ਦੱਖਣੀ ਅਫ਼ਰੀਕਾ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਦਿੱਤਾ ਇਹ ਬਿਆਨ

Cricket, South Africa, Tour,Virat Kohli, Team India

ਕ੍ਰਿਕਟ ਮੇਰੇ ਖੂਨ ‘ਚ ਹੈ: ਵਿਰਾਟ ਕੋਹਲੀ | Virat Kohli

  • ਦੱਖਣੀ ਅਫਰੀਕਾ ਦੌਰਾ ਭਾਰਤ ਲਈ ਕਾਫੀ ਚੁਣੌਤੀਪੂਰਨ : ਕੋਚ | Virat Kohli

ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਦੀ ਤੋਂ ਬਾਅਦ ਫਿਰ ਤੋਂ ਕ੍ਰਿਕਟ ਨਾਲ ਜੁੜਦਿਆਂ ਕਿਹਾ ਕਿ ਕ੍ਰਿਕਟ ਉਨ੍ਹਾਂ ਦੇ ਖੂਨ ‘ਚ ਹੈ ਅਤੇ ਇਸ ‘ਚ ਫਿਰ ਤੋਂ ਵਾਪਸੀ ਕਰਨਾ ਉਨ੍ਹਾਂ ਲਈ ਕੋਈ ਮੁਸ਼ਕਿਲ ਕੰਮ ਨਹੀਂ ਹੈ ਭਾਰਤੀ ਕ੍ਰਿਕਟ ਟੀਮ ਕਪਤਾਨ ਵਿਰਾਟ ਦੀ ਅਗਵਾਈ ‘ਚ ਨਵੇਂ ਸਾਲ ਦਾ ਆਗਾਜ਼ ਦੱਖਣੀ ਅਫਰੀਕਾ ਦੀ ਜ਼ਮੀਨ ‘ਤੇ ਕਰੇਗੀ ਜਿੱਥੇ ਉਸ ਅੱਗੇ ਅਫਰੀਕੀ ਜ਼ਮੀਨ ‘ਤੇ 25 ਸਾਲਾਂ ਦਾ ਜਿੱਤ ਦਾ ਸੋਕਾ ਖਤਮ ਕਰਨ ਦੀ ਚੁਣੌਤੀ ਹੋਵੇਗੀ ਭਾਰਤ ਨੂੰ ਪੰਜ ਜਨਵਰੀ ਤੋਂ ਦੱਖਣੀ ਅਫਰੀਕਾ ਦੌਰੇ ‘ਚ ਤਿੰਨ ਟੈਸਟ, ਛੇ ਇੱਕ ਰੋਜ਼ਾ ਅਤੇ ਤਿੰਨ ਟੀ20 ਮੈਚਾਂ ਦੀ ਸੀਰੀਜ਼ ਖੇਡਣੀ ਹੈ। (Virat Kohli)

ਵਿਰਾਟ ਨੇ ਦੱਖਣੀ ਅਫਰੀਕਾ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਪਿਛਲੇ ਤਿੰਨ ਹਫਤੇ ਅਸੀਂ ਦੋਵੇਂ (ਵਿਰਾਟ-ਅਨੁਸ਼ਕਾ) ਲਈ ਖਾਸ ਸੀ ਪਰ ਫਿਰ ਤੋਂ ਕ੍ਰਿਕਟ ਨਾਲ ਜੁੜਨਾ ਮੇਰੇ ਲਈ ਕੋਈ ਮੁਸ਼ਕਿਲ ਕੰਮ ਨਹੀਂ ਹੈ ਕਿਉਂਕਿ ਕ੍ਰਿਕਟ ਮੇਰੇ ਖੂਨ ‘ਚ ਹੈ ਉਨ੍ਹਾਂ ਨਾਲ ਹੀ ਕਿਹਾ ਕਿ ਪਿਛਲੇ ਤਿੰਨ ਹਫਤਿਆਂ ਦੌਰਾਨ ਮੈਂ ਅਭਿਆਸ ਕਰ ਰਿਹਾ ਸੀ ਤਾਂ ਕਿ ਦੱਖਣੀ ਅਫਰੀਕਾ ‘ਚ ਖੇਡ ਸਕਾਂ ਕ੍ਰਿਕਟ ਤੋਂ ਦੂਰ ਰਹਿ ਕੇ ਵੀ ਮੇਰੇ ਦਿਮਾਗ ‘ਚ ਇਹੀ ਸੀ ਕਿ ਇੱਕ ਕਾਫੀ ਮਹੱਤਵਪੂਰਨ ਦੌਰਾ ਹੋਣ ਵਾਲਾ ਹੈ ਵਿਦੇਸ਼ਾਂ ‘ਚ ਜਿੱਤ ਦਰਜ ਕਰਨ ਲਈ ਤੁਹਾਨੂੰ ਲੰਮੇ ਸਮੇਂ ਤੱਕ ਕ੍ਰਿਕਟ ਖੇਡਣ ਦੀ ਜ਼ਰੂਰਤ ਹੁੰਦੀ ਹੈ। (Virat Kohli)

ਸਹਾਰਾ-ਏ-ਇੰਸਾਂ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਇੱਕ ਪਰਿਵਾਰ ਨੂੰ ਰਾਸ਼ਨ ਤੇ ਗਰਮ ਕੱਪੜੇ ਦਿੱਤੇ

ਇਸ ਦੌਰੇ ‘ਤੇ ਅਸੀਂ ਉਹ ਕਰਨਾ ਚਾਹੁੰਦੇ ਹਾਂ ਜੋ ਪਿਛਲੀ ਵਾਰ ਨਹੀਂ ਕਰ ਸਕੇ ਸੀ ਭਾਰਤ ਦੱਖਣੀ ਅਫਰੀਕਾ ਦੇ ਕੌਮਾਂਤਰੀ ਕ੍ਰਿਕਟ ‘ਚ ਵਾਪਸੀ ਤੋਂ ਬਾਅਦ ਸਾਲ 1992-93 ‘ਚ ਉੱਥੋਂ ਦਾ ਦੌਰਾ ਕਰਨ ਵਾਲੀ ਪਹਿਲੀ ਟੀਮ ਸੀ ਅਤੇ ਉਦੋਂ ਉਸ ਨੇ ਚਾਰ ਮੈਚਾਂ ਦੀ ਸੀਰੀਜ਼ 0-1 ਨਾਲ ਗੁਆਈ ਸੀ ਇਸ ਤੋਂ ਬਾਅਦ ਭਾਰਤ ਫਿਰ ਕਦੇ ਉਸ ਦੀ ਜ਼ਮੀਨ ‘ਤੇ ਟੈਸਟ ਸੀਰੀਜ਼ ਨਹੀਂ ਜਿੱਤ ਸਕਿਆ ਭਾਰਤ ਨੇ ਦੱਖਣੀ ਅਫਰੀਕਾ ‘ਚ ਸਾਲ 1996-97 ‘ਚ ਤਿੰਨ ਮੈਚਾਂ ਦੀ ਸੀਰੀਜ਼ ‘ਚ ਫਿਰ 0-2 ਨਾਲ ਹਰਾਇਆ।

ਸਾਲ 2001-02 ‘ਚ ਉਹ ਦੋ ਮੈਚਾਂ ਦੀ ਸੀਰੀਜ਼ ‘ਚ 0-1 ਨਾਲ, 2006-07 ‘ਚ ਤਿੰਨ ਮੈਚਾਂ ਦੀ ਸੀਰੀਜ਼ ‘ਚ 1-2 ਨਾਲ ਹਾਰੀ ਸਾਲ 2010-11 ‘ਚ ਤਿੰਨ ਮੈਚਾਂ ਦੀ ਸੀਰੀਜ਼ ‘ਚ ਉਸ ਨੇ 1-1 ਨਾਲ ਡਰਾਅ ਖੇਡਿਆ ਜਦੋਂਕਿ ਸਾਲ 2013-14 ‘ਚ ਦੱਖਣੀ ਅਫਰੀਕਾ ਦੇ ਆਪਣੇ ਆਖਰੀ ਦੌਰੇ ‘ਚ ਭਾਰਤੀ ਟੀਮ ਦੋ ਮੈਚਾਂ ਦੀ ਸੀਰੀਜ਼ ‘ਚ 0-1 ਨਾਲ ਹਾਰੀ ਭਾਰਤ ਦਾ ਘਰੇਲੂ ਮੈਦਾਨ ‘ਤੇ ਰਿਕਾਰਡ ਬਿਹਰਤੀਨ ਹੈ। (Virat Kohli)

ਪਰ ਵਿਦੇਸ਼ੀ ਜ਼ਮੀਨ ‘ਤੇ ਉਸ ਦਾ ਪ੍ਰਦਰਸ਼ਨ ਮਜ਼ਬੂਤ ਨਹੀਂ ਰਿਹਾ ਹੈ ਅਤੇ ਉਸ ਨੇ ਆਪਣੀ ਆਖਰੀ ਟੈਸਟ ਸੀਰੀਜ਼ ਵਿਦੇਸ਼ੀ ਜ਼ਮੀਨ ‘ਤੇ ਨਿਊਜ਼ੀਲੈਂਡ ‘ਚ ਕਰੀਬ ਨੌਂ ਸਾਲ ਪਹਿਲਾਂ ਜਿੱਤੀ ਸੀ ਭਾਰਤ ਨੇ ਨਿਊਜ਼ੀਲੈਂਡ ਨੂੰ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਹਰਾਇਆ ਸੀ ਭਾਰਤ ਨੇ ਵੈਸਟਇੰਡੀਜ਼ ਅਤੇ ਸ੍ਰੀਲੰਕਾ ਨੂੰ ਵੀ ਉਸੇ ਦੀ ਜ਼ਮੀਨ ‘ਤੇ ਹਰਾਇਆ ਹੈ ਅਤੇ ਇਸ ਨਾਲ ਟੀਮ ਦਾ ਆਤਮ-ਵਿਸ਼ਵਾਸ ਕਾਫੀ ਵਧਿਆ ਹੈ ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਉਸ ਦਾ ਦੱਖਣੀ ਅਫਰੀਕੀ ਦੌਰਾ ਵੱਖਰਾ ਰਹਿਣ ਵਾਲਾ ਹੈ ਹਾਲਾਂਕਿ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਲੱਗਦਾ ਹੈ ਕਿ ਦੱਖਣੀ ਅਫਰੀਕਾ ਦੌਰਾ ਭਾਰਤ ਲਈ ਕਾਫੀ ਚੁਣੌਤੀਪੂਰਨ ਸਾਬਤ ਹੋਵੇਗਾ। (Virat Kohli)