ਭਤੀਜੀ ਨੇ ਚਾਚੇ ’ਤੇ ਲਾਏ ਗੰਭੀਰ ਦੋਸ਼, ਪੁਲਿਸ ਵੱਲੋਂ ਗ੍ਰਿਫ਼ਤਾਰ

Bus Stand Mansa

ਮਾਸੂਮ ਭਤੀਜੀ ਨੇ ਜ਼ਬਰ-ਜਨਾਹ ਦੇ ਗੰਭੀਰ ਦੋਸ਼ ਲਾਏ | Crime

ਲੁਧਿਆਣਾ (ਸੱਚ ਕਹੂੰ ਨਿਊਜ਼)। ਰਿਸ਼ਤਿਆਂ ਦੇ ਸਿਰ ’ਤੇ ਬੱਚੇ ਬੇਫਿਕਰ ਹੋ ਕੇ ਖੇਡਦੇ ਨੇ ਪਰ ਜੇਕਰ ਚਾਚਾ ਹੀ ਹੈਵਾਨ ਬਣ ਜਾਵੇ ਤਾਂ ਅਜਿਹੇ ਸਮੇਂ ਮਾਸੂਮ ਬੱਚੇ ਦਾ ਰੱਬ ਹੀ ਰਾਖਾ ਹੈ। ਥਾਣਾ ਜਮਾਲਪੁਰ ਦੀ ਪੁਲਿਸ ਨੇ ਅਜਿਹੇ ਹੀ ਇੱਕ ਚਾਚੇ (Crime) ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ‘ਤੇ ਮਾਸੂਮ ਭਤੀਜੀ ਨੇ ਜ਼ਬਰ-ਜਨਾਹ ਦੇ ਗੰਭੀਰ ਦੋਸ਼ ਲਾਏ ਹਨ।

ਬੱਚੀ ਦੇ ਪਰਿਵਾਰ ਵਿੱਚੋਂ ਮਨਦੀਪ ਕੌਰ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਉਸ ਦਾ ਦਿਓਰ ਮਲਕੀਤ ਸਿੰਘ ਇੱਕ ਅਪਰਾਧਿਕ ਮਾਮਲੇ ਵਿੱਚ ਜੇਲ ’ਚ ਹੈ। ਜਿਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਉਸਦੀ ਸਾਢੇ ਕੁ 11 ਸਾਲ ਦੀ ਧੀ ਉਸ ਦੀ ਦਾਦੀ ਸੱਸ ਰਹਿੰਦੀ ਹੈ। ਮਨਦੀਪ ਕੌਰ ਮੁਤਾਬਕ ਉਹ ਲੰਘੇ ਸ਼ੁੱਕਰਵਾਰ ਆਪਣੀ ਦਾਦੀ ਸੱਸ ਕੋਲ ਗਈ ਤਾਂ ਮਾਸੂਮ ਨੇ ਦੱਸਿਆ ਕਿ ਉਸ ਦਾ ਚਾਚਾ ਰਣਜੀਤ ਸਿੰਘ ਉਸ ਦੀ ਕੁੱਟਮਾਰ ਕਰਦਾ ਹੈ ਅਤੇ ਚਿੱੜੀ ਚੌਂਕ ਵਾਲੇ ਮਕਾਨ ’ਚ ਲਿਜਾ ਕੇ ਉਸ ਨਾਲ ਕਰੀਬ 1 ਮਹੀਨੇ ਤੋਂ ਗਲਤ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਜੁਲਾਈ ’ਚ ਮਾਨਸੂਨ ਆਮ ਅਤੇ ਤਾਪਮਾਨ ਜ਼ਿਆਦਾ ਰਹਿਣ ਦੀ ਸੰਭਾਵਨਾ, ਜਾਣੋ ਮੌਸਮ ਦੀ ਪੂਰੀ ਜਾਣਕਾਰੀ

ਇੰਨਾਂ ਹੀ ਨਹੀਂ ਇਸ ਸਬੰਧੀ ਕਿਸੇ ਨੂੰ ਦੱਸਣ ’ਤੇ ਉਸਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੰਦਾ ਹੈ। ਥਾਣਾ ਜਮਾਲਪੁਰ ਦੀ ਥਾਣੇਦਾਰ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਪੁਲਿਸ ਨੇ ਮਨਦੀਪ ਕੌਰ ਦੇ ਬਿਆਨਾਂ ’ਤੇ ਰਣਜੀਤ ਸਿੰਘ ਵਿਰੁੱਧ ਮਾਮਲ ਦਰਜ਼ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਥਾਣੇਦਾਰ ਮੁਤਾਬਕ ਪੁਲਿਸ ਤਫ਼ਤੀਸ਼ ਕਰ ਰਹੀ ਹੈ।

LEAVE A REPLY

Please enter your comment!
Please enter your name here