ਕਾਂਗਰਸ ਦਾ ਰਾਜਸਭਾ ‘ਚ ਹੰਗਾਮਾ, ਕਾਰਵਾਈ ਦੋ ਵਜੇ ਤੱਕ ਮੁਲਤਵੀ

Congress Uproar In Rajya Sabha

ਕਾਂਗਰਸ ਦਾ ਰਾਜਸਭਾ ‘ਚ ਹੰਗਾਮਾ, ਕਾਰਵਾਈ ਦੋ ਵਜੇ ਤੱਕ ਮੁਲਤਵੀ
ਹੰਗਾਮੇ ਕਾਰਨ ਨਹੀਂ ਹੋ ਸਕਿਆ ਪ੍ਰਸ਼ਨ ਕਾਲ

ਨਵੀਂ ਦਿੱਲੀ, ਏਜੰਸੀ। ਕਾਂਗਰਸ ਦੇ ਇੱਕ ਮੈਂਬਰ ਨੂੰ ਬੇਂਗਲੁਰੂ ‘ਚ ਹਿਰਾਸਤ ‘ਚ ਲਏ ਜਾਣ ਦੇ ਮੁੱਦੇ ‘ਤੇ ਕਾਂਗਰਸ ਪਾਰਟੀ ਦੇ ਮੈਂਬਰਾਂ ਨੇ ਅੱਜ ਰਾਜ ਸਭਾ ‘ਚ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਦੋ ਵਜੇ ਤੱਕ ਲਈ ਮੁਲਤਵੀ ਕਰਨੀ ਪਈ। ਕਾਂਗਰਸ ਦੇ ਐਮਵੀ ਰਾਜੀਵ ਗੌੜਾ ਨੇ ਸਿਫਰਕਾਲ ਦੇ ਅੰਤ ‘ਚ ਇਹ ਮਾਮਲਾ ਉਠਾਉਂਦੇ ਹੋਏ ਕਿਹਾ ਕਿ ਇਸ ਸਦਨ ਦੇ ਇੱਕ ਮੈਂਬਰ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਦਰਮਿਆਨ ਕਾਂਗਰਸ ਨੇ ਕਈ ਮੈਂਬਰ ਆਪਣੀਆਂ ਥਾਵਾਂ ‘ਤੇ ਖੜੇ ਹੋ ਕੇ ਇਸ ਮਾਮਲ ਨੂੰ ਉਠਾਉਣ ਲੱਗੇ। ਉਹਨਾਂ ਕਿਹਾ ਕਿ ਸਦਨ ਨੂੰ ਉਸ ਮੈਂਬਰ ਨੂੰ ਸੁਰੱਖਿਆ ਦੇਣੀ ਚਾਹੀਦੀ ਹੈ। ਸ੍ਰੀ ਨਾਇਡੂ ਨੇ ਕਿਹਾ ਕਿ ਮੈਂਬਰਾਂ ਨੂੰ ਇਸ ਬਾਰੇ ਨੋਟਿਸ ਦੇਣਾ ਚਾਹੀਦਾ ਸੀ ਅਤੇ ਉਹ ਅਜੇ ਵੀ ਅਜਿਹਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਸਦਨ ਆਪਣਾ ਕੰਮ। Rajya Sabha

ਇਸ ਦਰਮਿਆਨ ਸਿਫਰਕਾਲ ਸਮਾਪਤ ਹੋ ਗਿਆ ਅਤੇ ਸਭਾਪਤੀ ਨੇ ਪ੍ਰਸ਼ਨ ਕਾਲ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਕਾਂਗਰਸ ਦੇ ਮੈਂਬਰ ਵੀ ਆਪਣੀਆਂ ਥਾਵਾਂ ‘ਤੇ ਬੈਠ ਗਏ ਪਰ ਇਸ ਤੋਂ ਕੁਝ ਪਲ ਬਾਅਦ ਉਹ ਦੁਬਾਰਾ ਨਾਅਰੇਬਾਜੀ ਕਰਦੇ ਹੋਏ ਆਸਨ ਦੇ ਨੇੜੇ ਆ ਗਏ। ਮੈਂਬਰ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਦੇ ਸਬੰਧ ‘ਚ ਨਾਅਰੇਬਾਜੀ ਕਰਨ ਲੱਗੇ। ਇਸ ‘ਤੇ ਸਭਾਪਤੀ ਨੇ ਕਿਹਾ ਕਿ ਸਦਨ ‘ਚ ਵੀ ਤਾਨਾਸ਼ਾਹੀ ਨਹੀਂ ਚੱਲੇਗੀ ਅਤੇ ਉਹਨਾਂ ਨੇ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਤਰ੍ਹਾਂ ਪ੍ਰਸ਼ਨ ਕਾਲ ਨਹੀਂ ਹੋ ਸਕਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।