ਸਾਡੇ ਨਾਲ ਸ਼ਾਮਲ

Follow us

24.3 C
Chandigarh
Monday, February 16, 2026
More
    Home Breaking News ਸ਼ੋਪੀਆਂ &#8216...

    ਸ਼ੋਪੀਆਂ ‘ਚ ਅੱਤਵਾਦੀ ਹਮਲੇ ‘ਚ ਕਾਂਸਟੇਬਲ ਸ਼ਹੀਦ

    Constable, Martyred, Terrorist, Attack

    ਹਮਲੇ ਤੋਂ ਬਾਅਦ ਕਾਂਸਟੇਬਲ ਦੇ ਹਥਿਆਰ ਲੁੱਟੇ

    ਸ੍ਰੀਨਗਰ, ਏਜੰਸੀ।

    ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਐਤਵਾਰ ਸਵੇਰੇ ਅੱਤਵਾਦੀਆਂ ਨੇ ਇੱਕ ਥਾਣੇ ‘ਤੇ ਹਮਲਾ ਕਰਕੇ ਇੱਕ ਸੰਤਰੀ ਦੀ ਹੱਤਿਆ ਕਰ ਦਿੱਤੀ ਅਤੇ ਉਸ ਦੇ ਹਥਿਆਰ ਲੁੱਟ ਲਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਇੱਕ ਸਮੂਹ ਨੇ ਸ਼ੋਪੀਆਂ ਦੇ ਇੱਕ ਥਾਣੇ ‘ਤੇ ਹਮਲਾ ਕਰਕੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ‘ਚ ਥਾਣੇ ਦੇ ਮੁੱਖ ਦੁਆਰ ‘ਤੇ ਤਾਇਨਾਤ ਸੰਤਰੀ ਕਾਂਸਟੇਬਲ ਸਾਕਿਬ ਮੋਹਿਓਦੀਨ ਜ਼ਖਮੀ ਹੋ ਗਿਆ। ਥਾਣੇ ਅੰਦਰ ਮੌਜੂਦ ਸੁਰੱਖਿਆ ਬਲ ਦੇ ਜਵਾਨ ਜਦੋਂ ਤੱਕ ਕੋਈ ਜਵਾਬੀ ਕਾਰਵਾਈ ਕਰਦੇ ਉੁਸ ਤੋਂ ਪਹਿਲਾਂ ਅੱਤਵਾਦੀ ਸਾਕਿਬ ਦਾ ਹਥਿਆਰ ਲੈ ਕੇ ਭੱਜ ਗਏ। ਜ਼ਖਮੀ ਕਾਂਸਟੇਬਲ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੂਤਰਾਂ ਅਨੁਸਾਰ ਹਮਲਾਵਰ ਅੱਤਵਾਦੀਆਂ ਨੂੰ ਫੜਨ ਲਈ ਵਿਆਪਕ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਹੈ। ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here