ਸਰਸਾ ਤੇ ਫਤਿਆਬਾਦ ਦੇ ਰੇਲਵੇ ਪਲਾਨ ਬਾਰੇ ਸਾਂਸਦ ਸੁਨੀਤਾ ਦੁੱਗਲ ਨੇ ਕਹੀ ਵੱਡੀ ਗੱਲ!

Sunita Duggal

ਕਿਹਾ, ਸਰਸਾ ਤੇ ਫਤਿਆਬਾਦ ਜ਼ਿਲ੍ਹੇ ’ਚ ਪੰਜ ਰੇਲਵੇ ਸਟੇਸ਼ਨਾਂ ਨੂੰ ਆਦਰਸ਼ ਸਟੇਸ਼ਨ ਵਜੋਂ ਕੀਤਾ ਜਾ ਰਿਹਾ ਤਿਆਰ | Sirsa and Fatiabad

ਸਰਸਾ (ਅਨਿਲ ਚਾਵਲਾ )। ਸਰਸਾ ਲੋਕ ਸਭਾ ਹਲਕੇ ਤੋਂ ਸਾਂਸਦ ਸੁਨੀਤਾ ਦੁੱਗਲ ਨੇ ਕਿਹਾ ਕਿ ਸਰਸਾ ਅਤੇ ਫਤਿਆਬਾਦ ਜ਼ਿਲ੍ਹੇ ਨੂੰ ਸੂਬੇ ਦੀ ਰਾਜਧਾਨੀ ਨਾਲ ਰੇਲਵੇ ਰਾਹੀਂ ਜੋੜਨ ਦਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਇਸ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਅਤੇ ਜਲਦ ਹੀ ਰੇਲਵੇ ਸਹੂਲਤਾਂ ਦੇ ਰੂਪ ’ਚ ਜ਼ਿਲ੍ਹਾ ਵਾਸੀਆਂ ਨੂੰ ਤੌਹਫਾ ਮਿਲੇਗਾ।ਸਾਂਸਦ ਸੁਨੀਤਾ ਦੁੱਗਲ ਅੱਜ ਆਪਣੀ ਸਰਸਾ ਰਿਹਾਇਸ਼ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਸਰਸਾ ਅਤੇ ਫਤਿਆਬਾਦ ਜਿਲ੍ਹੇ ’ਚ ਪੰਜ ਰੇਲਵੇ ਸਟੇਸ਼ਨਾਂ ਨੂੰ ਆਦਰਸ਼ ਸਟੇਸ਼ਨ ਦੇ ਰੂਪ ’ਚ ਤਿਆਰ ਕੀਤਾ ਜਾ ਰਿਹਾ ਹੈ।ਇਨ੍ਹਾਂ ਸਟੇਸ਼ਨਾਂ ’ਤੇ ਹਰ ਤਰ੍ਹਾਂ ਦੀ ਆਧੁਨਿਕ ਸਹੂਲਤਾਂ ਮੁਹੱਈਆ ਹੋਣਗੀਆਂ। (Sirsa and Fatiabad)

Also Read : Exit Poll 2023 : ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ Exit Poll ਨੇ ਸਭ ਨੂੰ ਕੀਤਾ ਹੈਰਾਨ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਫਨਾ ਹੈ ਕਿ 2047 ਤੱਕ ਭਾਰਤ ਵਿਕਸਿਤ ਦੇਸ਼ ਬਣੇ। ਇਸ ਲਈ ਦੇਸ਼ ਦੇ ਇੰਫਰਾਸਟਰੱਕਚਰ ਨੂੰ ਮਜ਼ਬੂਤ ਕਰਨ ਲਈ ਹਰੇਕ ਸੂਬੇ ਦੇ ਸੜਕ ਤੰਤਰ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ।ਇਸੇ ਕੜੀ ’ਚ ਅੱਜ ਤੋਂ ਪੂਰੇ ਸੂਬੇ ’ਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਹੋਈ ਹੈ।ਪਿੰਡ ਵਾਸੀਆਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਉਨ੍ਹਾਂ ਨੂੰ ਯੋਜਨਾਵਾਂ ਪ੍ਰਤੀ ਜਾਗਰੂਕ ਕਰਨਾ ਇਸ ਯਾਤਰਾ ਦਾ ਮੁੱਖ ਉਦੇਸ਼ ਹੋਵੇਗਾਇਸ ਮੌਕੇ ਉਨ੍ਹਾਂ ਕਿਹਾ ਕਿ ਸਰਸਾ ’ਚ ਟੈਕਸਟਾਈਲ ਅਤੇ ਫੂਡ ਪ੍ਰੋਸੈਸਿੰਗ ਯੂਨਿਟ ਲਾਉਣ ਲਈ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ।

ਸਰਕਾਰ ਦੇ ਆਦੇਸ਼ ਅਨੁਸਾਰ ਉਨ੍ਹਾਂ ਨੇ ਆਪਣੇ ਲੋਕ ਸਭਾ ਹਲਕਾ ਦੇੇ ਚਾਰ ਵਿਧਾਨ ਸਭਾ ਹਲਕਿਆਂ ’ਚ ਜਨਸੰਵਾਦ ਪ੍ਰੋਗਰਾਮ ਪੂਰੇ ਕਰੇ ਲਏ ਹਨ।ਜਨਸੰਵਾਦ ਪ੍ਰੋਗਰਾਮਾਂ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ ਅਤੇ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਦੀ ਇੱਕ ਕਾਪੀ ਮੁੱਖ ਮੰਤਰੀ ਦਫ਼ਤਰ ’ਚ ਭੇਜੀ ਜਾਂਦੀ ਹੈ, ਜਿਨ੍ਹਾਂ ’ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖੁਦ ਨੋਟਿਸ ਲੈਂਦੇ ਹਨ।