ਕੋਰਟ ’ਚ ਭ੍ਰਿਸ਼ਟਾਚਾਰ, ਆਰਡਰ ’ਤੇ ਲੱਗੀ ਰੋਕ

Court, Corruption, Order

ਪਟਨਾ ਹਾਈ ਕੋਰਟ ਦੇ ਜੱਜ ਨੇ ਆਰਡਰ ’ਚ ਲਿਖਿਆ | Corruption

ਪਟਨਾ (ਏਜੰਸੀ)। ਪਟਨਾ ਹਾਈ ਕੋਰਟ ਦੇ ਇੱਕ ਸੀਨੀਅਰ ਜੱਜ ਦੀ ਟਿੱਪਣੀ ਨਾਲ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ ਪਟਨਾ ਹਾਈ ਕੋਰਟ ਦੇ ਜਸਟਿਸ ਰਾਕੇਸ਼ ਕੁਮਾਰ ਨੇ ਸਾਬਕਾ ਆਈਪੀਐਸ ਅਧਿਕਾਰੀ ਕੇਪੀ ਰਮੱਈਆ ਦੇ ਕੇਸ ’ਚ ਸੁਣਵਾਈ ਦੌਰਾਨ ਆਰਡਰ ’ਚ ਲਿਖਿਆ ਕਿ ਕੋਰਟ ’ਚ ਭ੍ਰਿਸ਼ਟਾਚਾਰ ਹੈ ਹੁਣ ਚੀਫ ਜਸਟਿਸ ਏ ਪੀ ਸ਼ਾਹੀ ਨੇ 11 ਜੱਜਾਂ ਦੀ ਬੈਂਚ ਬਣਾ ਕੇ ਜਸਟਿਸ ਰਾਕੇਸ਼ ਕੁਮਾਰ ਦੇ ਆਰਡਰ ’ਤੇ ਰੋਕ ਲਾ ਦਿੱਤੀ ਹੈ ਦਰਅਸਲ ਜਸਟਿਸ ਰਾਕੇਸ਼ ਕੁਮਾਰ ਨੇ ਇਸ ਸੁਣਵਾਈ ਦੌਰਾਨ ਨਾ ਸਿਰਫ ਸੂਬਾ ਸਰਕਾਰ ਦੇ ਭ੍ਰਿਸ਼ਟਾਚਾਰ ਅਫਸਰਾਂ ਦੀ ਕਲਾਸ ਲਾਈ ਸਗੋਂ ਹਾਈ ਕੋਰਟ ਦੀ ਭੂਮਿਕਾ ’ਤੇ ਵੀ ਗੰਭੀਰ ਸਵਾਲ ਖੜੇ ਕੀਤੇ ਜਸਟਿਸ ਰਾਕੇਸ਼ ਕੁਮਾਰ ਨੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਨਿਆਂਪਾਲਿਕਾ ਤੋਂ ਹੀ ਸ਼ਹਿ ਮਿਲ ਜਾਂਦੀ ਹੈ। (Corruption)

ਇਹ ਵੀ ਪੜ੍ਹੋ : ਮੋਬਾਇਲ ਐਪ ਜ਼ਰੀਏ ਖੁਦ ਹੀ ਆਨਲਾਈਨ ਬਣਾ ਸਕੋਗੇ ਆਯੂਸ਼ਮਾਨ ਕਾਰਡ

ਜਿਸ ਕਾਰਨ ਉਨ੍ਹਾਂ ਦੇ ਹੌਂਸਲੇ ਬੁਲੰਦ ਰਹਿੰਦੇ ਹਨ ਜਸਟਿਸ ਰਾਕੇਸ਼ ਕੁਮਾਰ ਨੇ ਸਵਾਲ ਕੀਤੇ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਤੋਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਹੇਠਲੀ ਅਦਾਲਤ ਨੇ ਰਮੱਈਆ ਨੂੰ ਜ਼ਮਾਨਤ ਕਿਵੇਂ ਦੇ ਦਿੱਤੀ ਜਸਟਿਸ ਰਾਕੇਸ਼ ਕੁਮਾਰ ਇੱਥੇ ਨਹÄ ਰੁਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਈ ਕੋਰਟ ਦੇ ਜੱਜ ਨੂੰ ਬੰਗਲਾ ਅਲਾਟ ਹੁੰਦੇ ਹੀ ਸਾਂਭ-ਸੰਭਾਲ ਅਤੇ ਸਾਜ-ਸੱਜਾ ’ਤੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ ਇੱਕ ਜੱਜ ਨੇ ਤਾਂ ਆਪਣੇ ਬੰਗਲੇ ਦੀ ਸਾਂਭ-ਸੰਭਾਲ ਅਤੇ ਸੁੰਦਰਤਾ ’ਚ ਇੱਕ ਕਰੋੜ ਤੋਂ ਵੀ ਜ਼ਿਆਦਾ ਰੁਪਏ ਖਰਚ ਕਰਵਾ ਦਿੱਤੇ, ਜਦੋਂ ਕਿ ਇਹ ਰਾਸ਼ੀ ਗਰੀਬ ਜਨਤਾ ਦੀ ਮਿਹਨਤ ਦੀ ਕਮਾਈ ਦੀ ਹੈ। (Corruption)