ਯੂਪੀ ‘ਚ ਸਰਕਾਰ ਨਾਲ ਦੁੱਗਣੀ ਸਪੀਡ ‘ਤੇ ਹੈ ਅਪਰਾਧ ਦਾ ਮੀਟਰ : ਪ੍ਰਿਅੰਕਾ

Priyanka Gandhi

ਉੱਤਰ ਪ੍ਰਦੇਸ਼ ਦੇ ਬਲੀਆ ‘ਚ ਪੱਤਰਕਾਰ ਦੇ ਕਤਲ ਸਮੇਤ ਹੋਰ ਘਟਨਾਵਾਂ ਦਾ ਦਿੱਤਾ ਹਵਾਲਾ

ਲਖਨਊ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਬਲੀਆ ‘ਚ ਪੱਤਰਕਾਰ ਦੇ ਕਤਲ ਸਮੇਤ ਹੋਰ ਘਟਨਾਵਾਂ ਦਾ ਹਵਾਲਾ ਦਿੰਦਿਆਂ ਯੋਗੀ ਸਰਕਾਰ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਸਰਕਾਰ ਦੀ ਸਪੀਡ ਦੱਸਦੇ ਹਨ ਤੇ ਅਪਰਾਧ ਦਾ ਮੀਟਰ ਉਸ ਤੋਂ ਦੋ ਗੁਣਾ ਸਪੀਡ ਨਾਲ ਭੱਜਣ ਲੱਗਦਾ ਹੈ।

priyanka-gandhi

ਵਾਡਰਾ ਨੇ ਮੰਗਲਵਾਰ ਨੂੰ ਟਵੀਟ ਕੀਤਾ, ”ਯੂਪੀ ਦੇ ਸੀਐਮ ਸਰਕਾਰ ਦੀ ਸਪੀਡ ਦੱਸਦੇ ਹਨ ਤੇ ਅਪਰਾਧ ਦਾ ਮੀਟਰ ਉਸ ਤੋਂ ਦੁੱਗਣੀ ਸਪੀਡ ਨਾਲ ਭੱਜਣ ਲੱਗਦਾ ਹੈ। ਉਨ੍ਹਾਂ ਸੂਬੇ ‘ਚ ਐਤਵਾਰ ਨੂੰ ਵਾਪਰੀਆਂ ਸੂਬੇ ‘ਚ 9 ਤੇ ਸੋਮਵਾਰ ਨੂੰ 12 ਘਟਨਾਵਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ‘ਯੂਪੀ ‘ਚ ਸਿਰਫ਼ ਦੋ ਦਿਨਾਂ ਦਾ ਅਪਰਾਧ ਦਾ ਮੀਟਰ ਹੈ। ਯੂਪੀ ਸਰਕਾਰ ਵਾਰ-ਵਾਰ ਅਪਰਾਧ ਦੀਆਂ ਘਟਨਾਵਾਂ ‘ਤੇ ਪਰਦਾ ਪਾਉਂਦੀ ਹੈ ਪਰ ਅਪਰਾਧ ਦਹਾੜਦੇ ਹੋਏ ਸੂਬੇ ਦੀਆਂ ਸੜਕਾਂ ‘ਤੇ ਤਾਂਡਵ ਕਰ ਰਿਹਾ ਹੈ।” ਜ਼ਿਕਰਯੋਗ ਹੈ ਕਿ ਪਿਛਲੇ ਸ਼ਨਿੱਚਰਵਾਰ ਨੂੰ ਰਾਜ ਵਿਧਾਨ ਸਭਾ ‘ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇੱਕ ਬਿਆਨ ‘ਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਕਾਨੂੰਨ ਵਿਵਸਥਾ ਤੇ ਵਿਕਾਸ ਦੀ ਬਿਹਤਰੀ ਲਈ ਦੁੱਗਣੀ ਰਫ਼ਤਾਰ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਐਨਸੀਆਰਬੀ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਪਿਛਲੇ ਤਿੰਨ ਸਾਲਾਂ ‘ਚ ਕਤਲ, ਲੁੱਟ, ਅਗਵਾ ਤੇ ਦੁਰਾਚਾਰ ਸਮੇਤ ਤਮਾਮ ਅਪਰਾਧਿਕ ਘਟਨਾਵਾਂ ‘ਚ ਜ਼ਿਕਰਯੋਗ ਗਿਰਵਾਟ ਦਰਜ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.