ਅਮਰੀਕਾ ‘ਚ ਕਰੋਨਾ ਨਾਲ 1031 ਦੀ ਮੌਤ
ਵਾਸ਼ਿੰਗਟਨ (ਏਜੰਸੀ)। ਵਿਸ਼ਵ ਮਹਾਂਮਾਰੀ ਕਰੋਨਾ ਵਾਇਰਸ ਨਾਲ ਅਮਰੀਕਾ Corona United States ‘ਚ ਹੁਣ ਤੱਕ 68572 ਵਿਅਕਤੀ ਸੰਕ੍ਰਮਿਤ ਹੋਏ ਹਨ ਅਤੇ 1031 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਨਿੱਜੀ ਖੋਜ਼ ਯੂਨੀਵਰਸਿਟੀ ਜਾਂਸ ਹਾਪਕਿੰਸ ਮੁਤਾਬਿਕ ਇਸ ਜਾਨਲੇਵਾ ਵਾਇਰਸ ਹੌਲੀ-ਹੌਲੀ ਭਿਆਨਕ ਰੁਪ ਲੈ ਰਿਹਾ ਹੈ। ਹੁਣ ਤੱਕ ਇਸ ਦੇ ਪੀੜਤ 593 ਵਿਅਕਤੀਆਂ ਦੇ ਠੀਕ ਹੋਣ ‘ਤੇ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅਮਰੀਕਾ ‘ਚ ਇਹ ਬਿਮਾਰੀ ਭਿਆਨਕ ਰੂਪ ‘ਚ ਫੈਲ ਚੁੱਕੀ ਹੈ। ਇੱਥੇ ਬੁੱਧਵਾਰ ਤੱਕ ਕਰੋਨਾ ਵਾਇਰਸ ਨਾਲ 942 ਵਿਅਕਤੀ ਇਸ ਤੋਂ ਸੰਕ੍ਰਮਿਤ ਸਨ।
- ਜ਼ਿਆਦਾਤਰ ਦੇਸ਼ਾਂ ‘ਚ ਫੈਲ ਚੁੱਕੇ ਕਰੋਨਾ ਵਾਇਰਸ (ਕੋਵਿਡ-19) ਦਾ ਪ੍ਰਕੋਪ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ
- ਹੁਣ ਤੱਕ ਇਸ ਖ਼ਤਰਨਾਕ ਵਾਇਰਸ ਨਾਲ 21,116 ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ
- ਜਦੋਂਕਿ ਕਰੀਬ 4,65,163 ਲੋਕ ਇਸ ਤੋਂ ਸੰਕ੍ਰਮਿਤ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।