ਕੋਰੋਨਾ: ਵਿਸ਼ਵ ‘ਚ 64774 ਮੌਤਾਂ, 12.03 ਲੱਖ ਸੰਕ੍ਰਮਿਤ

Fight with Corona

ਹੁਣ ਤੱਕ 2.47 ਲੱਖ ਲੋਕ ਠੀਕ ਹੋਏ
ਅਮਰੀਕਾ ਸੰਕ੍ਰਮਿਤਾਂ ‘ਚ ਆਇਆ ਪਹਿਲੇ ਨੰਬਰ ‘ਤੇ

ਬੀਜਿੰਗ, ਨਵੀਂ ਦਿੱਲੀ, ਏਜੰਸੀ। ਵਿਸ਼ਵਿਕ ਮਹਾਂਮਾਰੀ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਹੁਣ ਵਿਸ਼ਵ ਦੇ ਜ਼ਿਆਦਾਤਰ ਦੇਸਾਂ (205 ਦੇਸ਼ਾਂ ਅਤੇ ਖੇਤਰਾਂ) ਵਿੱਚ ਫੈਲ ਚੁੱਕੇ ਇਸ ਸੰਕ੍ਰਮਣ ਕਾਰਨ 64774 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 12.03 ਲੱਖ ਲੋਕ ਇਸ ਤੋਂ ਸੰਕ੍ਰਮਿਤ ਹੋਏ ਹਨ ਜਦੋਂ ਕਿ ਵਿਸ਼ਵ ਭਰ ‘ਚ ਹੁਣ ਤੱਕ 2.47 ਲੱਖ ਲੋਕ ਇਸ ਵਾਇਰਸ ਕਾਰਨ ਠੀਕ ਹੋਏ ਹਨ। ਭਾਰਤ ‘ਚ ਵੀ ਕੋਰੋਨਾ ਦਾ ਸੰਕ੍ਰਮਣ ਤੇਜੀ ਨਾਲ ਫੈਲ ਰਿਹਾ ਹੈ ਅਤੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਵੱਖ-ਵੱਖ ਰਾਜਾਂ ਅਤੇ ਕੇਂਦਰ ਸਾਸਿਤ ਪ੍ਰਦੇਸ਼ਾਂ ‘ਚ ਹੁਣ ਤੱਕ 2274 ਲੋਕ ਇਸ ਤੋਂ ਸੰਕ੍ਰਮਿਤ ਹੋਏ ਹਨ ਜਦੋਂ ਕਿ 77 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੁਣ ਤੱਕ 267 ਲੋਕ ਇਸ ਤੋਂ ਠੀਕ ਹੋਏ ਹਨ।

ਕੋਰੋਨਾ ਵਾਇਰਸ ਨਾਲ ਸਭ ਤੋਂ ਗੰਭੀਰ ਤੌਰ ‘ਤੇ ਪ੍ਰਭਾਵਿਤ ਯੂਰਪੀ ਦੇਸ਼ ਇਟਲੀ ‘ਚ ਇਸ ਮਹਾਂਮਾਰੀ ਕਾਰਨ 15362 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ 124632 ਲੋਕ ਇਸ ਤੋਂ ਸੰਕ੍ਰਮਿਤ ਹੋਏ ਹ। ਇਸ ਸੰਕ੍ਰਮਣ ਨਾਲ ਦੁਨੀਆ ਭਰ ‘ਚ ਸਭ ਤੋਂ ਜ਼ਿਆਦਾ ਜ਼ਿਆਦਾ ਲੋਕਾਂ ਦੀ ਮੌਤ ਇਟਲੀ ‘ਚ ਹੋਈ ਹੈ। ਇਸ ਮਹਾਂਮਾਰੀ ਦੇ ਕੇਂਦਰ ਚੀਨ ‘ਚ ਹੁਣ ਤੱਕ 82574 ਲੋਕ ਇਸ ਤੋਂ ਸੰਕ੍ਰਮਿਤ ਹੋਏ ਹਨ ਜਦੋਂ ਕਿ 3333 ਲੋਕਾਂ ਦੀ ਮੌਤ ਹੋਈ ਹੈ। ਇਸ ਵਾਇਰਸ ਨੂੰ ਲੈ ਕੇ ਤਿਆਰ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਚੀਨ ‘ਚ ਹੋਈ ਮੌਤ ਦੇ 80 ਫੀਸਦੀ ਮਾਮਲੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਸਨ।

  • ਅਮਰੀਕਾ ‘ਚ 312076 ਲੋਕ ਸੰਕ੍ਰਮਿਤ, 8499 ਦੀ ਮੌਤ
  • ਸਪੇਨ ‘ਚ 126168 ਲੋਕ ਸੰਕ੍ਰਮਿਤ, 11947 ਦੀ ਮੌਤ
  • ਜਰਮਨੀ ‘ਚ 96092 ਲੋਕ ਸੰਕ੍ਰਮਿਤ, 1,444 ਦੀ ਮੌਤ
  • ਫਰਾਂਸ ‘ਚ 90848 ਲੋਕ ਸੰਕ੍ਰਮਿਤ, 7574 ਦੀ ਮੌਤ
  • ਬ੍ਰਿਟੇਨ ‘ਚ 42479 ਲੋਕ ਸੰਕ੍ਰਮਿਤ, 4320 ਦੀ ਮੌਤ
  • ਇਰਾਨ ‘ਚ 55743 ਲੋਕ ਸੰਕ੍ਰਮਿਤ, 3452 ਲੋਕਾਂ ਦੀ ਮੌਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।