ਕਾਂਗਰਸ ਸਹਿਯੋਗੀ ਪਾਰਟੀਆਂ ਨਾਲ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਦੀ ਨੀਤੀ ਬਣਾਏਗੀ : ਆਜ਼ਾਦ

Congress, Policy, BJP, Power, Azad

ਕਿਹਾ, ਮੋਦੀ ਸਰਕਾਰ ਨੇ ਗੈਰ ਭਾਜਪਾਈ ਸਰਕਾਰਾਂ ਵਾਲੇ ਰਾਜਾਂ?ਨਾਲ ਕੀਤਾ ਵਿਤਕਰਾ

ਮਾਲੇਰਕੋਟਲਾ,ਗੁਰਤੇਜ ਜੋਸੀ

ਜੇਕਰ ਕਿਸੇ ਕਾਰਨ ਕਾਂਗਰਸ ਕੋਲ 273 ਲੋਕ ਸਭਾ ਮੈਂਬਰ ਨਹੀਂ ਹੁੰਦੇ ਤਾਂ ਵੀ ਕਾਂਗਰਸ ਦੇਸ਼ ਦੇ ਹਿੱਤ ਨੂੰ ਮੁੱਖ ਰੱਖਦੀ ਹੋਈ ਸਹਿਯੋਗੀ ਪਾਰਟੀਆਂ  ਦੀ ਸਹਿਮਤੀ ਤੇ ਸਹਿਯੋਗ ਨਾਲ ਭਾਜਪਾ ਨੂੰ ਸੱਤਾ ਤੋਂ ਲਾਂਭੇ ਰੱਖਣ ਲਈ ਨੀਤੀ ਬਣਾਏਗੀ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਮਾਲੇਰਕੋਟਲਾ ਵਿਖੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ‘ਤੇ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਕੇਵਲ ਸਿੰਘ ਢਿੱਲੋਂ ਦੀ ਮੌਜੂਦਗੀ ‘ਚ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਜਨਾਬ ਗ਼ੁਲਾਮ ਨਬੀ ਆਜ਼ਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਤੇ ਜੀਐੱਸਟੀ ਨੇ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਇਆ ਤੇ ਬੇਰੁਜ਼ਗਾਰੀ ‘ਚ ਵਾਧਾ ਕੀਤਾ  ਮੋਦੀ ਸਰਕਾਰ 2014 ‘ਚ ਦੇਸ਼ ਵਾਸੀਆਂ ਨਾਲ ਕੀਤੇ ਚੋਣ ਵਾਅਦੇ ਪੂਰੇ ਨਹੀਂ ਕਰ ਸਕੀ, ਜਿਸ ਕਰਕੇ ਦੇਸ਼ ਵਾਸੀ ਭਾਜਪਾ ਤੋਂ ਨਰਾਜ਼ ਹਨ ਮੋਦੀ ਦੇ ਕਾਰਜਕਾਲ ‘ਚ ਕਿਸਾਨੀ ਸੰਕਟ ਗੰਭੀਰ ਤੇ ਔਰਤਾਂ ਖ਼ਿਲਾਫ਼ ਅਪਰਾਧਾਂ ‘ਚ ਵੀ ਵਾਧਾ ਹੋਇਆ ਹੈ ਉਨ੍ਹਾਂ ਕਿਹਾ ਮੋਦੀ ਸਿਰਫ਼ ਭਾਸ਼ਣ ਦੇਣਾ ਜਾਣਦੇ ਹਨ ਉਨ੍ਹਾਂ ਕੋਲ ਦੇਸ਼ ਲਈ ਕੋਈ ਪ੍ਰੋਗਰਾਮ ਹੀ ਨਹੀਂ ਮੋਦੀ ਸਰਕਾਰ ਨੇ ਗ਼ੈਰ ਭਾਜਪਾਈ ਸਾਸ਼ਤ ਰਾਜਾਂ ਨਾਲ ਵਿਤਕਰਾ ਕੀਤਾ ਹੈ ਮੋਦੀ ਸਰਕਾਰ ਵਿਰੋਧੀਆਂ ਖ਼ਿਲਾਫ਼ ਈਡੀ, ਸੀਬੀਆਈ ਤੇ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕਰਦੀ ਰਹੀ ਹੈ, ਮੋਦੀ ਸਰਕਾਰ ਦੀਆਂ ਨੀਤੀਆਂ ਨੇ ਕਸ਼ਮੀਰ  ਬਰਬਾਦ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਭਾਜਪਾ ਕਸ਼ਮੀਰ ਸਬੰਧੀ ਧਾਰਾ 370 ‘ਤੇ ਰਾਜਨੀਤੀ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਕਾਂਗਰਸ ਦੀ ਸਥਿਤੀ ਬਿਹਤਰ ਹੈ ਤੇ ਸ੍ਰੀ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਕਿਉਂਕਿ ਜਿੱਥੇ ਕਾਂਗਰਸ ਵੱਡੀ ਧਿਰ ਬਣਕੇ ਉੱਭਰੇਗੀ ਉੱਥੇ ਹੀ ਕਾਂਗਰਸ ਕੋਲ ਲੰਮਾ ਪ੍ਰਸ਼ਾਸਕੀ ਤਜ਼ਰਬਾ ਵੀ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ‘ਚ ਬਹੁਮਤ ਹਾਸਲ ਕਰੇਗੀ ਜਨਾਬ ਅਜ਼ਾਦ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਖਿਚੋਤਾਣ ਸਬੰਧੀ ਪੁੱਛੇ ਸਵਾਲ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।