ਏਡੀਜੀਪੀ ਹਰਪ੍ਰੀਤ ਸਿੱਧੂ ਨੂੰ ਲਗਾਇਆ ਗਿਆ ਪੰਜਾਬ ਦੀ ਜੇਲ੍ਹਾਂ ਦਾ ਮੁਖੀ (Harpreet Sidhu Control Gangsters)
- ਗੈਂਗਸਟਰਾਂ ਦਾ ਨੈਕਸਸ ਤੋੜਨ ਲਈ ਦਿੱਤੀ ਜਿੰਮੇਵਾਰੀ, ਜੇਲ੍ਹਾਂ ਵਿੱਚ ਖ਼ਰਾਬ ਹੋ ਰਹੀ ਸੀ ਸਥਿਤੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਚਾਨਕ ਜੇਲਾਂ ਵਿੱਚ ਬੈਠੇ ਗੈਂਗਸਟਰਾਂ ਵਿੱਚ ਝਗੜੇ ਹੋਣ ਦੀ ਵਾਰਦਾਤਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਏਡੀਜੀਪੀ ਹਰਪ੍ਰੀਤ ਸਿੱਧੂ ਨੂੰ ਜੇਲ੍ਹ ਵਿਭਾਗ ਦਾ ਕਾਰਜਭਾਰ ਦੇ ਦਿੱਤਾ ਹੈ। (Harpreet Sidhu Control Gangsters) ਹਰਪ੍ਰੀਤ ਸਿੱਧੂ ਨੂੰ ਪਹਿਲਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਲਗਾਇਆ ਗਿਆ ਸੀ ਤਾਂ ਹੁਣ ਉਨਾਂ ਨੂੰ ਜੇਲਾਂ ਵਿੱਚ ਗੈਂਗਸਟਰ ਕਲਚਰ ਦਾ ਖ਼ਾਤਮਾ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਹਰਪ੍ਰੀਤ ਸਿੱਧੂ ਇਸ ਤੋਂ ਪਹਿਲਾਂ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਨਕਸਲੀਆਂ ਨੂੰ ਕੰਟਰੋਲ ਵਿੱਚ ਕਰਨ ਲਈ ਵੀ ਕੰਮ ਕਰ ਚੁੱਕੇ ਹਨ।
ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਵੱਖ-ਵੱਖ ਗੈਂਗ ਦੇ ਗੈਂਗਸਟਰਾਂ ਵੱਲੋਂ ਨਾ ਸਿਰਫ਼ ਅੰਦਰ ਬੈਠ ਕੇ ਹੀ ਧਮਕੀਆਂ ਦਿੱਤੀ ਜਾ ਰਹੀਆਂ ਹਨ, ਸਗੋਂ ਜੇਲ੍ਹਾਂ ਵਿੱਚ ਬੰਦ ਦੂਜੇ ਗੈਂਗ ਦੇ ਗੈਂਗਸਟਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੜਾਈ-ਝਗੜੇ ਵੀ ਕੀਤੇ ਜਾ ਰਹੇ ਹਨ। ਜਿਸ ਤੋਂ ਬਾਅਦ ਪੰਜਾਬ ਦੀ ਜੇਲ੍ਹਾਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਕੋਈ ਵੱਡਾ ਕਦਮ ਚੁੱਕਣਾ ਚਾਹੁੰਦੀ ਸੀ। ਇਸ ਲਈ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਤੈਨਾਤੀ ਕੀਤੀ ਗਈ ਹੈ। ਭਗਵੰਤ ਮਾਨ ਦੀ ਸਰਕਾਰ ਨੂੰ ਵਿਸ਼ਵਾਸ ਹੈ ਕਿ ਪੰਜਾਬ ਦੀ ਜੇਲ੍ਹਾਂ ਵਿੱਚ ਹਰਪ੍ਰੀਤ ਸਿੱਧੂ ਕੰਟਰੋਲ ਕਰਦੇ ਹੋਏ ਇਸ ਗੈਂਗਸਟਰ ਕਲਚਰ ਨੂੰ ਖ਼ਤਮ ਕਰ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ