Chandigarh Corona News: ਚੰਡੀਗੜ੍ਹ ’ਚ ਵੀ ਕੋਰੋਨਾ ਦੀ Entry ਨਾਲ ਦਹਿਸ਼ਤ ਦਾ ਮਾਹੌਲ, ਹੋ ਜਾਓ ਸਾਵਧਾਨ

Chandigarh Corona News
Chandigarh Corona News: ਚੰਡੀਗੜ੍ਹ ’ਚ ਵੀ ਕੋਰੋਨਾ ਦੀ Entry ਨਾਲ ਦਹਿਸ਼ਤ ਦਾ ਮਾਹੌਲ, ਹੋ ਜਾਓ ਸਾਵਧਾਨ

Chandigarh Corona News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਨਾਲ-ਨਾਲ ਹੁਣ ਚੰਡੀਗੜ੍ਹ ’ਚ ਵੀ ਕੋਰੋਨਾ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਜੀਐੱਮਸੀਐੱਚ-32 ਹਸਪਤਾਲ ’ਚ ਦਾਖਲ ਇੱਕ 40 ਸਾਲਾ ਵਿਅਕਤੀ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਉਕਤ ਮਰੀਜ਼ ਤਿੰਨ ਦਿਨ ਪਹਿਲਾਂ ਪੰਜਾਬ ਤੋਂ ਸਾਹ ਲੈਣ ’ਚ ਮੁਸ਼ਕਲ ਆਉਣ ਕਾਰਨ ਐਮਰਜੈਂਸੀ ’ਚ ਦਾਖਲ ਹੋਣ ਲਈ ਆਇਆ ਸੀ। ਜਦੋਂ ਮਰੀਜ਼ ਦੀ ਹਾਲਤ ’ਚ ਸੁਧਾਰ ਨਹੀਂ ਹੋਇਆ ਤਾਂ ਡਾਕਟਰਾਂ ਨੇ ਉਸ ਦਾ ਕੋਰੋਨਾ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ। Chandigarh Corona News

ਇਹ ਖਬਰ ਵੀ ਪੜ੍ਹੋ : LSG vs RCB: ਕੋਹਲੀ-ਜਿਤੇਸ਼ ਦੇ ਤੂਫਾਨ ’ਚ ਉੱਡਿਆ ਪੰਤ ਦਾ ਸੈਂਕੜਾ, ਆਰਸੀਬੀ ਨੇ ਹਾਸਲ ਕੀਤਾ ਸਭ ਤੋਂ ਵੱਡਾ ਟੀਚਾ

ਜੀਐੱਮਸੀਐੱਚ-32 ਦੇ ਡਾਇਰੈਕਟਰ ਡਾ. ਅਤਰੇ ਨੇ ਕਿਹਾ ਕਿ ਮਰੀਜ਼ ਨੂੰ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ। ਕੋਰੋਨਾ ਨੂੰ ਧਿਆਨ ’ਚ ਰੱਖਦੇ ਹੋਏ, ਹਸਪਤਾਲ ਪ੍ਰਸ਼ਾਸਨ ਨੇ 10 ਬਿਸਤਰਿਆਂ ਦੀ ਇੱਕ ਵਿਸ਼ੇਸ਼ ਆਈਸੋਲੇਸ਼ਨ ਯੂਨਿਟ ਤਿਆਰ ਕੀਤੀ ਹੈ, ਤਾਂ ਜੋ ਭਵਿੱਖ ’ਚ ਅਜਿਹੇ ਮਾਮਲਿਆਂ ਨਾਲ ਨਜਿੱਠਿਆ ਜਾ ਸਕੇ। ਇਸ ਤੋਂ ਪਹਿਲਾਂ 23 ਮਈ ਨੂੰ, ਹਰਿਆਣਾ ਦੇ ਯਮੁਨਾਨਗਰ ਤੋਂ ਇੱਕ 51 ਸਾਲਾ ਔਰਤ ਦੀ ਰਿਪੋਰਟ ਮੋਹਾਲੀ ’ਚ ਪਾਜ਼ੀਟਿਵ ਆਈ ਸੀ। ਉਹ ਇੱਕ ਧਾਰਮਿਕ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਪੰਜਾਬ ਆਈ ਸੀ।

ਪਹਿਲਾਂ ਹੀ ਹੋ ਜਾਓ ਸੁਚੇਤ | Chandigarh Corona News

ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪਰ ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਕੋਰੋਨਾ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ’ਚ ਬਦਲਾਅ ਕਾਰਨ ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧੀ ਹੈ, ਪਰ ਹਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਡਾਕਟਰਾਂ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਖੰਘ, ਬੁਖਾਰ ਜਾਂ ਗਲੇ ’ਚ ਖਰਾਸ਼ ਵਰਗੇ ਲੱਛਣ ਮਹਿਸੂਸ ਹੁੰਦੇ ਹਨ, ਤਾਂ ਤੁਰੰਤ ਡਾਕਟਰੀ ਜਾਂਚ ਕਰਵਾਓ। ਭੀੜ ਵਾਲੀਆਂ ਥਾਵਾਂ ਤੋਂ ਬਚਣ ਤੇ ਮਾਸਕ ਪਹਿਨਣ ਦੀ ਵੀ ਸਲਾਹ ਦਿੱਤੀ ਗਈ ਹੈ।