਤੇ ਅਣਪਛਾਤੇ ਬੰਦਿਆਂ ਖਿਲਾਫ ਮੁਕੱਦਮਾ ਨੰਬਰ 148 ਦਫਾ 307 ,427,34 ਕਰ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਰੂਬੀ ਗਿੱਲ ’ਤੇ ਹੋਏ ਜਾਨਲੇਵਾ ਹਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਦੋਸ਼ੀ ਜਲਦ ਹੀ ਪੁਲਿਸ ਦੀ ਗਿ੍ਰਫਤ ’ਚ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ