ਦੱਖਣੀ ਕਸ਼ਮੀਰ ‘ਚ ਕਾਂਸਟੇਬਲ ਤੇ ਤਿੰਨ ਐਸਪੀਓ ਅਗਵਾ

Constable, South Kashmir, Kidnapping, Three Spo, States

ਸ੍ਰੀਨਗਰ, ਏਜੰਸੀ।

ਦੱਖਣੀ ਕਸਮੀਰ ਦੇ ਸੋਪੀਆਂ ਜਿਲ੍ਹੇ ‘ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਪੁਲਿਸ ਦੇ ਇੱਕ ਕਾਂਸਟੇਬਲ ਅਤੇ ਤਿੰਨ ਵਿਸ਼ੇਸ਼ ਪੁਲਿਸ ਅਧਿਕਾਰੀਆਂ (ਐਸਪੀਓ)  ਨੂੰ ਅਗਵਾ ਕਰ ਲਿਆ। ਅਧਿਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਸੋਪੀਆਂ ਜਿਲ੍ਹੇ ਦੇ ਕਾਪਰਾਨ ਪਿੰਡ ‘ਚ ਅੱਤਵਾਦੀਆਂ ਨੇ ਇੱਕ ਕਾਂਸਟੇਬਲ ਅਤੇ ਤਿੰਨ ਐਸਪੀਓ ਦੇ ਘਰ ਵੜ ਅਗਵਾ ਕਰ ਲਿਆ। ਇਨ੍ਹਾਂ ਪਹਿਚਾਣ ਫਿਰਦੌਸ ਅਹਿਮਦ ਕੁਛੇ ਅਤੇ ਐਸਪੀਓ ਕੁਲਦੀਪ ਸਿੰਘ, ਨਿਸਾਰ ਅਹਿਮਦ ਧੋਬੀ ਤੇ ਫਜਾਦ ਅਹਿਮਦ ਭੱਟ ਦੇ ਤੌਰ ‘ਤੇ ਕੀਤੀ ਗਈ ਹੈ। ਇਨ੍ਹਾਂ ਦੀ ਤਲਾਸ਼ ‘ਚ ਸੁਰੱਖਿਆ ਬਲਾਂ ਵੱਲੋਂ ਤਲਾਸ਼ ਮੁਹਿੰਮ ਚਲਾਈ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।