ਸਮਾਜਿਕ ਕਾਰਜਾਂ ’ਚ ਮੋਹਰੀ ਹੋ ਵਿਚਰ ਰਹੇ ਕੌਂਸਲਰ ਪਤੀ-ਪਤਨੀ

Nabha News
ਨਾਭਾ : ਰਿਕਾਰਡ ਕੌਂਸਲਰ ਬਣ ਸਮਾਜ ਸੇਵਾ ’ਚ ਨਿੱਤਰਦੇ ਕੌਂਸਲਰ ਰਜਨੀਸ਼ ਮਿੱਤਲ (ਸ਼ੈਂਟੀ) ਤੇ ਉਨ੍ਹਾਂ ਦੀ ਧਰਮ ਪਤਨੀ ਮਹਿਲਾ ਕੌਂਸਲਰ ਮਮਤਾ ਮਿੱਤਲ।

ਕੌਂਸਲਰ ਰਜਨੀਸ਼ ਮਿੱਤਲ (ਸ਼ੈਂਟੀ) ਤੇ ਉਨ੍ਹਾਂ ਦੀ ਪਤਨੀ ਕੌਂਸਲਰ ਮਮਤਾ ਮਿੱਤਲ ਧਾਰਮਿਕ, ਸਮਾਜਿਕ ਕਾਰਜਾਂ ’ਚ ਵੱਧ-ਚੜ੍ਹ ਕੇ ਲੈ ਰਹੇ ਹਿੱਸਾ | Nabha News

ਨਾਭਾ (ਤਰੁਣ ਕੁਮਾਰ ਸ਼ਰਮਾ)। (Nabha News) ਕੌਂਸਲਰ ਰਜਨੀਸ਼ ਮਿੱਤਲ (ਸ਼ੈਂਟੀ) ਤੇ ਉਨ੍ਹਾਂ ਦੀ ਧਰਮਪਤਨੀ ਕੌਂਸਲਰ ਮਮਤਾ ਮਿੱਤਲ ਸਮਾਜਿਕ ਕਾਰਜਾਂ ’ਚ ਮੋਹਰੀ ਹੋ ਕੇ ਵਿਚਰ ਰਹੇ ਹਨ। ਦੋਵੇਂ ਕੌਂਸਲਰ ਪਤੀ-ਪਤਨੀ ਹਰ ਧਾਰਮਿਕ, ਸਮਾਜਿਕ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਦੋਵਾਂ ਵਾਲੇ ਸਮਾਜਿਕ ਪ੍ਰੋਗਰਾਮਾਂ ’ਚ ਸ਼ਾਮਲ ਹੋ ਕੇ ਵੀ ਲੋਕਾਂ ਦੀਆਂ ਦੁਖ ਤਕਲੀਫਾਂ ਸੁਣੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਮੁਸ਼ਕਲਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਸਿਆਸੀ ਖੇਤਰ ’ਚ ਵੀ ਰਜਨੀਸ਼ ਮਿੱਤਲ (ਸ਼ੈਂਟੀ) ਦੇ ਨਾਂਅ ਦਰਜ ਰਿਕਾਰਡਾਂ ਦਾ ਆਪਣਾ ਰਿਕਾਰਡਨੁਮਾ ਇਤਿਹਾਸ ਵੱਖਰਾ ਸਥਾਨ ਰੱਖਦਾ ਹੈ। ਰਜਨੀਸ਼ ਮਿੱਤਲ ਲਗਾਤਾਰ ਚਾਰ ਵਾਰਡ ਕੌਂਸਲਰ ਬਣ ਚੁੱਕੇ ਹਨ। ਰਜਨੀਸ਼ ਮਿੱਤਲ ਸ਼ੈਂਟੀ ਨੇ ਨਾਭਾ ਕੌਂਸਲ ਪ੍ਰਧਾਨਗੀ ਸੁਆਦ ਇੱਕ ਵਾਰ ਨਹੀਂ, ਸਗੋਂ ਲਗਾਤਾਰ ਦੋ ਵਾਰ ਚੱਖ ਕੇ ਕੌਂਸਲ ਪ੍ਰਧਾਨਗੀ ਦਾ ਅਜਿਹਾ ਵਿਲੱਖਣ ਰਿਕਾਰਡ ਬਣਾ ਦਿੱਤਾ ਹੈ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਅਤੇ ਸਿਆਸੀ ਆਗੂਆਂ ਲਈ ਸਦੀਆਂ ਤੱਕ ਚੁਣੋਤੀ ਬਣਿਆ ਰਹੇਗਾ।

ਜਿੰਦਗੀ ਦੇ ਉਤਾਰ ਚੜਾਅ ਦਾ ਇਕੱਠੇ ਸਾਹਮਣਾ ਕਰਦਿਆਂ ਕੌਂਸਲਰ ਬਣਨ ਦੇ ਰਿਕਾਰਡਾਂ ਦੇ ਮਾਮਲੇ ’ਚ ਉਨ੍ਹਾਂ ਦੀ ਧਰਮ ਪਤਨੀ ਮਮਤਾ ਮਿੱਤਲ ਨੇ ਉਨ੍ਹਾਂ ਦਾ ਸਾਥ ਬੇਹਤਰੀਨ ਤਰੀਕੇ ਨਾਲ ਦਿੱਤਾ ਕਿ ਹਲਕਾ ਨਾਭਾ ਦੇ ਇਤਿਹਾਸ ’ਚ ਪਹਿਲੀ ਵਾਰ ਦੋਨੋਂ ਪਤੀ-ਪਤਨੀ ਇੱਕੋ ਸਮੇਂ ਕੌਂਸਲਰ ਬਣ ਗਏ । ਹਲਕੇ ਦੇ ਮਹੱਤਵਪੂਰਨ ਦੋ ਵਾਰਡ ਵਾਸੀਆਂ ਦੀਆਂ ਨਿਰਸਵਾਰਥ ਸੇਵਾਵਾਂ ’ਚ ਜੁੱਟੇ ਮਮਤਾ ਮਿੱਤਲ ਇਨਰਵਹੀਲ ਨਾਮੀ ਸਮਾਜਿਕ ਸੰਸਥਾ ਰਾਹੀ ਔਰਤਾਂ ਨੂੰ ਆਤਮ ਨਿਰਭਰ ਤੇ ਸਾਖਰ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ। ਇੱਥੇ ਹੀ ਬੱਸ ਨਹੀਂ ਬਲਕਿ ਮਿੱਤਲ ਪਰਿਵਾਰ ਨੂੰ ਗੁੜਤੀ ’ਚ ਮਿਲੀ ਸਮਾਜ ਸੇਵਾ ਦਾ ਅਸਰ ਦੋਨੋਂ ਕੌਂਸਲਰ ਪਤੀ-ਪਤਨੀ ਦੇ ਇਕਲੌਤੇ ਪੁੱਤਰ ਮਯੰਕ ਮਿੱਤਲ ’ਤੇ ਉਸ ਸਮੇਂ ਪਿਆ ਨਜ਼ਰ ਆਇਆ ਜਦੋਂ ਵਿਰਾਸਤ ’ਚ ਮਿਲੇ ਗੁਣਾਂ ਕਾਰਨ ਆਪਣੇ ਮਾਪਿਆਂ ਵਾਂਗ ਹੀ ਸਮਾਜ ਸੇਵਾ ਦੇ ਖੇਤਰ ’ਚ ਅੱਗੇ ਰਹਿ ਕੇ ਆਪਣਾ ਯੋਗਦਾਨ ਪਾਉਣ ਲੱਗਿਆ। (Nabha News)

ਕੀ ਕਹਿੰਦੇ ਹਨ ਰਜਨੀਸ਼ ਮਿੱਤਲ ਤੇ ਮਮਤਾ ਮਿੱਤਲ

ਹਲਕਾ ਨਾਭਾ ’ਚ ਉਪਰੋਕਤ ਨਾਮਣਾ ਖੱਟਣ ਨੂੰ ਪ੍ਰਮਾਤਮਾ ਦੀ ਦਾਤ ਦੱਸਦਿਆਂ ਨਾਭਾ ਕੌਂਸਲ ਦੇ ਰਿਕਾਰਡ ਦੋ ਵਾਰ ਰਹੇ ਪ੍ਰਧਾਨ ਤੇ ਮੌਜੂਦਾ ਕੌਂਸਲਰ ਰਜਨੀਸ਼ ਮਿੱਤਲ ਸ਼ੈਂਟੀ ਅਤੇ ਮਹਿਲਾ ਕੌਂਸਲਰ ਮਮਤਾ ਮਿੱਤਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਅਸੀਂ ਤੇ ਸਾਡਾ ਪਰਿਵਾਰ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਸਾਡੇ ਵਾਰਡ ਵਾਸੀਆਂ ਨਾਲ ਹਲਕਾ ਵਾਸੀਆਂ ਨੇ ਇੰਨਾ ਪਿਆਰ ਸਤਿਕਾਰ ਤੇ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪੁੱਜਣ ਵਾਲੇ ਲੋਕਾਂ ਤੇ ਸੰਸਥਾਵਾਂ ਸਮੇਂ ਉਨ੍ਹਾਂ ਦੇ ਵਰਗਾਂ ਦੀ ਥਾਂ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵੱਲ ਸਾਡਾ ਧਿਆਨ ਹੁੰਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਹਾਇਤਾ ਦੇਣ ਦਾ ਇਹ ਕ੍ਰਮ ਬਦਸਤੂਰ ਜਾਰੀ ਹੈ ਤੇ ਭਵਿੱਖ ’ਚ ਵੀ ਜਾਰੀ ਰਹੇਗਾ।

ਸਰਸਾ ਤੇ ਫਤਿਆਬਾਦ ਦੇ ਰੇਲਵੇ ਪਲਾਨ ਬਾਰੇ ਸਾਂਸਦ ਸੁਨੀਤਾ ਦੁੱਗਲ ਨੇ ਕਹੀ ਵੱਡੀ ਗੱਲ!